ਮਈ ਮਹੀਨੇ ’ਚ ਟਿਕਟ ਚੈਕਿੰਗ ਰਾਹੀਂ ਰੇਲਵੇ ਨੂੰ 3.04 ਕਰੋੜ ਰੁਪਏ ਦੀ ਆਮਦਨ

Indian Railways
ਯੂਆਰ ਕੋਡ ਸਕੈਨ ਕਰਕੇ ਭੁਗਤਾਨ ਕਰ ਸਕਦਾ ਹੋਇਆ ਰੇਲਵੇ ਯਾਤਰੀ ।

ਯਾਤਰੀ ਯੂਆਰ ਕੋਡ/ਯੂਪੀਆਈ ਨੂੰ ਸਕੈਨ ਕਰਕੇ ਵੀ ਕਰ ਸਕਦੇ ਹਨ ਭੁਗਤਾਨ

(ਸਤਪਾਲ ਥਿੰਦ) ਫਿਰੋਜ਼ਪੁਰ। Indian Railways ਰੇਲ ਗੱਡੀਆਂ ਵਿੱਚ ਅਣਅਧਿਕਾਰਤ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਇਸ ਰੁਝਾਨ ਨੂੰ ਰੋਕਣ ਲਈ ਫ਼ਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਲਗਾਤਾਰ ਰੇਲ ਗੱਡੀਆਂ ਵਿੱਚ ਟਿਕਟਾਂ ਦੀ ਚੈਕਿੰਗ ਕਰ ਰਹੀ ਹੈ। ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਚੀਫ਼ ਟਿਕਟ ਇੰਸਪੈਕਟਰਾਂ ਵੱਲੋਂ ਮਈ, 2024 ਦੌਰਾਨ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਕੁੱਲ 31,833 ਯਾਤਰੀ ਬਿਨ੍ਹਾਂ ਟਿਕਟ ਜਾਂ ਬੇਨਿਯਮੀ ਨਾਲ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 3.04 ਕਰੋੜ ਰੁਪਏ ਦੀ ਆਮਦਨ ਵਸੂਲੀ ਗਈ। ਹੁਣ, ਭਾਵੇਂ ਰੇਲਗੱਡੀ ਵਿੱਚ ਯਾਤਰਾ ਕਰਦੇ ਸਮੇਂ ਕਿਸੇ ਰੇਲਵੇ ਯਾਤਰੀ ਕੋਲ ਨਕਦੀ ਨਾ ਹੋਵੇ, ਉਹ ਆਨ-ਬੋਰਡ ਟਿਕਟ ਚੈਕਿੰਗ ਸਟਾਫ਼ ਕੋਲ ਉਪਲਬਧ ਹੈਂਡ ਹੈਲਡ ਟਰਮੀਨਲ (88) ਰਾਹੀਂ ਯੂਆਰ ਕੋਡ/ਯੂਪੀਆਈ ਨੂੰ ਸਕੈਨ ਕਰਕੇ ਭੁਗਤਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ: ਨਿੱਜੀ ਬੈਂਕ ਦੇ ਤਿੰਨ ਕੰਪਰੈਸ਼ਰ ਤੇ ਤਾਰਾਂ ਗਾਇਬ

ਚਾਲੂ ਵਿੱਤੀ ਸਾਲ ਦੇ ਜਨਵਰੀ ਮਹੀਨੇ ਵਿੱਚ ਫ਼ਿਰੋਜ਼ਪੁਰ ਡਿਵੀਜ਼ਨ ਨੂੰ ਕਿਊਆਰ ਕੋਡ/ਯੂਪੀਆਈ ਸਕੈਨ ਰਾਹੀਂ ਟਿਕਟ ਚੈਕਿੰਗ ਨਾਲ ਸਬੰਧਤ ਲੈਣ-ਦੇਣ ਤੋਂ 1.31 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜੋ ਮਈ ਮਹੀਨੇ ਵਿੱਚ ਵਧ ਕੇ 7.30 ਲੱਖ ਰੁਪਏ ਹੋ ਗਿਆ। ਜਨਵਰੀ ਅਤੇ ਮਈ ਦੇ ਮਹੀਨਿਆਂ ਲਈ ਯੂਆਰ ਕੋਡ/ਯੂਪੀਆਈ ਸਕੈਨਿੰਗ ਦੁਆਰਾ ਕਮਾਈ ਕੀਤੀ ਆਮਦਨ ਦੀ ਤੁਲਨਾ ਕਰਦੇ ਹੋਏ, ਫ਼ਿਰੋਜ਼ਪੁਰ ਡਿਵੀਜ਼ਨ ਵਿੱਚ 557 ਪ੍ਰਤੀਸ਼ਤ ਵਾਧਾ ਹੋਇਆ ਹੈ। Indian Railways

ਸਟੇਸ਼ਨ ਕੰਪਲੈਕਸ ਵਿੱਚ ਕੂੜਾ ਸੁੱਟਣ ਵਾਲੇ 301 ਯਾਤਰੀਆਂ ਤੋਂ 54 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ| Indian Railways

ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਤ ਤੌਰ ’ਤੇ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਮਈ ਮਹੀਨੇ ਦੌਰਾਨ ਸਟੇਸ਼ਨ ਕੰਪਲੈਕਸ (ਐਂਟੀ ਲਿਟਰਿੰਗ ਐਕਟ) ਵਿੱਚ ਕੂੜਾ ਸੁੱਟਣ ਵਾਲੇ 301 ਯਾਤਰੀਆਂ ਤੋਂ 54 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ।
ਡਿਵੀਜ਼ਨਲ ਰੇਲਵੇ ਮੈਨੇਜਰ ਸ੍ਰੀ ਸੰਜੇ ਸਾਹੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿੱਚ ਸੁਧਾਰ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯਾਤਰੀ ਬਿਨ੍ਹਾਂ ਟਿਕਟ ਯਾਤਰਾ ਨਾ ਕਰੇ, ਭਾਵ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਜ਼ੀਰੋ ਟਿਕਟ ਰਹਿਤ ਯਾਤਰਾ ਦਾ ਟੀਚਾ ਮਿਥਿਆ ਗਿਆ ਹੈ।

LEAVE A REPLY

Please enter your comment!
Please enter your name here