ਥੇਰੇਸਾ ਨੇ ਸ੍ਰੀ ਮੇਹਦੀ ਨਾਲ ਫੋਨ ‘ਤੇ ਇਰਾਕ ਦੀ ਸੁਰੱਖਿਆ ਸਥਿਤੀ ‘ਤੇ ਕੀਤੀ ਚਰਚਾ
ਲੰਦਨ, ਏਜੰਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਸ਼ੁੱਕਰਵਾਰ ਨੂੰ ਇਰਾਕ ਦੇ ਨਵੇਂ ਪ੍ਰਧਾਨ ਮੰਤਰੀ ਆਦਿਲ ਅਬਦੁਲ ਮੇਹਦੀ ਨਾਲ ਫੋਨ ‘ਤੇ ਸੁਰੱਖਿਆ ਸਥਿਤੀ ‘ਤੇ ਚਰਚਾ ਕੀਤੀ। ਦੋਵੇਂ ਆਗੂ ਇਸਲਾਮਿਕ ਸਟੇਟ ਖਿਲਾਫ ਜਾਰੀ ਲੜਾਈ ‘ਚ ਮਹੱਤਵਪੂਰਨ ਸੁਰੱਖਿਆ ਸਾਂਝੇਦਾਰੀ ‘ਤੇ ਸਹਿਮਤ ਹੋਏ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਸ੍ਰੀਮਤੀ ਥੇਰੇਸਾ ਨੇ ਸ੍ਰੀ ਮੇਹਦੀ ਨਾਲ ਫੋਨ ‘ਤੇ ਇਰਾਕ ਦੀ ਸੁਰੱਖਿਆ ਸਥਿਤੀ ‘ਤੇ ਚਰਚਾ ਕੀਤੀ। ਦੋਵੇਂ ਆਗੂ ਇਕੱਠੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤ ਹੋਏ। ਇਸ ਨਾਲ ਪ੍ਰਧਾਨ ਮੰਤਰੀ ਮੇਹਦੀ ਦੇ ਇਰਾਕ ਦੇ ਲੋਕਾਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਦੇ ਟੀਚੇ ਨੂੰ ਬਲ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।