ਭਾਰੀ ਮੀਂਹ ਨਾਲ ਕਈ ਘਰ ਹੋਏ ਤਬਾਹ
- ਅਸਮ ’ਚ 4 ਲੱਖ ਲੋਕ ਪ੍ਰਭਾਵਿਤ
IMD Weather Update : ਨਵੀਂ ਦਿੱਲੀ (ਏਜੰਸੀ)। ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ’ਚ ਐਤਵਾਰ ਸਵੇਰੇ 10:30 ਵਜੇ ਬੱਦਲ ਫਟਣ ਕਾਰਨ ਹੜ੍ਹਾਂ ਵਰਗੇ ਹਾਲਾਤ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਈ ਜਗ੍ਹਾ ’ਤੇ ਜ਼ਮੀਨ ਵੀ ਖਿਸਕੀ ਹੈ। ਲੋਕਾਂ ਨੂੰ ਉਸ ਜਗ੍ਹਾਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇ-415 ’ਤੇ ਪਾਣੀ ਭਰਨ ਕਾਰਨ ਕਈ ਵਾਹਨ ਫਸੇ ਹੋਏ ਹਨ।
ਸੁਰੱਖਿਅਤ ਜਗ੍ਹਾ ’ਤੇ ਜਾਣ ਦੀ ਦਿੱਤੀ ਜਾ ਰਹੀ ਹੈ ਸਲਾਹ | Arunachal News
ਬੱਦਲ ਫਟਣ ਤੋਂ ਬਾਅਦ ਪੈਦਾ ਹੋਈ ਸÇੀਤੀ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਤੇ ਜ਼ਮੀਨ ਖਿਸਕਣ ਵਾਲੇ ਇਲਾਕਿਆਂ ’ਚ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਖ਼ਤਰਨਾਕ ਇਲਾਕਿਆਂ ’ਚ ਨਾ ਜਾਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਦੇ ਮੱਦੇਨਜ਼ਰ ਲੋਕਾ ਨੂੰ ਸੁਰੱਖਿਅਤ ਜਗ੍ਹਾ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਤ ਕੈਂਪਾਂ ਵਜੋਂ ਸੱਤ ਮਨੋਨੀਤ ਜਗ੍ਹਾ ਬਣਾਇਆਂ ਹਨ। (Arunachal News)
ਇਹ ਵੀ ਪੜ੍ਹੋ : Weather Forecast: ਕੰਨਾਂ ’ਚ ਗੂੰਜੇਗੀ ਬੱਦਲਾਂ ਦੀ ਗਰਜ, ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਦੀ ਵੰਡੀ ਅਪਡੇਟ
ਪਿਛਲੇ ਸਾਲ ਹੀ ਅਸਮਾਨ ਤੋਂ ਆਈ ਸੀ ਆਫਤ | Arunachal News
ਪਿਛਲੇ ਸਾਲ ਵੀ ਮੀਂਹ ਦੌਰਾਨ ਕੁਝ ਅਜਿਹੇ ਹਾਲਾਤ ਬਣੇ ਸਨ, ਭਾਰੀ ਮੀਂਹ ਕਾਰਨ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਸਨ। ਜ਼ਿੰਦਗੀ ਹਫੜਾ-ਦਫੜੀ ਵਾਲੀ ਹੋ ਗਈ ਸੀ। (Arunachal News)