ਬਦਲਾਅ : ਆਈਸੀਸੀ ਕਮੇਟੀ ਨੇ ਡੀਆਰਐੱਸ ਦੀਆਂ ਸਿਫਾਰਸ਼ਾਂ ਨੂੰ ਦਿੱਤੀ ਹਰੀ ਝੰਡੀ
ਲੰਦਨ, ਏਜੰਸੀ: ਅੰਪਾਇਰ ਫੈਸਲਾ ਸਮੀਖਿਆ ਪ੍ਰਣਾਲੀ (ਡੀਆਰਐੱਸ) ਤਹਿਤ ਹੁਣ ਕ੍ਰਿਕਟ ਟੀਮਾਂ ਲਈ ਵੱਡੀ ਰਾਹਤ ਦੀ ਗੱਲ ਹੈ ਕਿ ਅੰਪਾਇਰ ਕਾਲ ਫੈਸਲੇ ‘ਤੇ ਹੁਣ ਉਹ ਆਪਣੇ ਰਿਵਿਊ ਨਹੀਂ ਗੁਆਉਣਗੀਆਂ ਇੱਕ ਅਕਤੂਬਰ ਤੋਂ ਇਹ ਫੈਸਲਾ ਲਾਗੂ ਹੋ ਜਾਵੇਗਾ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੇ ਮੁੱਖ ਕਾਰਜਕਾਰੀਆਂ ਦੀ ਕਮੇਟੀ ਨੇ ਡੀਆਰਐਸ ਤੇ ਹੋਰ ਸਿਫਾਰਸ਼ਾਂ ‘ਤੇ ਆਪਣੀ ਹਰੀ ਝੰਡੀ ਦੇ ਦਿੱਤੀ ਹੈ
ਆਈਸੀਸੀ ਦੀ ਕ੍ਰਿਕਟ ਕਮੇਟੀ ਨੇ ਮਈ ‘ਚ ਇਹ ਸਿਫਾਰਸ਼ਾਂ ਦਿੱਤੀਆਂ ਸਨ ਮਨਜ਼ੂਰ ਸਿਫਾਰਸ਼ਾਂ ‘ਚ ਕਈ ਸਿਫਾਰਸ਼ਾਂ ਡੀਆਰਐਸ ਨਾਲ ਸਬੰਧਤ ਹਨ ਅੰਪਾਇਰ ਕਾਲ ‘ਤੇ ਹੁਣ ਟੀਮਾਂ ਆਪਣਾ ਰਿਵਿਊ ਨਹੀਂ ਗੁਆਉਣਗੀਆਂ ਟੈਸਟ ਮੈਚਾਂ ‘ਚ 80 ਓਵਰਾਂ ਤੋਂ ਬਾਅਦ ਟੀਮਾਂ ਨੂੰ ਫਿਰ ਤੋਂ ਵਧੇ ਹੋਏ ਰਿਵਿਊ ਨਹੀਂ ਮਿਲਣਗੇ ਡੀਆਰਐਸ ਦਾ ਹੁਣ ਟਵੰਟੀ-20 ਫਾਰਮੇਟ ‘ਚ ਵੀ ਵਰਤੋਂ ਹੋਵੇਗਾ ਰਨ ਆਊਟ ਦੇ ਮਾਮਲੇ ‘ਚ ਇੱਕ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੇਕਰ ਬੱਲੇਬਾਜ਼ ਕ੍ਰੀਜ ‘ਚ ਪਹੁੰਚ ਗਿਆ ਹੈ ਤੇ ਉਸ ਤੋਂ ਬਾਅਦ ਉਸਦਾ ਬੱਲਾ ਹਵਾ ‘ਚ ਰਹਿ ਜਾਂਦਾ ਹੈ ਤਾਂ ਉਸ ਹਾਲਾਤ ‘ਚ ਉਸ ਨੂੰ ਰਨ ਆਊਟ ਨਹੀਂ ਦਿੱਤਾ ਜਾਵੇਗਾ
ਮੈਦਾਨ ‘ਚ ਕੀਤਾ ਦੁਰਵਿਹਾਰ, ਬਾਹਰ ਜਾਵੇਗਾ ਖਿਡਾਰੀ
ਕਮੇਟੀ ਨੇ ਕੌਮਾਂਤਰੀ ਕ੍ਰਿਕਟ ‘ਚ ਡੀਆਰਐੱਸ ਦੀ ਵਰਤੋਂ ਦੇ ਘੱਟੋ-ਘੱਟ ਮਾਪਦੰਡਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਬਾਲ ਟ੍ਰੈਕਿੰਗ ਤੇ ਬੱਲੇ ਦੇ ਕਿਨਾਰੇ ਨੂੰ ਫੜਨ ਵਾਲੀ ਤਕਨੀਕ ਦੀ ਵਰਤੋਂ ਜ਼ਰੂਰੀ ਕਰ ਦਿੱਤੀ ਗਈ ਹੈ ਗੇਂਦ ਤੇ ਬੱਲੇ ਦਰਮਿਆਨ ਸੰਤੁਲਨ ਬਣਾਉਣ ਲਈ ਬੱਲੇ ਦੇ ਅਕਾਰ ਨੂੰ ਲੈ ਕੇ ਸਿਫਾਰਸ਼ ਵੀ ਮਨਜ਼ੂਰ ਕਰ ਲਈ ਗਈ ਹੈ ਫੁੱਟਬਾਲ ਦੀ ਤਰ੍ਹਾਂ ਹੁਣ ਕ੍ਰਿਕਟ ਅੰਪਾਇਰਾਂ ਨੂੰ ਵੀ ਖਿਡਾਰੀਆਂ ਦੇ ਗੰਭੀਰ ਮਾੜੇ ਵਿਹਾਰ ਦੇ ਮਾਮਲੇ ‘ਚ ਬਾਹਰ ਭੇਜਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ