ਨਵੀਂ ਦਿੱਲੀ: ਰਾਜਧਾਨੀ ਵਿੱਚ ਆਪਣੇ ਦੋ ਦੋਸਤਾਂ ਨਾਲ ਸੁਪਰ ਬਾਈਕ ਨਾਲ ਰੇਸ ਲਾ ਰਹੇ ਇੱਕ ਲੜਕੇ ਦੀ ਹਾਦਸੇ ਵਿੱਚ ਮੌਤ ਹੋ ਗਈ। ਰੇਸ ਦੌਰਾਨ 24 ਸਾਲ ਦੇ ਹਿਮਾਂਸ਼ੂ ਬਾਂਸਲ ਨੇ ਕੰਟਰੋਲ ਗੁਆ ਦਿੱਤਾ ਅਤੇ ਉਸ ਦੀ ਬਾਈਕ ਇੱਕ ਕਾਲਜ ਦੀ ਕੰਧ ਨਾਲ ਟਕਰਾ ਗਈ। ਹਾਦਸਾ ਮੰਡੀ ਹਾਊਸ ਮੈਟਰੋ ਸਟੇਸ਼ਨ ਇਲਾਕੇ ਵਿੱਚ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਰਾਤ ਵਾਪਰਿਆ। ਹਿਮਾਂਸ਼ੂ ਵਿਵੇਕ ਵਿਹਾਰ ਦਾ ਰਹਿਣ ਵਾਲਾ ਸੀ। ਉਹ ਆਪਣੇ ਦੋ ਦੋਸਤਾਂ ਗਾਜੀ ਅਤੇ ਲਕਸ਼ ਨਾਲ ਕਨਾਟ ਪੈਲੇਸ ਤੋਂ ਇੱਕ ਪਾਰਟੀ ਕਰਕੇ ਵਾਪਸ ਆ ਰਿਹਾ ਸੀ। ਤਿੰਨੇ ਆਪਣੀ ਬਾਈਕ ਨਾਲ ਰੇਸ ਲਾ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਹਿਮਾਂਸ਼ੂ ਮੰਡੀ ਹਾਊਸ ਮੈਟਰੋ ਸਟੇਸ਼ਨ ਕੋਲ ਪਹੁੰਚਿਆ ਤਾਂ ਉੱਥੇ ਇੱਥ ਬਜ਼ੁਰਗ ਸੜਕ ਪਾਰ ਕਰਾ ਰਿਹਾ ਸੀ, ਉਸ ਨੂੰ ਬਚਾਉਣ ਦੇ ਚੱਕਰ ਵਿੱਚ ਹਿਮਾਂਸ਼ੂ ਨੇ ਬਰੇਕ ਲਾਏ, ਪਰ ਇਸ ਨਾਲ ਉਸ ਦਾ ਕੰਟਰੋਲ ਵਿਗੜ ਗਿਆ। ਲਿਹਾਜਾ ਬਾਈਕ ਲੇਡੀ ਇਰਵਿਨ ਕਾਲਜੇ ਦੀ ਦੀਵਾਰ ਨਾਲ ਜਾ ਟਕਰਾਈ।
200 ਦੀ ਸਪੀਡ ਨਾਲ ਬਾਈਕ ਚਲਾ ਰਿਹਾ ਸੀ ਹਿਮਾਂਸ਼ੂ
ਹਿਮਾਂਸ਼ੂ Benelli TNT 600i ਨਾਲ ਰੇਸ ਲਾ ਰਿਹਾ ਸੀ। ਇਹ ਇੱਕ ਸੁਪਰ ਬਾਈਕ ਹੈ ਜੋ ਕੁਝ ਸੈਕਿੰਡ ਵਿੱਚ ਹੀ 200 kmph ਦੀ ਸਪੀਡ ਫੜ ਲੈਂਦੀ ਹੈ। ਜਦੋਂ ਹਾਦਸਾ ਵਾਪਰਿਆ ਤਾਂ ਬਾਈਕ ਦੀ ਸਪੀਡ ਇੰਨੀ ਹੀ ਸੀ। ਬਾਈਕ ਕੰਧ ਨਾਲ ਟਕਰਾਉਣ ਤੋਂ ਬਾਅਦ ਹਿਮਾਂਸ਼ੂ ਡਿੱਗ ਪਿਆ। ਉਸ ਦਾ ਹੈਲਮੈਟ ਵੀ ਨਿੱਕਲ ਗਿਆ, ਜੋ ਚਕਨਾਚੂਰ ਹੋ ਗਿਆ। ਉਸ ਦੀ ਬਾਈਕ ਘੱਟੋ ਘੱਟ 100 ਮੀਟਰ ਘਿਸੜਦੀ ਗਈ। ਹਿਮਾਂਸ਼ੂ ਦੇ ਸਿਰ ‘ਤੇ ਕਾਫ਼ੀ ਸੱਟ ਲੱਗੀ। ਉਸ ਦਾ ਚਿਹਰਾ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਿਮਾਂਸ਼ੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।