Hardeep Singh Nijjar Murder Case: ਕੈਨੇਡਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਤਿੰਨ ਭਾਰਤੀ

Hardeep Singh Nijjar Murder Case

ਨਵੀਂ ਦਿੱਲੀ (ਏਜੰਸੀ)। ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਹੱਤਿਆ ਮਾਮਲੇ ’ਚ ਕੈਨੇਡਾ ਪੁਲਿਸ ਨੇ ਤਿੰਨ ਭਾਰਤੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗੲੈ 3 ਜਣਿਆਂ ਦੇ ਨਾਂਅ ਕਰਨਪ੍ਰੀਤ ਸਿੰਘ (28), ਕਮਲਪ੍ਰੀਤ ਸਿੰਘ (22) ਅਤੇ ਕਰਨ ਬਰਾੜ (22) ਦੱਸੇ ਹਨ। ਪੁਲਿਸ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਲੋਕਾਂ ਦੇ ਮੋਦੀ ਸਰਕਾਰ ਨਾਲ ਸਬੰਧ ਜਾਂਚਣ ’ਚ ਲੱਗੀ ਹੈ। (Hardeep Singh Nijjar Murder Case)

ਕੈਨੇਡਾਈ ਪੁਲਿਸ ਨੇ ਦੱਸਿਆ ਕਿ ਮਾਮਲੇ ’ਚ ਹੋਰ ਜ਼ਿਆਦਾ ਗ੍ਰਿਫ਼ਤਾਰੀਆਂ ਹੋਣ ਵਾਲੀਆਂ ਹਨ। ਸਹਾਇਕ ਆਰਸੀਐੱਮਪੀ ਕਮਿਸ਼ਨਰ ਡੇਵਿਡ ਟੇਬੌਲ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਜਾਂਚ ਇੱਥੇ ਹੀ ਖ਼ਤਮ ਨਹੀਂ ਹੁੰਦੀ ਹੈ। ਅਸੀਂ ਜਾਣਦੇ ਹਾਂ ਕਿ ਹੋਰ ਲੋਕਾਂ ਨੇ ਇਸ ਹੱਤਿਆ ’ਚ ਭੂਮਿਕਾ ਨਿਭਾਈ ਹੋਵੇਗੀ ਅਤੇ ਅਸੀਂ ਇਨ੍ਹਾਂ ’ਚੋਂ ਹਰੇਕ ਵਿਅਕਤੀ ਨੂੰ ਲੱਭਣ ਤੇ ਗ੍ਰਿਫ਼ਤਾਰ ਕਰਨ ਲਈ ਸਮਰਪਿਤ ਹਾਂ।

Hardeep Singh Nijjar Murder Case

ਕੈਨੇਡਾਈ ਪੁਲਿਸ ਅਨੁਸਾਰ ਉਨ੍ਹਾਂ 3 ਜਣਿਆਂ ਨੂੰ ਫੜਨ ਲਈ ਅਮਰੀਕੀ ਕਾਨੂੰਨ ਪ੍ਰਵਰਤਨ ਏਜੰਸੀਆਂ ਦੇ ਨਾਲ ਕੰਮ ਕੀਤਾ ਸੀ। ਪਿਛਲੇ ਹਫ਼ਤੇ ਵਾਈਟ ਹਾਊਸ ਨੇ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ’ਚ ਹੱਤਿਆ ਦੀਆਂ ਸਾਜਿਸ਼ਾਂ ’ਚ ਭਾਰਤੀ ਖੂਫ਼ੀਆ ਸੇਵਾ ਦੀ ਕਥਿਤ ਭੂਮਿਕਾ ’ਤੇ ਚਿੰਤਾ ਪ੍ਰਗਟ ਕੀਤੀ ਸੀ। ਤਿੰਨ ਭਾਰਤੀਆਂ ਨੂੰ ਸ਼ੁੱਕਰਵਾਰ ਨੂੰ ਅਲਬਰਟਾ ਦੇ ਐਡਮਾਂਟਨ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਸੋਮਵਾਰ ਤੱਕ ਬ੍ਰਿਟਿਸ਼ ਕੋਲੰਬੀਆ ਪਹੁੰਚਣ ਵਾਲੇ ਹਨ। ਕੈਨੇਡਾ ਨਿੱਜਰ ਦੀ ਹੱਤਿਆ ਦੇ ਸਬੰਧ ’ਚ ਆਪਣੀ ਜਾਂਚ ’ਚ ਸਹਿਯੋਗ ਕਰਨ ਲਈ ਭਾਰਤ ’ਤੇ ਦਬਾਅ ਪਾ ਰਿਹਾ ਸੀ।

Also Read : ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਮਨੁੱਖੀ ਜਾਨਾਂ ਦਾ ਖੌਫ, ਤੁੰਗ ਢਾਬ ਨਾਲੇ ਵਿਰੁੱਧ ਰੋਸ ਪ੍ਰਦਰਸ਼ਨ ਕੱਲ੍ਹ

ਪਿਛਲੀ ਨਵੰਬਰ ’ਚ ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨੇ ਸਿੱਖ ਵੱਖਵਾਦੀ ਅਤੇ ਅਮਰੀਕੀ ਅਤੇ ਕੈਨੇਡਾ ਦੇ ਦੋਹਰੇ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕੀ ਧਰਤੀ ’ਤੇ ਹੱਤਿਆ ਦੇ ਯਤਨਾਂ ’ਚ ਸਾਜਿਸ਼ ਦਾ ਨਿਰਦੇਸ਼ਨ ਕੀਤਾ ਸੀ।