ਕਈ ਥਾਈਂ ਮਸ਼ੀਨਾਂ ‘ਚ ਗੜਬੜੀ ਦਰਮਿਆਨ ਦਿੱਤਾ ਬਿਆਨ
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ‘ਚ ਅੱਜ ਮਤਦਾਨ ਦੌਰਾਨ ਕਈ ਸਥਾਨਾਂ ਤੋਂ ਈਵੀਐਮ ਮਸ਼ੀਨਾਂ ‘ਚ ਖਰਾਬੀ ਦੀਆਂ ਖਬਰਾਂ ਦਰਮਿਆਨ ਕਾਂਗਰਸ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਕਮਲਨਾਥ ਨੇ ਕਿਹਾ ਕਿ ਚੋਣ ਕਮਿਸ਼ਨ ਇਸ ‘ਤੇ ਫੌਰਨ ਫੈਸਲਾ ਲੈਂਦੇ ਹੋਏ ਮਸ਼ੀਨਾਂ ਨੂੰ ਬਦਲੇ। ਸ੍ਰੀ ਕਮਲਨਾਥ ਨੇ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਦੇਸ਼ ਭਰ ਤੋਂ ਵੱਡੀ ਗਿਣਤੀ ‘ਚ Evms ਮਸ਼ੀਨਾਂ ਖਰਾਬ ਅਤੇ ਬੰਦ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਨਾਲ ਮਤਦਾਨ ਪ੍ਰਭਾਵਿਤ ਹੋ ਰਿਹਾ ਹੈ। ਮਤਦਾਨ ਕੇਂਦਰਾਂ ‘ਤੇ ਲੰਬੀਆਂ ਲਾਇਨਾਂ ਲੱਗ ਗਈਆਂ ਹਨ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਬਿਨਾਂ ਦੇਰੀ ਇਸ ‘ਤੇ ਫੈਸਲਾ ਲੈਂਦਾ ਹੋਏ ਤੁਰੰਤ ਬੰਦ ਮਸ਼ੀਨਾਂ ਨੂੰ ਬਦਲੇ। ਉਥੇ ਰਾਜਧਾਨੀ ਭੋਪਾਲ ਦੀ ਦੱਖਣੀ ਪੱਛਮੀ ਵਿਧਾਨ ਸਭਾ ਤੋਂ ਕਾਂਗਰਸ ਉਮੀਦਵਾਰ ਪੀਸੀ ਸ਼ਰਮਾ ਵੀ ਈਵੀਐਮ ਮਸ਼ੀਨਾਂ ‘ਚ ਖਰਾਬੀ ਦਾ ਦੋਸ਼ ਲਾਉਂਦੇ ਹੋਏ ਧਰਨੇ ‘ਤੇ ਬੈਠ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।