ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਨਾਲ ਆਉਂਦੀ ਹੈ ਵਿਚਾਰਾਂ ‘ਚ ਤਬਦੀਲੀ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਅੱਲ੍ਹਾ-ਵਾਹਿਗੁਰੂ, ਗੌਡ, ਖੁਦਾ, ਰਾਮ ਨਾਲ ਜੁੜ ਜਾਂਦਾ ਹੈ ਤਾਂ ਉਸ ਦੇ ਵਿਚਾਰਾਂ ‘ਚ ਤਬਦੀਲੀ ਆਉਂਦੀ ਹੈ, ਉਸ ਦਾ ਰਾਹ ਬਦਲ ਜਾਂਦਾ ਹੈ ਤੇ ਗੁਜ਼ਰੇ ਹੋਏ ਰਸਤਿਆਂ ਨੂੰ ਜਦੋਂ ਉਹ ਯਾਦ ਕਰਦਾ ਹੈ ਤਾਂ ਵੈਰਾਗ ‘ਚ ਆ ਜਾਂਦਾ ਹੈ ਕਿ ਹੇ ਰਹਿਬਰ! ਮੈਨੂੰ ਪਹਿਲਾਂ ਹੀ ਇਹ ਰਾਹ ਕਿਉਂ ਨਹੀਂ ਮਿਲਿਆ ਕਰਮਾਂ ਦਾ ਸਿਲਸਿਲਾ ਜਦੋਂ ਖ਼ਤਮ ਹੁੰਦਾ ਹੈ, ਇਨਸਾਨ ਖੁਦਮੁਖ਼ਤਿਆਰੀ ਦੀ ਵਰਤੋਂ ਕਰਦਾ ਹੈ ਤਾਂ ਅੱਲ੍ਹਾ, ਵਾਹਿਗੁਰੂ ਦਾ ਉਹ ਨਾਮ ਸੁਣਨ ਨੂੰ ਮਿਲਦਾ ਹੈ ਤੇ ਸੱਚੀ ਸਤਿਸੰਗ ਨਸੀਬ ਹੁੰਦੀ ਹੈ। (Saint Dr MSG)

ਫਿਰ ਉਹ ਜੀਵਆਤਮਾ ਕਹਿੰਦੀ ਹੈ ਕਿ ਹੇ ਪ੍ਰਭੂ, ਤੇਰੇ ਪਿਆਰ ਮੁਹੱਬਤ ਨੂੰ ਪਾ ਕੇ ਮੈਨੂੰ ਸਮਝ ਆਈ ਹੈ ਕਿ ਤੁਹਾਡੀ ਨੂਰੇ-ਕਿਰਨ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਮੌਜ਼ੂਦ ਹੈ ਸਾਰੇ ਆਪਣੇ ਹਨ, ਕੋਈ ਦੂਜਾ ਨਹੀਂ, ਕੋਈ ਵੈਰੀ-ਬੇਗਾਨਾ ਤਾਂ ਹੈ ਹੀ ਨਹੀਂ ਮੈਂ ਜਿੱਧਰ ਵੀ ਨਜ਼ਰ ਮਾਰਦੀ ਹਾਂ, ਪਲਕ ਉਠਾਉਂਦੀ ਹਾਂ! ਬਸ ਤੂੰ ਹੀ ਤੂੰ ਨਜ਼ਰ ਆਉਂਦਾ ਹੈ! ਹਰ ਕਿਸੇ ‘ਚ ਤੂੰ ਸਮਾਇਆ ਹੈ ਤੇ ਮੈਨੂੰ ਤੇਰੇ ਬਿਨਾਂ ਕੁਝ ਹੋਰ ਨਹੀਂ ਸੁਝਦਾ ਬਸ ਤੂੰ ਚਾਹੀਦਾ, ਤੂੰ ਚਾਹੀਦਾ ਰਹਿਬਰ ਤੂੰ ਚਾਹੀਦੈ ਤੇਰੇ ਪਿਆਰ ਮੁਹੱਬਤ ‘ਚ ਜੋ ਲੱਜ਼ਤ ਹੈ, ਜੋ ਸਕੂਨ  ਹੈ, ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ।

ਸੰਤਾਂ ਦੇ ਬਚਨ ਮੰਨਣ ਵਾਲੇ ਦੋਵਾਂ ਜਹਾਨਾਂ ‘ਚ ਬਣਦੇ ਨੇ ਖੁਸ਼ੀਆਂ ਦੇ ਹੱਕਦਾਰ : Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਕ ਜੀਵ ਆਤਮਾ ਕਹਿੰਦੀ ਹੈ ਕਿ ਮੇਰੀ ਪਹਿਚਾਣ ਲਈ ਮੇਰੇ ਸਰੀਰ ਦਾ ਨਾਂਅ ਰੱਖਿਆ ਜਾਂਦਾ ਹੈ ਤੇ ਉਸ ਨਾਂਅ ਨਾਲ ਦੁਨੀਆਂ ਪੁਕਾਰਦੀ ਹੈ, ਪਹਿਚਾਣ ਬਣਦੀ ਹੈ ਪਤਾ ਨਹੀਂ ਕਿੰਨੇ ਲੋਕ ਉਸ ਨਾਂਅ ਨੂੰ ਲੈਂਦੇ ਰਹਿੰਦੇ ਹਨ, ਬਸ ਇਹ ਹੁੰਦਾ ਹੈ ਕਿ ਮੈਨੂੰ ਬੁਲਾਇਆ ਗਿਆ ਹੈ ਪਰ ਹੇ ਪ੍ਰਭੂ, ਜਦੋਂ ਤੂੰ ਉਸ ਨਾਂਅ ਨੂੰ ਪੁਕਾਰਦਾ ਹੈਂ ਤਾਂ ਦਿਲੋ-ਦਿਮਾਗ ‘ਚ ਤਾਜ਼ਗੀ ਛਾ ਜਾਂਦੀ ਹੈ, ਇੱਕ ਲੱਜ਼ਤ ਛਾ ਜਾਂਦੀ ਹੈ, ਇੱਕ ਨਸ਼ਾ ਹੋ ਜਾਂਦਾ ਹੈ ਅਹਿਸਾਸ ਹੁੰਦਾ ਹੈ ਕਿ ਅਸਲ ‘ਚ ਤੂੰ ਬੁਲਾਉਣ ਦੇ ਕਾਬਲ ਹੈ ਪਰ ਮੈਂ ਬੋਲਣ ਦੇ ਕਾਬਲ ਨਹੀਂ ਸੀ ਕਿਉਂਕਿ ਸਤਿਗੁਰੂ ਦਾਤਾ ਜਦੋਂ ਜੀਵ ਆਤਮਾ ਨੂੰ ਬੁਲਾਉਂਦੇ ਹਨ, ਆਦਮੀ ਦਾ ਨਾਂਅ ਲੈਂਦੇ ਹਨ ਤਾਂ ਜੀਵਆਤਮਾ ਨੂੰ ਵੀ ਖਿੱਚਦੇ ਹਨ ਸਿਰਫ਼ ਸਰੀਰ ਨਹੀਂ ਦੁਨੀਆਂ ‘ਚ ਨਾਮ ਸਰੀਰ ਦੀ ਪਹਿਚਾਣ ਕਰਦੇ ਹਨ ਸੰਤ ਫ਼ਕੀਰ ਨਾਮ ਰਾਹੀਂ ਆਤਮਾ ਦੀ ਪਹਿਚਾਣ ਕਰਦੇ ਹਨ ਤੇ ਉਸ ਨੂੰ ਪਿਆਰ ਮੁਹੱਬਤ ਨਾਲ ਨਵਾਜ਼ ਦਿੰਦੇ ਹਨ। (Saint Dr MSG)

ਆਪਣੇ ਫ਼ਰਜ਼ ਦਾ ਨਿਰਵਾਹ ਕਰੋ, ਪਰ ਅਤਿ ਨਹੀਂ ਹੋਣੀ ਚਾਹੀਦੀ : Saint Dr MSG

ਆਪ ਜੀ ਫ਼ਰਮਾਉਂਦੇ ਹਨ ਕਿ ਜਦੋਂ ਵਿਅਕਤੀ ਅੱਲ੍ਹਾ-ਮਾਲਕ ਦੀ ਦਰਗਾਹ ‘ਚ ਸ਼ਾਮਲ ਹੋ ਜਾਂਦਾ ਹੈ ਜਾਂ ਉੱਥੋਂ ਨਾਲ ਜੁੜ ਜਾਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਕੀ ਗ਼ਲਤ ਹੈ ਕੀ ਸਹੀ ਹੈ ਫਿਰ ਉਹ ਦੂਜੇ ਦੇ ਮੋਢਿਆਂ ‘ਤੇ ਤੀਰ ਰੱਖ ਕੇ ਨਹੀਂ ਚਲਾ ਸਕਦਾ ਕਿ ਫ਼ਲਾਂ ਆਦਮੀ ਨੇ ਕਿਹਾ ਇਸ ਲਈ ਮੈਂ ਬੁਰਾ ਕੀਤਾ ਇਸ ਲਈ ਉਹ ਜ਼ਿੰਮੇਵਾਰ ਆਪ ਹੋ ਜਾਂਦਾ ਹੈ ਜੇਕਰ ਬਚਨਾਂ ‘ਤੇ ਚੱਲੇ ਤਾਂ ਉਸ ਦਾ ਜਿੰਮੇਵਾਰ ਦਿਆਲ ਹੋ ਜਾਂਦਾ ਹੈ ਉਹ ਉਸ ਦੇ ਹਰ ਕਰਮ ਨੂੰ ਕੱਟ ਦਿੰਦਾ ਹੈ ਹਰ ਕਰਮ ਨੂੰ ਬਦਲ ਕੇ ਰੱਖ ਦਿੰਦਾ ਹੈ ਕੋਈ ਵੀ ਆਦਮੀ ਕਿਸੇ ਨੂੰ ਗਲ਼ਤ ਕਰਨ ਲਈ ਕਹਿੰਦਾ ਹੈ, ਭਾਵੇਂ  ਉਹ ਕਿੰਨਾ ਵੀ ਪੂਜਨੀਕ ਹੋਵੇ ਤਾਂ ਉਹ ਬਹੁਤ ਵੱਡਾ ਗੁਨਾਹਗਾਰ ਹੈ ਜੇਕਰ ਕੋਈ ਪੂਜਨੀਕ ਆਦਮੀ ਗ਼ਲਤ ਹੈ ਉਹ ਬੇਇੰਤਹਾ-ਬੇਇੰਤਹਾ ਗੁਨਾਹਗਾਰ ਹੋ ਜਾਂਦਾ ਹੈ, ਤਾਂ ਉਹ ਵੀ ਨਰਕ ਭੋਗਦਾ ਹੈ। (Saint Dr MSG)

ਇਸ ਲਈ ਨਾ ਕਿਸੇ ਨੂੰ ਵਰਗਲਾਓ, ਨਾ ਕਿਸੇ ਨੂੰ ਆਪਣੀਆਂ ਗੱਲਾਂ ‘ਚ ਲੈ ਕੇ ਆਓ, ਨਾ ਗੁਨਾਹ ਕਰੋ ਤੇ ਨਾ ਹੀ ਕਿਸੇ ਤੋਂ ਕਰਵਾਓ ਤੇ ਬੁਰਾ ਕਰਮ ਕਦੇ ਨਾ ਕਰੋ ਇਸ ਮਾਮਲੇ ‘ਚ ਕਦੇ ਕਿਸੇ ਦੀ ਨਾ ਸੁਣੋ ਭਾਵੇਂ ਕਿਸੇ ਦੇ ਕਹਿਣ ‘ਤੇ ਹੋਵੇ ਜਾਂ ਕਿਸੇ ਨਾਲ ਹੋਵੇ, ਬੁਰਾ ਕਰਮ ਕਦੇ ਨਾ ਕਰੋ, ਨਹੀਂ ਤਾਂ ਦੋਨਾਂ ਜਹਾਨਾਂ ‘ਚ ਠੋਕਰਾਂ ਖਾਂਦੇ ਫਿਰੋਂਗੇ, ਕੁਲਾਂ ਨੂੰ ਬਰਬਾਦ ਕਰ ਲਵੋਗੇ ਇਸ ਲਈ ਬੁਰਾ ਕਰਮ ਨਹੀਂ ਕਰਨਾ ਚਾਹੀਦਾ ਨੇਕ-ਭਲੇ ਕਰਮ ‘ਤੇ ਅੱਗੇ ਵਧਦੇ ਜਾਓ, ਮੰਜ਼ਿਲਾਂ ਤੁਹਾਡੇ ਲਈ ਤਿਆਰ ਹਨ, ਦਰਵਾਜ਼ੇ ਖੁੱਲ੍ਹੇ ਹੋਏ ਹਨ ਬਸ ਕਦਮ ਵਧਾਉਂਦੇ ਜਾਓ ਤਾਂ ਮਾਲਕ ਦੇ ਰਹਿਮੋ-ਕਰਮ ਨੂੰ ਪ੍ਰਾਪਤ ਜ਼ਰੂਰ  ਕਰ ਸਕੋਗੇ। (Saint Dr MSG)

LEAVE A REPLY

Please enter your comment!
Please enter your name here