Terror Funding: ਕਸ਼ਮੀਰ ਵਿੱਚ 12 ਥਾਵਾਂ ‘ਤੇ ਐਨਆਈਏ ਦੇ ਛਾਪੇ, 7 ਵੱਖਵਾਦੀ ਨੇਤਾ ਗ੍ਰਿਫ਼ਤਾਰ

Terror Funding, NIA, Kashmir, Raid, Arrested, Leaders

ਸ੍ਰੀਨਗਰ: ਅੱਤਵਾਦੀ ਫੰਡਿੰਗ (Terror Funding) ਕੇਸ ਵਿੱਚ ਐਨਆਈਏ (National Investigaton Agency) ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਵਿੱਚ 12 ਥਾਵਾਂ ‘ਤੇ ਛਾਪੇ ਮਾਰੇ। ਸ੍ਰੀਨਗਰ, ਬਾਰਾਮੂਲਾ ਅਤੇ ਹੰਦਾਵਾੜਾ ਵਿੱਚ ਜਾਂਚ ਏਜੰਸੀ ਨੇ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਐਨਆਈਏ ਕਸ਼ਮੀਰ ਦੇ ਵੱਡੇ ਵੱਖਵਾਦੀ ਨੇਤਾ ਅਤੇ ਹੁਰੀਅਤ ਕਾਨਫਰੰਸ ਦੇ ਮੁਖੀ ਸਈਅਦ ਅਲੀ ਸ਼ਾਹ ਗਿਲਾਨੀ ਦੇ ਪੁੱਤਰਾਂ ਨਈਮ ਅਤੇ ਨਸੀਮ ਤੋਂ ਪੁੱਛਗਿੱਛ ਕਰ ਚੁੱਕੀ ਹੈ। ਗਿਲਾਨੀ ਨੂੰ ਪਾਕਿਸਤਾਨ ਹਮਾਇਤੀ ਵੱਖਵਾਦੀ ਨੇਤਾ ਮੰਨਿਆ ਜਾਂਦਾ ਹੈ। ਏਜੰਸੀ ਗਿਲਾਨੀ ਦੇ ਜਵਾਈ ਅਲਤਾਫ਼ ਅਹਿਮਦ ਸ਼ਾਹ  ਸਮੇਤ ਕਸ਼ਮੀਰ ਦੇ 7 ਵੱਖਵਾਦੀ ਨੇਤਾਵਾਂ ਨੂੰ ਗ੍ਰਿਫ਼ਤਾਰ ਵੀ ਕਰ ਚੁੱਕੀ ਹੈ।

ਜਹੂਰ ਵਟਾਲੀ ਦੇ ਨਜ਼ਦੀਕੀਆਂ ‘ਤੇ ਛਾਪੇਮਾਰੀ

 • ਛਾਪੇਮਾਰੀ ਵਿੱਚ ਵਪਾਰੀ ਜਹੂਰ ਵਟਾਲੀ ਦੇ ਨਜ਼ਦੀਕੀਆਂ ਦੇ ਘਰ ਵੀ ਛਾਪੇਮਾਰੀ ਹੋਈ ਹੈ।
 • ਇਨ੍ਹਾਂ ਦੀ ਜ਼ਿਆਦਾਤਰ ਸੰਪਤੀ ਦੁਬਈ, ਮੁੰਬਈ, ਦਿੱਲੀ ਅਤੇ ਚੰਡੀਗੜ੍ਹ ਵਿੱਚ ਹੈ।
 • ਜਹੂਰ ਵਟਾਲੀ ਦੇ ਜਿਸ ਡਰਾਈਵਰ ਦੇ ਘਰ ਛਾਪੇਮਾਰੀ ਹੋਈ ਹੈ, ਉਸ ਦਾ ਨਾਂਅ ਮੁਹੰਮਦ ਅਕਬਰ ਹੈ।
 • ਇਸ ਤੋਂ ਇਲਾਵਾ ਤਰਾਹਮਾ ਵਿੱਚ ਵੀ ਸਫ਼ੀ ਦੇ ਘਜਰ ਛਾਪੇ ਮਾਰੇ ਗਏ ਹਨ, ਸ਼ਫ਼ੀ ਪੇਸ਼ੇ ਤੋਂ ਵਕੀਲ ਹੈ।

ਗਿਲਾਨੀ ਦਾ ਦਾਮਾਦ ਗ੍ਰਿਫ਼ਤਾਰ

ਐਨਆਈਏ ਨੇ ਇਸ ਕੇਸ ਵਿੱਚ ਇਸੇ ਸਾਲ 24 ਜੁਲਾਈ ਨੂੰ ਕਸ਼ਮੀਰ ਦੇ 7 ਵੱਖਵਾਦੀ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਫਾਰੂਖ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ (JKLF Leader), ਨਈਮ ਖਾਨ, ਅਲਤਾਫ਼ ਅਹਿਮਦ ਸ਼ਾਹ, ਅਯਾਜ਼ ਅਕਬਰ, ਟੀ ਸੈਫੂਉੱਲ੍ਹਾ, ਮੇਰਾਜ ਕਲਵਲ ਅਤੇ ਸ਼ਹੀਦ ਉਲ ਇਸਲਾਮ ਸ਼ਾਮਲ ਹਨ। ਅਲਤਾਫ਼ ਹੁਰੀਅਤ ਕਾਨਫਰੰਸ ਦੇ ਮੁਖੀ ਗਿਲਾਨੀ ਦੇ ਦਾਮਾਦ ਹਨ।

ਛਾਪੇ ਵਿੱਚ ਮਿਲੇ ਸਨ ਲਸ਼ਕਰ-ਹਿਜ਼ਬੁਲ ਦੇ ਲੈਟਰ ਹੈਡਜ਼

 • ਐਨਆਈਏ ਨੇ ਇਸ ਮਾਮਲੇ ਵਿੱਚ 3 ਜੂਨ ਨੂੰ ਦੇਸ਼ ਵਿੱਚ 24 ਥਾਵਾਂ ‘ਤੇ ਛਾਪੇ ਮਾਰੇ ਸਨ।
 • ਕਸ਼ਮੀਰ ਵਿੱਚ 14, ਦਿੱਲੀ ਵਿੱਚ 8 ਅਤੇ ਹਰਿਆਣਾ ਦੇ ਸੋਨੀਪਤ ਵਿੱਚ 2 ਥਾਵਾਂ ‘ਤੇ ਛਾਪੇ ਮਾਰੇ ਗਏ ਸਨ।
 • ਇਸ ਦੌਰਾਨ ਵੱਖਵਾਦੀ ਨੇਤਾਵਾਂ ਦੇ ਘਰਾਂ, ਦਫ਼ਤਰ ਅਤੇ ਉਨ੍ਹਾਂ ਦੇ ਕਮਰਸ਼ੀਅਲ ਟਿਕਾਣਿਆਂ ‘ਤੇ ਕਾਰਵਾਈ ਕੀਤੀ ਗਈ।
 • ਦਿੱਲੀ ਵਿੱਚ 8 ਹਵਾਲਾ ਡੀਲਰਜ਼ ਅਤੇ ਟਰੇਡਰਜ਼ ਦੇ ਖਿਲਾਫ਼ ਵੀ ਕਾਰਵਾਈ ਕੀਤੀ ਗਈ ਸੀ।
 • ਕਸ਼ਮੀਰ ਵਿੱਚ ਕਾਰਵਾਈ ਦੌਰਾਨ 2 ਕਰੋੜ ਰੁਪਏ ਅਤੇ ਪ੍ਰਾਪਰਟੀ ਨਾਲ ਜੁੜੇ ਕਾਗਜ਼ਾਤ ਜਬਤ ਕੀਤੇ ਗਏ।
 • ਲਸ਼ਕਰ-ਏ-ਤੈਅਬਾ ਅਤੇ ਹਿਜ਼ਬੁਲ ਮੁਜ਼ਾਹਿਦੀਨ ਦੇ ਲੈਟਰ ਹੈਡਸ, ਲੈਪਟਾਪ, ਪੈਨ ਡਰਾਈਵ ਵੀ ਮਿਲੇ ਸਨ।

  Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।