ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ/ ਭਜਨ ਸਮਾਘ) | ਸਰੀਰਦਾਨੀ ਮਾਤਾ ਜਸਮੇਲ ਕੌਰ ਇੰਸਾਂ ਪਤਨੀ ਸੁਰਮੁੱਖ ਸਿੰਘ ਰਾਮਗੜ੍ਹ ਚੁੰਘਾ ਨੂੰ ਅੱਜ ਸਥਾਨਕ ਮੋਡ ਰੋਡ ਮੁਕਤੀਸਰ ਗੈਸਟ ਹਾਊਸ ਵਿਖੇ ਨਾਮ ਚਰਚਾ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕਵੀਰਾਜ ਵੀਰਾਂ ਵੱਲੋਂ ਸ਼ਬਦਬਾਣੀ ਕੀਤੀ ਗਈ ਤੇ ਸੰਤਾਂ-ਮਹਾਤਮਾਵਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਅੰਗਰੇਜ ਸਿੰਘ ਇੰਸਾਂ ਨੇ ਬੇਨਤੀ ਦੇ ਸ਼ਬਦ ਰਾਹੀਂ ਕੀਤੀ। ਇਸ ਮੌਕੇ 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ, ਮਨਜੀਤ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਸੁਰੇਸ਼ ਇੰਸਾਂ ਟੋਹਾਣਾ 45 ਮੈਂਬਰ ਹਰਿਆਣਾ ਤੇ ਰਿਸ਼ਤੇਦਾਰ ਸਾਕ-ਸਬੰਧੀ ਤੋਂ ਇਲਾਵਾ ਬਲਾਕ ਚਿੱਬੜਾਵਾਲੀ, ਬਲਾਕ ਬਰੀਵਾਲਾ, ਬਲਾਕ ਸ੍ਰੀ ਮੁਕਤਸਰ ਸਾਹਿਬ, ਬਲਾਕ ਮਾਂਗਟ ਵਧਾਈ ਤੇ ਬਲਾਕ ਕੋਟਭਾਈ ਨੇ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ 15 ਮੈਂਬਰ ਦਰਸ਼ਨ ਸਿੰਘ ਬਾਂਮ ਨੇ ਮਾਤਾ ਜਸਮੇਲ ਕੌਰ ਇੰਸਾਂ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਜਸਮੇਲ ਕੋਰ ਇੰਸਾਂ ਨੇ 40 ਸਾਲ ਪਹਿਲਾਂ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਆਪਣੇ ਤਿੰਨੋਂ ਪੁੱਤਰਾਂ ਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ ਮਾਤਾ ਜਸਮੇਲ ਕੌਰ ਦੇ ਪੁੱਤਰ ਗੋਪੀ ਸਿੰਘ ਭੰਗੀਦਾਸ ਦੀ ਸੇਵਾ ਨਿਭਾ ਚੁੱਕੇ ਹਨ ਤੇ ਪ੍ਰੇਮੀ ਗੁਰਤੇਜ ਸਿੰਘ ਇੰਸਾਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜ਼ਿਲ੍ਹਾ ਜਿੰਮੇਵਾਰ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਭੇਜੇ ਗਏ ਸੋਗ ਸੰਦੇਸ਼ ਪੜ੍ਹੇ ਗਏ ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਸਰੀਰਦਾਨੀ ਮਾਤਾ ਜਸਮੇਲ ਕੌਰ ਦੇ ਪਰਿਵਾਰਕ ਤੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਬਲਮਗੜ੍ਹ ਸਾਬਕਾ ਐੱਮਐੱਲਏ, ਪਰਮਿੰਦਰ ਸਿੰਘ ਪਾਸਾ ਕੌਂਸਲਰ ਤੇ ਜ਼ਿਲ੍ਹਾ ਪ੍ਰਧਾਨ ਐਸੀਸੀ ਵਿੰਗ ਅਕਾਲੀ ਦਲ ਬਾਦਲ, ਪ੍ਰੀਤਮ ਸਿੰਘ ਕੋਟਭਾਈ ਐੱਮਐੱਲਏ ਭੁੱਚੋ ਦੀ ਧਰਮਪਤਨੀ ਛਿੰਦਰਪਾਲ ਕੌਰ, ਲੱਖੇਵਾਲੀ ਦੀ ਪੰਚਾਇਤ, ਰਾਮਗੜ੍ਹ ਚੂੰਘਾ ਦੀ ਗ੍ਰਾਮ ਪੰਚਾਇਤ ਦੀ ਪੰਚਾਇਤ ਨੇ ਸ਼ਰਧਾਂਜਲੀ ਸਮਾਰੋਹ ‘ਚ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬਲਾਕ ਚਿੱਬੜਾਂਵਾਲੀ, ਬਲਾਕ ਸ੍ਰੀ ਮੁਕਤਸਰ ਸਾਹਿਬ, ਬਲਾਕ ਮਾਂਗਟ ਵਧਾਈ, ਬਲਾਕ ਦੋਦਾ, ਬਲਾਕ ਬਰੀਵਾਲਾ ਤੇ ਬਲਾਕ ਕੋਟਵਧਾਈ ਦੇ ਜ਼ਿਲ੍ਹਾ 25 ਮੈਂਬਰ, ਬਲਾਕ ਭੰਗੀਦਾਸ ਬਲਾਕ 15 ਮੈਂਬਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਈਟੀ ਵਿੰਗ ਦੇ ਜਿੰਮੇਵਾਰ ਤੋਂ ਇਲਾਵਾ ਸਾਰੇ ਬਲਾਕਾਂ ਦੀ ਸਾਧ-ਸੰਗਤ ਹਾਜ਼ਰ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।