(ਜਸਵੀਰ ਸਿੰਘ ਗਹਿਲ) ਲੁਧਿਆਣਾ। ਅਣਪਛਾਤਿਆਂ ਨੇ ਇੱਕ ਨਿੱਜੀ ਬੈਂਕ ਨੂੰ ਨਿਸ਼ਾਨਾ ਬਣਾਉਂਦਿਆਂ ਬੈਂਕ ਦੇ ਏਅਰ ਕੰਡੀਸਨਰਾਂ ਦੇ ਬਾਹਰ ਲੱਗੇ ਕੰਪਰੈਸ਼ਰ ਤੇ ਤਾਰਾਂ ਚੋਰੀ ਕਰ ਲਈਆਂ। ਵਾਰਦਾਤ ਦਾ ਪਤਾ ਸਵੇਰ ਸਮੇਂ ਏਸੀ ਚਲਾਉਣ ’ਤੇ ਲੱਗਿਆ ਤਾਂ ਬੈਂਕ ਮੈਨੇਜ਼ਰ ਨੇ ਪੁਲਿਸ ਨੂੰ ਸੂਚਿਤ ਕਰਕੇ ਕਾਰਵਾਈ ਦੀ ਮੰਗ ਕੀਤੀ। Theft Incident
ਇਹ ਵੀ ਪੜ੍ਹੋ: ਸੀਆਈਐਸਐਫ ਦੀ ਮਹਿਲਾ ਜਵਾਨ ਨੇ ਕੰਗਨਾ ਰਣੌਤ ਨੂੰ ਮਾਰਿਆ ਥੱਪੜ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਿੰਸ ਵਾਲੀਆ ਨੇ ਦੱਸਿਆ ਕਿ ਉਹ ਐਕਸਿਸ ਬੈਂਕ ਫੀਲਡ ਗੰਜ ਬਰਾਂਚ ਵਿੱਚ ਬਤੌਰ ਬਰਾਂਚ ਮੈਨੇਜਰ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾਂ ਵਾਂਗ ਹੀ 4 ਜੂਨ ਦੀ ਸ਼ਾਮ ਨੂੰ ਬੈਂਕ ਬੰਦ ਕਰਕੇ ਗਏ ਸਨ। ਜਦੋਂ ਉਹ ਅਗਲੀ ਸਵੇਰ 5 ਜੂਨ ਨੂੰ ਬੈਂਕ ਪੁੱਜੇ ਤੇ ਏਅਰ ਕੰਡੀਸਨਰ ਚਲਵਾਏ ਤਾਂ ਕੋਈ ਵੀ ਏਸੀ ਨਹੀਂ ਚੱਲਿਆ। Theft Incident
ਜਿਉਂ ਹੀ ਉਨ੍ਹਾਂ ਬੈਂਕ ਦੇ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ ਬੈਂਕ ਅੰਦਰ ਲੱਗੇ ਏਅਰ ਕੰਡੀਸਨਰਾਂ ਦੀਆਂ ਕੌਪਰ ਦੀਆਂ ਤਾਰਾਂ ਅਤੇ ਕੰਪਰੈਸ਼ਰ ਗਾਇਬ ਸਨ। ਉਨ੍ਹਾਂ ਦੱਸਿਆ ਕਿ ਕੰਪਰੈਸ਼ਰਾਂ ਦੀ ਗਿਣਤੀ 3 ਸੀ। ਜਿੰਨ੍ਹਾਂ ਨੂੰ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਤਫ਼ਤੀਸੀ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬ੍ਰਾਂਚ ਮੈਨੇਜਰ ਪ੍ਰਿੰਸ ਵਾਲੀਆ ਵਾਸੀ ਨਿਊ ਸ਼ਿਵਾ ਜੀ ਨਗਰ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।