ਕਾਂਗਰਸ ਨੇ ਗੁਜਰਾਤ ‘ਚ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਵਿੱਢੀ ਚੋਣ ਤਿਆਰੀ
ਨਵੀਂ ਦਿੱਲੀ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਿਚਾਰਧਾਰਾ ਨਫ਼ਰਤ ਤੇ ਈਰਖ਼ਾ ਫੈਲਾਉਣ ਵਾਲੀ ਹੈ ਤੇ ਇਸ ਨੂੰ ਹਰਾਉਣ ਲਈ ਵੱਡੇ ਤੋਂ ਵੱਡਾ ਤਿਆਗ ਕਰਨ ਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ
ਗਾਂਧੀ ਨੇ ਮੰਗਲਵਾਰ ਨੂੰ ਟਵੀਟ ਕੀਤਾ ‘ਗਾਂਧੀ ਜੀ ਦੇ ਇਤਿਹਾਸਕ ਦਾਂਡੀ ਮਾਰਚ ਦੀ ਵਰ੍ਹੇਗੰਢ ‘ਤੇ ਕਾਂਗਰਸ ਵਰਕਿੰਗ ਕਮੇਟੀ ਨੇ ਅਹਿਮਦਾਬਾਦ ‘ਚ ਆਰਐੱਸਐੱਸ/ਭਾਜਪਾ ਦੀ ਅੱਤਵਾਦੀ, ਈਰਖ਼ਾ, ਨਫ਼ਰਤ, ਗੁੱਸਾ ਫੈਲਾਉਣ ਤੇ ਵੰਡਣ ਵਾਲੀ ਸੋਚ ਨੂੰ ਹਰਾਉਣ ਦਾ ਪ੍ਰਣ ਲਿਆ ਹੈ ਇਸ ਲਈ ਜੋ ਬਲੀਦਾਨ ਦੇਣਾ ਪਵੇਗਾ ਦੇਵਾਂਗੇ ਤੇ ਇਹ ਲੜਾਈ ਜਿੱਤਾਂਗੇ’
ਇਸ ਦੇ ਨਾਲ ਹੀ ਉਨ੍ਹਾਂ ਨੇ ਅਹਿਮਦਾਬਾਦ ‘ਚ ਅੱਜ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੀਆ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਸ ‘ਚ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਹੀ ਸ੍ਰੀਮਤੀ ਸੋਨੀਆ ਗਾਂਧੀ , ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪ੍ਰਿਅੰਕਾ ਗਾਂਧੀ, ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਅਹਿਮਦ ਪਟੇਲ, ਏਕੇ ਐਂਟਨੀ, ਜਿਓਤੀਰਾਦਿੱਤਿਆ ਸਿੰਧੀਆ ਸਮੇਤ ਕਈ ਹੋਰ ਆਗੂ ਮੌਜ਼ੂਦ ਹਨ ਇਸ ਨਾਲ ਹੀ ਮੰਚ ਦੇ ਠੀਕ ਪਿੱਛੇ ਇੱਕ ਹੋਰ ਮਹੱਤਵਪੂਰਨ ਤਸਵੀਰ ਟੰਗੀ ਹੈ, ਜਿਸ ‘ਚ ਗਾਂਧੀ ਜੀ, ਸਾਬਕਾ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬਦੁਲ ਕਲਾਮ ਅਜ਼ਾਦ, ਸੀਮਾਂਤ ਗਾਂਧੀ ਸਮੇਤ ਕਈ ਮੁੱਖ ਆਗੂ ਦਾਂਡੀ ਯਾਤਰਾ ‘ਤੇ ਨਿਕਲ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।