ਪਾਕਿ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ
ਪਿਸ਼ਾਵਰ ‘ਚ ਸਿੱਖ ਨੌਜਵਾਨ ਦਾ ਕਤਲ
ਏਜੰਸੀ/ਨਵੀਂ ਦਿੱਲੀ। ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਅੱਤਿਆਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੁਣ ਪਾਕਿਸਤਾਨ ਦੇ ਪਿਸ਼ਾਵਰ ‘ਚ ਇੱਕ ਸਿੱਖ ਨੌਜਵਾਨ ਦਾ ਅਣਪਛਾਤੇ ਵਿਅਕਤੀ ਵੱਲੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਲਾਸ਼ ਚਮਕਾਨੀ ਪੁਲਿਸ ਥਾਣੇ ਅਧੀਨ ਆਉਣ ਵਾਲੇ ਇਲਾਕੇ ‘ਚ ਮਿਲੀ ਹੈ ਐਸਐਸਪੀ ਆਪ੍ਰੇਸ਼ਨ,ਪੇਸ਼ਾਵਰ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵੱਲੋਂ 25 ਸਾਲਾਂ ਸਿੱਖ ਨੌਜਵਾਨ ਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।
ਤਣਾਅ ਦੇ ਬਾਵਜ਼ੂਦ ਸ਼ਰਧਾਲੂਆਂ ਦਾ ਕਰਤਾਰਪੁਰ ਜਾਣਾ ਜਾਰੀ
ਸ੍ਰੀ ਨਨਕਾਣਾ ਸਾਹਿਬ ‘ਚ ਵਾਪਰੀਆਂ ਘਟਨਾਵਾਂ ਦੇ ਬਾਵਜ਼ੂਦ ਸ਼ਰਧਾਲੂਆਂ ਦਾ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਜਾਰੀ ਹੈ ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਲਾਂਘੇ ਖੁੱਲ੍ਹਣ ਦੇ 58ਵੇਂ ਦਿਨ ਸ਼ੁੱਕਰਵਾਰ ਨੂੰ 900 ਤੋਂ ਵੱਧ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਧਾਰਮਿਕ ਯਾਤਰਾ ਲਈ ਗਏ ਸ਼ਰਧਾਲੂਆਂ ਨੇ ਮੰਗ ਕੀਤੀ ਕਿ ਦੋਵੇਂ ਦੇਸ਼ ਸਾਰੇ ਮੁੱਦੇ ਅਮਨ-ਅਮਾਨ ਨਾਲ ਸੁਲਝਾਉਣ
ਮੁਸਲਿਮ ਆਗੂਆਂ ਨੇ ਨਨਕਾਣਾ ਸਾਹਿਬ ‘ਚ ਦਿੱਤਾ ਸਦਭਾਵਨਾ ਦਾ ਸੰਦੇਸ਼
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਚ ਸਾਈਂ ਮਿਆਂਮੀਰ ਦੇ ਗੱਦੀਨਸ਼ੀਨ ਸਮੇਤ ਕਈ ਮੁਸਲਿਮ ਧਾਰਮਿਕ ਆਗੂ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਇਨ੍ਹਾਂ ਆਗੂਆਂ ਨੇ ਗੁਰਦੁਆਰਾ ਸਾਹਿਬ ‘ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਧਾਰਮਿਕ ਸਦਭਾਵਨਾ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਸਾਰੇ ਆਗੂਆਂ ਨੇ ਗੇਟ ‘ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਦਾ ਇਜ਼ਹਾਰ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।