ਰਾਫੇਲ ਦੀ ਜਨਤਕ ਹੋਵੇ ਕੀਮਤ
ਕੋਲਕਾਤਾ, (ਏਜੰਸੀ)। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਾਇਆ ਕਿ ਫਰਾਂਸ ਦੇ ਨਾਲ ਹੋਏ ਰਾਫੇਲ ਲੜਾਕੂ ਜਹਾਜ਼ ਸੌਦੇ ‘ਚ ਉਨ੍ਹਾਂ ਨੇ ਦੇਸ਼ ਨੂੰ ਹਨ੍ਹੇਰੇ ‘ਚ ਰੱਖਿਆ ਹੈ ਅਤੇ ਕਾਂਗਰਸ ਦੇ ਕਾਰਜਕਾਲ ‘ਚ 12 ਦਸੰਬਰ 2012 ਨੂੰ ਹੋਏ ਪਹਿਲੇ ਸਮਝੌਤੇ ਤੋਂ ਬਾਅਦ ਸੌਦੇ ‘ਚ ਤਿੰਨ ਗੁਣਾ ਵਾਧਾ ‘ਤੇ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਕੋਲਕਾਤਾ ‘ਚ ਕਾਨਫਰੰਸ ਦੌਰਾਨ ਚਿੰਦਬਰਮ ਨੇ ਕਿਹਾ ਕਿ ਯੂਪੀਏ ਸਰਕਾਰ ਦੌਰਾਨ ਰਾਫੇਲ ਨੂੰ ਲੈ ਕੇ ਇੱਕ ਸਮਝੌਤਾ ਕੀਤਾ ਗਿਆ ਸੀ। ਇਸ ਤਹਿਤ ਇਹ ਸੌਦਾ 526 ਕਰੋੜ ਰੁਪਏ ‘ਚ ਹੋਇਆ ਸੀ। ਅਸੀਂ ਫਰਾਂਸ ਤੋਂ 126 ਲੜਾਕੂ ਜਹਾਜ਼ਾਂ ਲਈ ਕਰਾਰ ਕੀਤੇ ਸਨ ਕਰਾਰ ਮੁਤਾਬਕ ਫਰਾਂਸ 18 ਜਹਾਜ਼ ਮੁਹੱਈਆ ਕਰਵਾਉਣ ਵਾਲਾ ਸੀ ਜਦੋਂਕਿ ਬਾਕੀ ਦਾ ਨਿਰਮਾਣ ਭਾਰਤ ‘ਚ ਕੀਤਾ ਜਾਣਾ ਸੀ।
ਯੂਪੀਏ ਸਰਕਾਰ ਦੇ ਕਰਾਰ ਮੁਤਾਬਕ 36 ਜਹਾਜ਼ਾਂ ਦਾ ਬਜਟ ਲਗਭਗ 18940 ਕਰੋੜ ਰੁਪਏ ਬਣਦਾ ਜੇਕਰ ਮੋਦੀ ਸਰਕਾਰ ਨੇ ਰਾਫੇਲ ਸਬੰਧੀ ਫਰਾਂਸ ਨਾਲ ਜੋ ਸਮਝੌਤਾ ਕੀਤਾ ਹੈ, ਉਸ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਹੈ। ਉਸਨੂੰ ਲੁਕੋਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈ ਜਿਨ੍ਹਾਂ 36 ਜਹਾਜ਼ਾਂ ਸਬੰਧੀ ਫਰਾਂਸ ਦੀ ਕੰਪਨੀ ਨਾਲ ਸਮਝੌਤਾ ਕੀਤਾ ਹੈ, ਉਸ ਦੀ ਕੀਮਤ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਹੈ। ਇਸ ਬਾਰੇ ਦੇਸ਼ ਨੂੰ ਦੱਸਣਾ ਚਾਹੀਦਾ ਹੈ।