ਅਮਰਿੰਦਰ ਸਿੰਘ ਨੇ ਸੱਦੇ 14 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ
- ਅਧਿਕਾਰੀਆਂ ਦੀ ਹੋਵੇਗੀ ਜਵਾਬ ਤਲਬੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮਾਈਨਿੰਗ ਅਤੇ ਗੁੰਡਾ ਟੈਕਸ ਸਬੰਧੀ 2 ਦਿਨਾਂ ਤੋਂ ਕਾਰਵਾਈ ਕਰਨ ਵਿੱਚ ਲੱਗੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਆਰ-ਪਾਰ ਦੀ ਲੜਾਈ ਕਰਨ ਦਾ ਫੈਸਲਾ ਕਰ ਲਿਆ ਹੈ, ਇਸ ਲਈ ਅੱਜ ਚੰਡੀਗੜ੍ਹ ਵਿਖੇ ਉਨ੍ਹਾਂ 14 ਜ਼ਿਲ੍ਹੇ ਦੇ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਸੱਦੀ ਹੈ, ਜਿਨ੍ਹਾਂ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਹੋ ਰਿਹਾ ਹੈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਤੋਂ ਇਲਾਵਾ ਸਬੰਧਿਤ ਜ਼ਿਲ੍ਹੇ ਮਾਈਨਿੰਗ ਵਿਭਾਗ ਅਧਿਕਾਰੀ ਵੀ ਮੌਜੂਦ ਰਹਿਣਗੇ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰਾਂ ਨੂੰ ਲਗਾਤਾਰ 2 ਮੀਟਿੰਗਾਂ ਕਰਦੇ ਹੋਏ ਗੁੰਡਾ ਟੈਕਸ ਅਤੇ ਮਾਈਨਿੰਗ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਪਰ ਬਾਵਜੂਦ ਇਹਦੇ ਪੰਜਾਬ ਭਰ ਵਿੱਚ ਰੱਤੀ ਭਰ ਵੀ ਕਾਰਵਾਈ ਨਹੀਂ ਹੋਈ। ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ ਨੂੰ ਖੁਦ ਫੜਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਹੁਣ ਸਖ਼ਤ ਕਾਰਵਾਈ ਕਰਨ ਦਾ ਮੂਡ ਬਣਾ ਲਿਆ ਗਿਆ ਹੈ, ਕਿਉਂਕਿ ਉਸੇ ਜ਼ਿਲ੍ਹੇ ਦੇ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰ ਵੱਲੋਂ ਨਾਜਾਇਜ਼ ਮਾਈਨਿੰਗ ਕਿਥੇ ਵੀ ਨਹੀਂ ਹੋਣ ਸਬੰਧੀ ਸੂਚਨਾ ਦਿੱਤੀ ਜਾ ਰਹੀਂ ਸੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਚੰਡੀਗੜ੍ਹ ਵਿਖੇ ਅੱਜ ਇੱਕ ਵਾਰ ਫਿਰ ਤੋਂ ਮੀਟਿੰਗ ਲਈ ਸੱਦਿਆ ਹੈ ਤਾਂ ਕਿ ਟੇਬਲ ‘ਤੇ ਹੀ ਬੈਠ ਕੇ ਗੱਲਬਾਤ ਕੀਤੀ ਜਾ ਸਕੇ ਕਿ ਆਖ਼ਰਕਾਰ ਘਾਟ ਕਿੱਥੇ ਹੈ, ਜਿਹੜਾ ਇੰਨੇ ਆਦੇਸ਼ ਜਾਰੀ ਕਰਨ ਦੇ ਬਾਵਜੂਦ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰ ਕਾਰਵਾਈ ਹੀ ਨਹੀਂ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਵੀ ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਇਸ ਦੀ ਗਾਜ਼ ਸਿੱਧੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ‘ਤੇ ਹੀ ਡਿੱਗੇਗੀ।
ਅੱਜ ਦੀ ਮੀਟਿੰਗ ਵਿੱਚ ਮੋਗਾ, ਅੰਮ੍ਰਿਤਸਰ, ਫ਼ਿਰੋਜਪੁਰ, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ, ਪਠਾਨਕੋਟ, ਰੂਪਨਗਰ, ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ, ਤਰਨਤਾਰਨ, ਲੁਧਿਆਣਾ ਅਤੇ ਜਲੰਧਰ ਦੇ ਐਸ.ਐਸ.ਪੀ. ਅਤੇ ਡਿਪਟੀ ਕਮਿਸ਼ਨਰ ਸਣੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ।
ਜਦੋਂ ਕਰੇਗਾ ਦਿਲ, ਅਮਰਿੰਦਰ ਹੈਲੀਕਾਪਟਰ ਰਾਹੀਂ ਚੈੱਕ ਕਰਨਗੇ ਨਜਾਇਜ਼ ਮਾਈਨਿੰਗ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਹ ਫੈਸਲਾ ਕਰ ਲਿਆ ਹੈ ਕਿ ਹੁਣ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਉਹ ਖ਼ੁਦ ਚੈਕਿੰਗ ਕਰਨਗੇ। ਇਸ ਲਈ ਜਦੋਂ ਵੀ ਉਨ੍ਹਾਂ ਦਾ ਦਿਲ ਕਰੇਗਾ ਜਾਂ ਫਿਰ ਸਰਕਾਰੀ ਮੀਟਿੰਗਾਂ ਵਿੱਚੋਂ ਸਮਾਂ ਮਿਲੇਗਾ, ਉਹ ਆਪਣੇ ਹੈਲੀਕਾਪਟਰ ਰਾਹੀਂ ਨਜਾਇਜ਼ ਮਾਈਨਿੰਗ ਚੈੱਕ ਕਰਨ ਲਈ ਚਲੇ ਜਾਣਗੇ। ਹੈਲੀਕਾਪਟਰ ਰਾਹੀਂ ਨਜਾਇਜ਼ ਮਾਈਨਿੰਗ ਨੂੰ ਫੜਨਾ ਸੌਖਾ ਹੈ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰਾਂ ਅਤੇ ਐਸ.ਪੀ.ਐਸ. ਨੂੰ ਵੀ ਦੱਸਿਆ ਜਾਵੇਗਾ ਤਾਂ ਕਿ ਉਨ੍ਹਾਂ ਦੇ ਦਿਲ ਵਿੱਚ ਹਰ ਸਮੇਂ ਚੈਕਿੰਗ ਦਾ ਡਰ ਬਣਿਆ ਰਹੇ।