ਪੂਰੇ ਸੂਬੇ ‘ਚੋਂ 25 ਖਿਡਾਰੀਆਂ ਦੀ ਚੋਣ, 13-14 ਨਵੰਬਰ ਨੂੰ 18 ਖਿਡਾਰੀਆਂ ਦੀ ਹੋਵੇਗੀ ਫਾਈਨਲ ਚੋਣ
ਸੱਚ ਕਹੂੰ ਨਿਊਜ਼/ਗੋਲੂਵਾਲਾ। ਰਾਜਸਥਾਨ ਅੰਡਰ-19 ਸਕੂਲ ਨੈਸ਼ਨਲ ਚੈਂਪੀਅਨਸ਼ਿਪ ਕੈਂਪ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਚਾਰ ਖਿਡਾਰੀਆਂ ਦੀ ਚੋਣ ਹੋਈ ਹੈ ਇਸ ਚੈਂਪੀਅਨਸ਼ਿਪ ‘ਚ ਸੂਬੇ ‘ਚੋਂ ਕੁੱਲ 25 ਖਿਡਾਰੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ‘ਚੋਂ ਸ੍ਰੀਗੁਰੂਸਰ ਮੋਡੀਆ ਸਕੂਲ ਤੋਂ ਖਿਡਾਰੀ ਕੁਲਦੀਪ, ਸ਼ੰਕਰਲਾਲ, ਸਚਿਨ ਅਤੇ ਗੋਲਕੀਪਰ ਵਿੱਕੀ ਵੀ ਹਿੱਸਾ ਲੈਣਗੇ ਇਨ੍ਹਾਂ 25 ਖਿਡਾਰੀਆਂ ‘ਚੋਂ 13 ਅਤੇ 14 ਨਵੰਬਰ ਨੂੰ 18 ਖਿਡਾਰੀਆਂ ਦੀ ਫਾਈਨਲ ਚੋਣ ਕੀਤੀ ਜਾਵੇਗੀ ।
ਜਿਨ੍ਹਾਂ ਦਾ ਵਿਸ਼ੇਸ਼ ਕੈਂਪ ਸੀਕਰ ਜ਼ਿਲ੍ਹੇ ਦੇ ਬੀਦਾਸਰ ‘ਚ 15 ਨਵੰਬਰ ਤੋਂ 18 ਨਵੰਬਰ ਤੱਕ ਲਾਇਆ ਜਾਵੇਗਾ ਜਿੱਥੇ ਚੁਣੀ ਗਈ ਟੀਮ ਅੰਡੇਮਾਨ ਨਿਕੋਬਾਰ (ਪੋਰਟ ਬਲੇਅਰ) ਲਈ ਰਵਾਨਾ ਹੋਵੇਗੀ ਪੋਰਟ ਬਲੇਅਰ ‘ਚ 27 ਨਵੰਬਰ ਤੋਂ 6 ਦਸੰਬਰ ਤੱਕ ਕੌਮੀ ਚੈਂਪੀਅਨਸ਼ਿਪ ਕਰਵਾਈ ਜਾਵੇਗੀ ਇਸ ਕੈਂਪ ਲਈ ਚੁਣੇ ਜਾਣ ‘ਤੇ ਖੇਡ ਕੂਦ ਵਿਭਾਗ ਸਕੱਤਰ ਚਰਨਜੀਤ ਸਿੰਘ, ਪ੍ਰਿੰਸੀਪਲ ਨਰੋਤਮ ਦਾਸ ਅਤੇ ਸੇਵਾ ਮੁਕਤ ਅਧਿਆਪਕ ਰੂਪ ਸਿੰਘ ਜੀ ਨੇ ਖਿਡਾਰੀਆਂ ਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਚੋਣ ਟਰਾਇਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਉੱਥੇ ਖਿਡਾਰੀਆਂ ਨੇ ਵੀ ਇਸ ਇੱਕ ਹੋਰ ਵੱਡੀ ਸਫਲਤਾ ਲਈ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਪਵਿੱਤਰ ਪ੍ਰੇਰਣਾ ਅਤੇ ਖੇਡ ਤਕਨੀਕ ਨਾਲ ਉਹ ਅੱਜ ਇੱਕ ਵੱਡੇ ਮੁਕਾਮ ਨੂੰ ਹਾਸਲ ਕਰਨ ‘ਚ ਸਫਲ ਹੋਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।