Murder: ਨੌਜਵਾਨ ਦਾ ਛਾਤੀ ’ਚ ਗੋਲੀ ਮਾਰ ਕੇ ਕਤਲ

Murder
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ

ਹਾਈਵੇਅ ਕਿਨਾਰੇ ਸੁੱਟੀ ਨੌਜਵਾਨ ਦੀ ਲਾਸ਼ | Murder

ਰੋਹਤਕ (ਸੱਚ ਕਹੂੰ ਨਿਊਜ਼)। Murder: ਹਰਿਆਣਾ ਦੇ ਰੋਹਤਕ ’ਚ ਇੱਕ ਨੌਜਵਾਨ ਦੇ ਹੱਥ ਬੰਨ੍ਹ ਦਿੱਤੇ ਗਏ, ਮੂੰਹ ’ਚ ਕੱਪੜਾ ਪਾਇਆ ਗਿਆ ਤੇ ਛਾਤੀ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗੋਲੀ ਮਾਰਨ ਤੋਂ ਪਹਿਲਾਂ ਉਸ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਗਈ। ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾਂਪਲਾ ਤੋਂ ਕੁਲਤਾਨਾ ਰੋਡ ’ਤੇ ਸਥਿਤ ਸੋਨੀਪਤ ਬਾਈਪਾਸ ’ਤੇ ਸੁੱਟ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਾਂਪਲਾ ਪੁਲਿਸ ਉਥੇ ਮੌਕੇ ’ਤੇ ਪਹੁੰਚ ਗਈ। ਉਸ ਸਮੇਂ ਉਸ ਦਾ ਪੂਰਾ ਸਰੀਰ ਖੂਨ ਨਾਲ ਲੱਥਪੱਥ ਸੀ। ਪੁਲਿਸ ਨੂੰ ਸ਼ੱਕ ਹੈ ਕਿ ਦੇਰ ਰਾਤ ਉਸ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਹੱਥ ’ਤੇ ਡੀ ਲਿਖਿਆ ਹੋਇਆ ਹੈ। ਜਿਸ ਕਾਰਨ ਉਸ ਦੀ ਪਛਾਣ ਦਿਨੇਸ਼ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

Read This : Murder: ਨੌਜਵਾਨ ਦਾ ਤੇਜ਼ ਹਥਿਆਰਾਂ ਨਾਲ ਕਤਲ, 10 ਦਿਨ ਬਾਅਦ ਜਾਣਾ ਸੀ ਇਟਲੀ

ਸਰਵਿਸ ਲੇਨ ’ਤੇ ਖੇਤਾਂ ’ਚ ਪਈ ਸੀ ਲਾਸ਼ | Murder

ਪੁਲਿਸ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੋਹਤਕ ਦੇ ਸਾਂਪਲਾ ’ਚ 334ਬੀ ਨੈਸ਼ਨਲ ਹਾਈਵੇ ’ਤੇ ਖੇਤਾਂ ’ਚ ਕੁਲਤਾਨਾ ਰੋਡ ’ਤੇ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਉਸ ਦੀ ਉਮਰ ਕਰੀਬ 35 ਸਾਲ ਹੈ। ਜਿਸ ਤੋਂ ਬਾਅਦ ਜਦੋਂ ਪੁਲਿਸ ਪਹੁੰਚੀ ਤਾਂ ਲਾਸ਼ ਸੋਨੀਪਤ ਵੱਲ ਜਾਣ ਵਾਲੇ ਹਾਈਵੇਅ ਦੇ ਸਰਵਿਸ ਲੇਨ ਦੇ ਨਾਲ ਖੇਤਾਂ ’ਚ ਪਈ ਸੀ। Murder

ਚਾਂਦੀ ਦੀ ਕੜਾ ਪਾਇਆ ਹੋਇਆ ਸੀ, ਲਾਸ਼ ਨੂੰ ਵੇਖਿਆ ਤਾਂ ਗੋਲੀ ਦਾ ਪਤਾ ਲੱਗਿਆ

ਪੁਲਿਸ ਨੇ ਜਦੋਂ ਲਾਸ਼ ਦੀ ਜਾਂਚ ਸ਼ੁਰੂ ਕੀਤੀ ਤਾਂ ਉਸ ਦੇ ਦੋਵੇਂ ਹੱਥ ਕੱਪੜੇ ਨਾਲ ਬੰਨ੍ਹੇ ਹੋਏ ਮਿਲੇ। ਉਸ ਨੂੰ ਚੀਕਣ ਤੋਂ ਰੋਕਣ ਲਈ ਉਸ ਦੇ ਮੂੰਹ ਦੁਆਲੇ ਕੱਪੜਾ ਬੰਨ੍ਹ ਦਿੱਤਾ ਗਿਆ। ਡੀ ਅੰਗਰੇਜੀ ’ਚ ਤੇ ਹੱਥ ’ਤੇ ਹਿੰਦੀ ’ਚ ਦਿਨੇਸ਼ ਲਿਖਿਆ ਹੋਇਆ ਸੀ। ਉਸ ਨੇ ਚਾਂਦੀ ਦਾ ਕੜਾ ਪਾਇਆ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ। ਜਦੋਂ ਪੁਲਿਸ ਨੇ ਉਸ ਦੀ ਲਾਸ਼ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਪਤਾ ਲੱਗਿਆ ਕਿ ਉਸ ਨੂੰ ਗੋਲੀ ਵੀ ਲੱਗੀ ਹੋਈ ਸੀ। Murder