ਆਸਟਰੇਲੀਆ ਰਵਾਨਗੀ ਮੌਕੇ ਵਿਰਾਟ ਦੀ ਖ਼ਰੀ-ਖ਼ਰੀ;ਭੜਕਾਇਆ ਤਾਂ ਜਵਾਬ ਮਿਲੇਗਾ

21 ਨਵੰਬਰ ਤੋਂ ਟੀ20 ਮੈਚ ਨਾਲ ਸ਼ੁਰੂ ਹੋਵੇਗਾ ਦੌਰਾ

ਮੁੰਬਈ, 15 ਨਵੰਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਾਅਦਾ ਕੀਤਾ ਹੈ ਕਿ ਉਹ ਆਸਟਰੇਲੀਆ ਦੌਰੇ ‘ਤੇ ਖ਼ੁਦ ‘ਤੇ ਪੂਰੀ ਤਰ੍ਹਾਂ ਕਾਬੂ ਰੱਖਣਗੇ ਪਰ ਜੇਕਰ ਕੰਗਾਰੂਆਂ ਨੇ ਮੈਦਾਨ ‘ਤੇ ਬਹਿਸਬਾਜ਼ੀ ਜਾਂ?ਤਾਹਨੇ-ਮਿਹਣੇ ਮਾਰਨ?ਦੀ ਜਰਾ ਵੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ ‘ਚ ਜਵਾਬ ਦਿੱਤਾ ਜਾਵੇਗਾ ਵਿਰਾਟ ਨੇ ਆਸਟਰੇਲੀਆ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਪੱਤਰਕਾਰ ਸਮਾਗਮ ‘ਚ ਸਖ਼ਤ ਸ਼ਬਦਾਂ ‘ਚ ਇਹ ਗੱਲ ਕਹੀ

 
ਭਾਰਤ ਅਤੇ ਆਸਟਰੇਲੀਆ ਦਰਮਿਆਨ ਪਿਛਲੀਆਂ ਦੋ ਲੜੀਆਂ ਖ਼ਾਸ ਤੌਰ ‘ਤੇ ਇਹਨਾਂ ਗੱਲਾਂ ਲਈ ਮਸ਼ਹੂਰ ਰਹੀਆਂ ਸਾਬਕਾ ਆਸਟਰੇਲੀਆਈ ਕਪਤਾਨ ਸਮਿੱਥ ਦੇ ਬੰਗਲੁਰੂ ਟੈਸਟ ‘ਚ ਡੀਆਰਐਸ ਦੀ ਮੱਦਦ ਲੈਣ ਲਈ ਡਰੈਸਿੰਗ ਰੂਮ ਵੱਲ ਦੇਖਣ ਨੂੰ ਲੈ ਕੇ ਵਿਵਾਦ ਰਿਹਾ ਵਿਰਾਟ ਨੇ ਵੀ ਕਿਹਾ ਸੀ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸਮਿੱਥ ਨੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਬਾਅਦ ਵਿਰਾਟ ਅਤੇ ਕਈ ਆਸਟਰੇਲੀਆਈ ਖਿਡਾਰੀਆਂ ਦੇ ਸੰਬੰਧਾਂ ‘ਚ ਕੜਵਾਹਟ ਆ ਗਈ ਸੀ

 

ਇਸ ਮਾਮਲੇ ‘ਚ ਵਿਰਾਟ ਨੇ ਕਿਹਾ ਕਿ ਮੈਦਾਨ ‘ਤੇ ਜਦੋਂ ਵੀ ਕਿਸੇ ਗੱਲ ‘ਤੇ ਬਹਿਸ ਵਾਲਾ ਮੁੱਦਾ ਉੱਠਦਾ ਹੈ ਤਾਂ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਇਸ ਵਿੱਚ ਨਾ ਉਲਝਾਂ ਪਹਿਲਾਂ ਮੈਂ ਉਲਝਦਾ ਸੀ ਪਰ ਓਦੋਂ ਮੈਂ ਜ਼ਿਆਦਾ ਜਵਾਨ ਸੀ ਹੁਣ ਟੀਮ ਦਾ ਕਪਤਾਨ ਹੋਣ ਦੇ ਨਾਤੇ ਮੇਰੇ ਕੋਲ ਅਜਿਹੀਆਂ ਗੱਲਾਂ ਲਈ ਸਮਾਂ ਨਹੀਂ ਹੈ ਹੁਣ ਟੀਮ ‘ਤੇ ਧਿਆਨ?ਦੇਣ ਦੀ ਲੋੜ ਰਹਿੰਦੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।