ਅਫਗਾਨਿਸਤਾਨ ਨੇ ਪਹਿਲੀ ਪਾਰੀ ‘ਚ 342 ਅਤੇ ਬੰਗਲਾਦੇਸ਼ ਨੇ ਬਣਾਈਆਂ 205 ਦੌੜਾਂ
ਚਟਗਾਂਵ (ਏਜੰਸੀ)। ਅਫਗਾਨਿਸਤਾਨ ਦੀ ਟੀਮ ਬੰਗਲਾਦੇਸ਼ ਖਿਲਾਫ ਲੜੀ ਦੇ ਇਕਮਾਤਰ ਟੈਸਟ ਨੂੰ ਜਿੱਤਣ ਤੋ ੰਹੁਣ ਸਿਰਫ ਚਾਰ ਵਿਕਟਾਂ ਦੂਰ ਰਹਿ ਗਈ ਹੈ ਬੰਗਲਾਦੇਸ਼ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਛੇ ਵਿਕਟਾਂ ‘ਤੇ 136 ਦੌੜਾਂ ਬਣਾ ਲਈਆਂ ਹਨ ਅਤੇ ਉਸ ਨੂੰ ਹਾਲੇ ਵੀ 262 ਦੌੜਾਂ ਦੀ ਜ਼ਰੂਰਤ ਹੈ ਬੰਗਲਾਦੇਸ਼ ਵੱਲੋਂ ਦਿਨ ਦੀ ਖੇਡ ਸਮਾਪਤ ਹੋਣ ਤੱਕ ਕਪਤਾਨ ਸਾਕਿਬ ਅਲ ਹਸਨ 39 ਅਤੇ ਸੌਮਿਆ ਸਰਕਾਰ ਬਿਨਾ ਖਾਤਾ ਖੋਲ੍ਹੇ ਕ੍ਰੀਜ਼ ‘ਤੇ ਮੌਜ਼ੂਦ ਹਨ।
ਸਾਕਿਬ 46 ਗੇਂਦਾਂ ਦੀ ਆਪਣੀ ਪਾਰੀ ‘ਚ ਚਾਰ ਚੌਕੇ ਲਾ ਚੁੱਕੇ ਹਨ ਅਤੇ ਉਨ੍ਹਾਂ ‘ਤੇ ਆਪਣੀ ਟੀਮ ਨੂੰ ਹਾਰ ਦੇ ਖਤਰੇ ‘ਚੋਂ ਬਾਹਰ ਕੱਢਣ ਦੀ ਵੱਡੀ ਜ਼ਿੰਮੇਵਾਰੀ ਹੈ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਟੀਮ ਨੇ ਦੂਜੀ ਪਾਰੀ ‘ਚ ਅਸਗਰ ਅਫਗਾਨ ਦੇ ਅਰਧ ਸੈਂਕੜੇ ਅਤੇ ਵਿਕਟਕੀਪਰ ਬੱਲੇਬਾਜ਼ ਅਫਸਰ ਜਜਈ ਦੀਆਂ ਨਾਬਾਦ 48 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ 260 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਖਿਲਾਫ 397 ਦੌੜਾਂ ਦਾ ਵੱਡਾ ਵਾਧਾ ਹਾਸਲ ਕਰ ਲਿਆ। (Cricket News)
ਬੰਗਲਾਦੇਸ਼ ਵੱਲੋਂ ਸਾਕਿਬ ਨੇ 58 ਦੌੜਾਂ ਦੇ ਕੇ ਤਿੰਨ ਅਤੇ ਮੇਹਦੀ ਹਸਨ, ਤੈਜੁਲ ਇਸਲਾਮ, ਨਯੀਮ ਹਸਨ ਨੇ ਦੋ-ਦੋ ਵਿਕਟਾਂ ਲਈਆਂ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਮੇਜ਼ਬਾਨ ਬੰਗਲਾਦੇਸ਼ ਦੀ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ ਅਤੇ ਉਸ ਦੀ ਅੱਧੀ ਟੀਮ 106 ਦੇ ਸਕੋਰ ‘ਤੇ ਪਵੇਲੀਅਨ ਪਰਤ ਗਈ ਬੰਗਲਾਦੇਸ਼ ਦੀ ਦੂਜੀ ਪਾਰੀ ‘ਚ ਸ਼ਾਦਮਨ ਇਸਲਾਮ ਨੇ 41 ਦੌੜਾਂ, ਮੁਸ਼ਫਿਕੁਰ ਰਹੀਮ ਨੇ 23, ਮੋਸਾਦੇਕ ਹੁਸੈਨ ਨੇ 12 ਅਤੇ ਲਿਟਨ ਦਾਸ ਨੇ 9 ਦੌੜਾਂ ਬਣਾਈਆਂ ਅਫਗਾਨਿਸਤਾਨ ਵੱਲੋਂ ਕਪਤਾਨ ਰਾਸ਼ਿਦ ਖਾਨ ਨੇ 46 ਦੌੜਾਂ ‘ਤੇ ਤਿੰਨ, ਜਹੀਰ ਖਾਨ ਨੇ 36 ਦੌੜਾਂ ‘ਤੇ ਦੋ ਅਤੇ ਮੁਹੰਮਦ ਨਬੀ ਨੂੰ 38 ਦੌੜਾਂ ‘ਤੇ ਇੱਕ ਵਿਕਟ ਮਿਲੀ। (Cricket News)
ਅਫਗਾਨਿਸਤਾਨ ਨੇ ਪਹਿਲੀ ਪਾਰੀ ‘ਚ 342 ਦੌੜਾਂ ਬਣਾਈਆਂ ਸਨ ਜਦੋਂਕਿ ਬੰਗਲਾਦੇਸ਼ ਦੀ ਪਹਿਲੀ ਪਾਰੀ 205 ਦੌੜਾਂ ‘ਤੇ ਸਿਮਟ ਗਈ ਸੀ ਜਿਸ ਨਾਲ ਮਹਿਮਾਨ ਟੀਮ ਨੂੰ 137 ਦੌੜਾਂ ਦਾ ਮਜ਼ਬੂਤ ਵਾਧਾ ਹਾਸਲ ਹੋ ਗਿਆ ਸੀ ਅਫਗਾਨਿਸਤਾਨ ਵੱਲੋਂ ਪਹਿਲੀ ਪਾਰੀ ‘ਚ ਰਹਿਮਤ ਸ਼ਾਹ ਨੇ ਸ਼ਾਨਦਾਰ 102 ਦੌੜਾਂ ਬਣਾਈਆਂ ਸਨ ਅਤੇ ਅਫਗਾਨ ਨੇ 92 ਦੌੜਾਂ ਬਣਾਈਆਂ ਸਨ। (Cricket News)