ਸ੍ਰੀਨਗਰ ਗੋਲੀਬਾਰੀ ‘ਚ ਸੀਆਈਐਸਐਫ ਜਵਾਨ ਦੀ ਮੌਤ

Srinagar, Firing, CISF, Jawan, Death

ਵਾਗੂਰਾ ਗ੍ਰਿਡ ਸਟੇਸ਼ਨ ‘ਚ ਸਵੇਰੇ ਹੋਈ ਗੋਲੀਬਾਰੀ

ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ‘ਚ ਸ਼ਨਿੱਚਰਵਾਰ ਨੂੰ ਸ੍ਰੀਨਗਰ ਦੇ ਬਾਹਰੀ ਇਲਾਕੇ ਦੇ ਇੱਕ ਗ੍ਰਿਡ ਸਟੇਸ਼ਨ ‘ਚ ਹੋਈ ਗੋਲੀਬਾਰੀ ‘ਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਇੱਕ ਅਧਿਕਾਰੀ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ Srinagar ਦੇ ਬਾਹਰੀ ਇਲਾਕੇ ਦੇ ਵਾਗੂਰਾ ਗ੍ਰਿਡ ਸਟੇਸ਼ਨ ‘ਚ ਅੱਜ ਸਵੇਰੇ ਹੋਈ ਗੋਲੀਬਾਰੀ ਦੀ ਇੱਕ ਘਟਨਾ ‘ਚ ਸੀਆਈਐਸਐਫ ਦੇ ਸਹਾਇਕ ਉਪਨਿਰੀਕਸ਼ਕ ਰਾਜੇਸ਼ ਕੁਮਾਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਜਵਾਨ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਤਵਾਦੀ ਹਮਲਾ ਸੀ ਜਾਂ ਨਹੀਂ। ਇਸ ਸਬੰਧੀ ਜਾਂਚ ਚੱਲ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।