ਮੈਰੀਕਾਮ ਦਾ ਦੂਸਰੇ ਗੇੜ ਦਾ ਮੁਕਾਬਲਾ ਹੋਵੇਗਾ ਐਤਵਾਰ ਨੂੰ
ਏਜੰਸੀ,
ਨਵੀਂ ਦਿੱਲੀ, 15 ਨਵੰਬਰ
ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਸਮੇਤ 8 ਭਾਰਤੀ ਮੁਕੇਬਾਜ਼ਾਂ ਨੂੰ ਇੱਥੇ ਸ਼ੁਰੂ ਹੋਈ 10ਵੀਂ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਪਹਿਲੇ ਗੇੜ ‘ਚ ਬਾਈ ਦਿੱਤੀ ਗਈ ਹੈ 48 ਕਿਗ੍ਰਾ ਵਰਗ ‘ਚ ਦੂਸਰੇ ਨੰਬਰ ਦੀ ਮੈਰੀਕਾਮ ਨੂੰ ਬਾਈ ਮਿਲਣ ‘ਤੇ ਹੁਣ ਐਤਵਾਰ ਤੱਕ ਰਿੰਗ ‘ਚ ਆਉਣ ਦੀ ਜ਼ਰੂਰਤ ਨਹੀਂ ਪਵੇਗੀ ਆਪਣੇ ਸੋਨ ਤੱਕ ਦੇ ਸਫ਼ਰ ‘ਚ ਮੈਰੀਕਾਮ ਨੂੰ ਦੋ ਮੁਸ਼ਕਲ ਖਿਡਾਰੀਆਂ (ਉਜ਼ਬੇਕਿਸਤਾਨ ਦੀ ਜੁਲਾਸਾਲ ਅਤੇ ਉੱਤਰੀ ਕੋਰੀਆ ਦੀ ਕਿਮ ਮੀ) ਨਾਲ ਸਾਹਮਣਾ ਕਰਨਾ ਹੋਵੇਗਾ ਸੈਮੀਫਾਈਨਲ ‘ਚ ਮੈਰੀਕਾਮ ਦਾ ਸਾਹਮਣਾ ਮੀ ਨਾਲ ਹੀ ਹੋ ਸਕਦਾ ਹੈ ਮੀ ਨੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਿਆ ਹੈ
ਮੈਰੀਕਾਮ ਤੋਂ ਇਲਾਵਾ 60 ਕਿਗ੍ਰਾ ਵਰਗ ‘ਚ ਬਾਈ ਹਾਸਲ ਕਰਨ ਵਾਲੀ ਸਰਿਤਾ ਤੋਂ ਵੀ ਭਾਰਤ ਨੂੰ ਤਮਗੇ ਦੀ ਆਸ ਹੈ ਹਾਲਾਂਕਿ ਸਰਿਤਾ ਨੂੰ ਇਸ ਲਈ ਮੌਜ਼ੂਦਾ ਵਿਸ਼ਵ ਚੈਂਪੀਅਨ ਚੀਨ ਦੀ ਯਾਂਗ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਰੂਸ ਦੀ ਅਨਾਸਤਾਸੀਆ ਨਾਲ ਦੋ ਹੱਥ ਕਰਨੇ ਹੋਣਗੇ
ਹੈਵੀਵੇਟ(81 ਕਿਗ੍ਰਾ ਤੋਂ ਜ਼ਿਆਦਾ) ‘ਚ ਭਾਰਤ ਦੀ ਸੀਮਾ ਪੂਨੀਆ ਬਾਈ ਹਾਸਲ ਕਰਨ ਵਾਲੀ ਇਕਲੌਤੀ ਅਜਿਹੀ ਮੁੱਕੇਬਾਜ਼ ਹੈ ਜੋ ਬਿਨਾਂ ਕਿਸੇ ਜੱਦੋਜ਼ਹਿਦ ਦੇ ਤਮਗਾ ਗੇੜ ‘ਚ ਨਿੱਤਰੇਗੀ ਪਹਿਲੇ ਗੇੜ ‘ਚ ਬਾਈ ਮਿਲਣ ਕਾਰਨ ਸੀਮਾ ਸਿੱਧਾ ਕੁਆਰਟਰ ਫਾਈਨਲ ‘ਚ ਚੀਨ ਦੀ ਸ਼ਿਓਲ ਯਾਂਗ ਵਿਰੁੱਧ ਰਿੰਗ ‘ਚ ਹੋਵੇਗੀ ਜੋ ਜੇਜੁ ਅਤੇ ਅਸਥਾਨਾ ‘ਚ ਲਗਾਤਾਰ ਦੋ ਸੋਨ ਤਮਗੇ ਜਿੱਤੇ ਹਨ
ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤ ਦੀ ਪਿੰਕੀ ਰਾਣੀ ਨੂੰ 51 ਕਿਗ੍ਰਾ ਭਾਰ ਵਰਗ ‘ਚ ਹਾਲਾਂਕਿ ਮੁਸ਼ਕਲ ਹੋਵੇਗੀ ਜਿੱਥੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਚੀਨ ਦੀ ਚਾਂਗ ਯੁਆਨ ਖ਼ਿਤਾਬ ਦੀ ਮੁੱਖ ਦਾਅਵੇਦਾਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।