ਰਾਸ਼ਟਰਪਤੀ ਚੋਣਾਂ ਸਬੰਧੀ ਅਫ਼ਗਾਨ ਸਰਕਾਰ ਦੇ ਸੰਪਰਕ ‘ਚ : ਅਮਰੀਕਾ

Afghan, Government, Presidential, Elections

ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣਾਂ ਲਈ 20 ਅਪਰੈਲ 2019 ਦੀ ਤਾਰੀਖ਼ ਐਲਾਨੀ ਸੀ

ਜੇਨੇਵਾ (ਏਜੰਸੀ)। ਅਫ਼ਗਾਨਿਸਤਾਨ ‘ਚ 2019 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਊਣ ਤੇ ਸਫ਼ਲ ਬਣਾਉਣ ਨੂੰ ਲੈ ਕੇ ਅਮਰੀਕਾ ਲਗਾਤਾਰ ਸਰਕਾਰ ਦੇ ਸੰਪਰਕ ‘ਚ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਦੇ ਪ੍ਰਧਾਨ ਉੱਪ ਸਹਾਇਕ ਸਕੱਤਰ ਏਲੀਸ ਵੇਲਸ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਸਵਿਟਰਜ਼ਰਲੈਂਡ ਦੇ ਜੇਨੇਵਾ ਸ਼ਹਿਰ ‘ਚ 28-28 ਨਵੰਬਰ ਤੱਕ ਅਫ਼ਗਾਨਿਸਤਾਨ ਨੂੰ ਲੈ ਕੇ ਇੱਕ ਮੰਤਰਾਲੇ ਦਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਮੇਲਨ ‘ਚ ਬੁੱਧਵਾਰ ਨੂੰ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। (Elections)

ਸ੍ਰੀ ਵੇਲਸ ਨੇ ਕਿਹਾ ਕਿ ਅਫ਼ਗਾਨਿਸਤਾਨ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਹਨ ਪਰ ਅਜੇ ਵੀ ਬਹੁਤ ਕੰਮ ਕਰਨ ਦੀ ਲੋੜ ਹੈ। ਸੰਸਦੀ ਚੋਣਾਂ ਇੱਕ ਬਿਹਤਰ ਮੌਕਾ ਤੇ ਉਦਾਹਨ ਹੈ। ਅਫ਼ਗਾਨਿਸਤਾਨ ਦੇ ਲੱਖਾਂ ਲੋਕਾਂ ਨੇ ਮਤਦਾਨ ਕੀਤਾ ਅਤੇ ਦੇਸ਼ ‘ਚ ਵੱਡੇ ਪੈਮਾਨੇ ‘ਤੇ ਚੋਣ ਪ੍ਰਚਾਰ ਵੀ ਹੋਇਆ। ਚੋਣਾਂ ਦੇ ਕੁਝ ਤਕਨੀਕੀ ਪੱਖ ਹਨ ਜਿਸ ਨੂੰ ਲੈ ਕੇ ਅਸੀਂ ਅਫ਼ਗਾਨਿਸਤਾਨ ਦੀ ਸਰਕਾਰ ਤੇ ਆਪਣੇ ਕੌਮਾਂਤਰੀ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਕਿ ਆਉਂਦੀਆਂ ਰਾਸ਼ਟਰਪਤੀ ਚੋਣਾਂ ਸਫ਼ਲਤਾਪੂਰਵਕ ਕਰਵਾਈਆਂ ਜਾ ਸਕਣ।

ਜ਼ਿਕਰਯੋਗ ਹੈ ਕਿ ਜੁਲਾਈ ‘ਚ ਅਫ਼ਗਾਨਿਸਤਾਨ ਦੇ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣਾਂ ਲਈ 20 ਅਪਰੈਲ 2019 ਦੀ ਤਾਰੀਖ਼ ਐਲਾਨੀ ਸੀ। ਅਫ਼ਗਾਨਿਸਤਾਨ ‘ਚ 2010 ਤੋਂ ਬਾਅਦ ਤੋਂ ਪਹਿਲੀ ਵਾਰ 20-21 ਅਕਤੂਬਰ ਨੂੰ ਸੰਸਦੀ ਚੋਣਾਂ ਹੋਈਆਂ ਸਨ ਜਿਸ ਦਾ ਤਾਲੀਬਾਨ ਨੇ ਵਿਰੋਧ ਕੀਤਾ ਸੀ। (Elections)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।