ਪੁਲਿਸ ਨੇ ਪਿੰਡ ਬੁਲਾਢੇਵਾਲਾ ਵਿਖੇ ਮਜ਼ਦੂਰ ਦੀ ਹੋਈ ਮੌਤ ਦੀ ਗੁੱਥੀ ਸੁਲਝਾਈ

The Hyderabad case

ਕਤਲ ਕਰਨ ਵਾਲਾ ਮੁਲਜ਼ਮ ਕਾਬੂ | Murder Case

ਬਠਿੰਡਾ (ਸੱਚ ਕਹੂੰ ਨਿਊਜ਼)। ਪਿੰਡ ਬੁਲਾਢੇਵਾਲਾ ਵਿਖੇ 3 ਜਨਵਰੀ ਨੂੰ ਇੱਕ ਮਜਦੂਰ ਦੀ ਅੱਗ ਨਾਲ ਹੋਈ ਮੌਤ ਦੀ ਗੁੱਥੀ ਸੁਲਝਾਉਂਦੇ ਹੋਏ ਬਠਿੰਡਾ ਪੁਲਿਸ ਨੇ ਮਜ਼ਦੂਰ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਇਸ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਘਾਹ ਵੱਢਣ ਵਾਲਾ ਬਲੇਡ ਵੀ ਬਰਾਮਦ ਕਰਨ ਦੀ ਪੁਸ਼ਟੀ ਕੀਤੀ ਹੈ ਅੱਜ ਸੁਰਿੰਦਰ ਪਾਲ ਕਪਤਾਨ ਪੁਲਿਸ ਨੇ ਪ੍ਰੈਸ ਵਾਰਤਾ ਸਮੇਂ ਪੱਤਰਕਾਰਾਂ ਨੂੰ ਦੱਸਿਆ ਕਿ 3 ਜਨਵਰੀ ਨੂੰ ਮੁਕੇਸ਼ ਕੁਮਾਰ ਸੈਣੀ ਵਾਸੀ। (Murder Case)

ਜੱਸਾ ਪਾਂਡਾ ਮਾਲੀਆ ਦੀ ਢਾਣੀ ਜ਼ਿਲ੍ਹਾ ਡੌਸਾ ਰਾਜਸਥਾਨ ਦੀ ਪਿੰਡ ਬੁਲਾਢੇ ਵਾਲਾ ਵਿਖੇ ਇੱਕ ਖੇਤ ਵਿੱਚ ਬਣੇ ਕਮਰੇ ‘ਚ ਕੰਰਟ ਨਾਲ ਮੌਤ ਹੋਣ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਭਰਾ ਹਜਾਰੀ ਲਾਲ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਸੀ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਤੇਜ ਹਥਿਆਰਾਂ ਨਾਲ ਕੀਤੀ ਮੌਤ ਦੀ ਪੁਸ਼ਟੀ ਹੋਣ ‘ਤੇ ਪੁਲਿਸ ਨੇ ਡੀਐਸਪੀ ਕੁਲਦੀਪ ਸਿੰਘ, ਜਗਦੀਸ਼ ਸਿੰਘ ਇੰਚਾਰਜ ਸੀਆਈਏ ਸਟਾਫ ਤੇ ਮੁੱਖ ਥਾਣਾ ਅਫਸਰ ਜਸਵਿੰਦਰ ਸਿੰਘ ਦੀ ਟੀਮ ਬਣਾ ਕੇ ਜਾਂਚ ਸੁਰੂ ਕਰ ਦਿੱਤੀ। (Murder Case)

ਕਤਲ ਕਰਨ ਵਾਲੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ

ਇਸ ਦੌਰਾਨ ਪੁਲਿਸ ਨੇ ਪਿੰਡ ਬੁਲਾਢੇਵਾਲਾ ਤੋਂ ਗੌਰੀ ਸ਼ੰਕਰ ਵਾਸੀ ਪੁਮਾਰੀ ਜਿਲ੍ਹਾ ਫਿਰੋਜਾਬਾਦ ਯੂਪੀ, ਹਾਲ ਆਬਾਦ ਗਿੱਲ ਪੱਤੀ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਕੋਲੋਂ ਮੁਕੇਸ਼ ਕੁਮਾਰ ਸੈਣੀ ਦਾ ਕਤਲ ਕਰਨ ਸਮੇਂ ਵਰਤਿਆ ਘਾਹ ਵੱਢਣ ਵਾਲਾ ਬਲੇਡ ਵੀ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਕੀਤੀ ਗਈ ਪੁਛਗਿੱਛ ਦੌਰਾਨ ਗੌਰੀ ਸ਼ੰਕਰ ਨੇ ਮੰਨਿਆ ਕਿ ਮੁਕੇਸ਼ ਸੈਣੀ ਜੇ ਐਸ ਪੈਰਾਮਾਉਂਟ ਸਕੂਲ ਬੁਲਾਢੇਵਾਲਾ ਵਿਖੇ ਪੱਥਰ ਲਗਾਉਣ ਦਾ ਕੰਮ ਕਰਦਾ ਸੀ ਜਿਸ ਕੋਲ ਇੱਕ ਔਰਤ ਵੀ ਲੇਬਰ ਦਾ ਕੰਮ ਕਰਦੀ ਸੀ ਗੌਰੀ ਸੰਕਰ ਇਸ ਔਰਤ ਤੇ ਮਾੜੀ ਨਿਗ੍ਹਾ ਰਖੱਦਾ ਸੀ। (Murder Case)

ਮੁਕੇਸ਼ ਕੋਲੋਂ ਇਸ ਔਰਤ ਨੂੰ ਹਟਵਾ ਕੇ ਗੌਰੀ ਸੰਕਰ ਆਪਣੇ ਕੰਮ ਤੇ ਰੱਖਣਾ ਚਾਹੁੰਦਾ ਸੀ ਅਤੇ ਇਸ ਗੱਲ ਨੂੰ ਲੈ ਕੇ ਕਈ ਵਾਰ ਗੌਰੀ ਸ਼ੰਕਰ ਤੇ ਮ੍ਰਿਤਕ ਮੁਕੇਸ਼ ਕੁਮਾਰ ਸੈਣੀ ਦਾ ਝਗੜਾ ਵੀ ਹੋਇਆ ਸੀ ਜਿਸ ਕਰਕੇ ਮੁਕੇਸ਼ ਕੁਮਾਰ ਨੂੰ ਇਸ ਰਸਤੇ ਤੋਂ ਪਾਸੇ ਹਟਾਉਣ ਲਈ ਉਸ ਨੇ ਮੁਕੇਸ਼ ਦਾ ਕਤਲ ਕਰਕੇ ਉਸ ਉਪਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਪੁਲਿਸ ਨੇ ਕਤਲ ਕਰਨ ਵਾਲੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ।