ਸਾਡੇ ਨਾਲ ਸ਼ਾਮਲ

Follow us

16.3 C
Chandigarh
Wednesday, February 18, 2026
More
    Home ਸੂਬੇ ਪੰਜਾਬ ਕਿਸਾਨਾਂ ਖੇਤਾਂ...

    ਕਿਸਾਨਾਂ ਖੇਤਾਂ ‘ਚੋਂ ਮੋਟਰਾਂ ਤੇ ਸਟਾਟਰ ਚੋਰੀ

    farmer

    farmer ਖੇਤਾਂ ‘ਚੋਂ ਮੋਟਰਾਂ ਤੇ ਸਟਾਟਰ ਚੋਰੀ

    ਤਲਵੰਡੀ ਸਾਬੋ  (ਸੱਚ ਕਹੂੰ ਨਿਊਜ਼) ਚੋਰਾਂ ਨੇ ਇਲਾਕੇ ਵਿੱਚ ਦਹਿਸ਼ਤ ਮਚਾਈ ਹੋਈ ਹੈ ਜਿਸ ਕਾਰਨ ਲੋਕਾਂ ‘ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਬੀਤੀ ਰਾਤ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਅਣਪਛਾਤੇ ਵਿਅਕਤੀ ਰਾਤ ਸਮੇ ਕਿਸਾਨਾਂ (farmer) ਦੀਆਂ ਡਰੇਨ ‘ਤੇ ਲੱਗੀਆਂ ਚਾਰ ਮੋਟਰਾਂ ਅਤੇ ਤਿੰਨ ਸਟਾਟਰ ਚੋਰੀ ਕਰਕੇ ਲੈ ਗਏ  ਜਾਣਕਾਰੀ ਅਨੁਸਾਰ ਪਿੰਡ ਚੱਠੇਵਾਲਾ ਦੇ ਕਿਸਾਨਾਂ ਨੇ ਆਪਣੇ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਲਸਾੜਾ ਡਰੇਨ ‘ਤੇ ਮੋਟਰਾਂ ਲਗਾਈਆਂ ਹੋਈਆਂ ਹਨ ਪਰ ਬੀਤੀ ਰਾਤ ਅਣਪਛਾਤੇ ਵਿਅਕਤੀ ਕਿਸਾਨ ਗੁਰਜੰਟ ਸਿੰਘ ਪੁੱਤਰ ਮੁਕੰਦ ਸਿੰਘ, ਅਜੈਬ ਸਿੰਘ ਪੁੱਤਰ ਜੰਗੀਰ ਸਿੰਘ, ਨੈਬ ਸਿੰਘ ਪੁੱਤਰ ਜੰਗੀਰ ਸਿੰਘ ਅਤੇ ਬੰਤ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਚੱਠੇਵਾਲਾ ਦੀਆਂ ਚਾਰ ਮੋਟਰਾਂ ਅਤੇ ਤਿੰਨ ਸਟਾਰਟਰ ਚੋਰੀ ਕਰਕੇ ਲੈ ਗਏ

    ਜਿਸ ਦਾ ਪਤਾ ਸਵੇਰੇ ਉਸ ਸਮੇ ਲੱਗਾ ਜਦੋ ਉਹ ਖੇਤ ਵਿੱਚ ਗੇੜਾ ਮਾਰਨ ਗਏ ਤਾਂ ਉਹਨਾਂ ਦੀਆਂ ਮੋਟਰਾਂ ਚੋਰੀ ਹੋ ਚੁੱਕੀਆਂ ਸਨ। ਪੀੜਤ ਕਿਸਾਨਾਂ ਨੇ ਚੋਰੀ ਦੀ ਸਿਕਾਈਤ ਤਲਵੰਡੀ ਸਾਬੋ ਪੁਲਸ ਨੂੰ ਦੇ ਦਿੱਤੀ ਹੈ  ਪੁਲਿਸ ਨੇ ਮੁੱਢਲੀ ਰਿਪੋਰਟ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here