PSEB ਨੇ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ, ਇਸ ਤਰ੍ਹਾਂ ਦੇਖੋ Result

PSEB Result

ਮੋਹਾਲੀ (ਸੱਚ ਕਹੂੰ ਨਿਊਜ਼/ਐੱਮਕੇ ਸ਼ਾਇਨਾ)। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੰਲੋਂ ਅੱਜ 5ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਸਿੱਖਿਆ ਵਿਭਾਗ ਦੇ ਨਵੇਂ ਬਣੇ ਚੇਅਰਮੈਨ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਮੁੱਚੇ ਤੌਰ ’ਤੇ ਇਹ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਕਿਉਂਕਿ ਜ਼ਿਆਦਾਤਰ ਬੱਚਿਆਂ ਦੀ ਜਨਮ ਮਿੱਤੀ ਇੱਕੋ ਜਿਹੀ ਹੈ ਤਾਂ ਕਰਕੇ ਬੋਰਡ ਨੇ ਅਜੇ ਪਹਿਲੇ-ਦੂਜੇ ਸਥਾਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। (PSEB Result)

How to check Results Online

ਬੋਰਡ ਦੇ ਚੇਅਰਮੈਨ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਇਸ ਵਾਰ ਵਾਲੇ ਨਤੀਜਿਆਂ ’ਚ ਕੁੜੀਆਂ ਨੇ ਬਾਜੀ ਮਾਰੀ ਹੈ। ਕੁੜੀਆਂ 100 ’ਚੋਂ 99.86 ਫੀਸਦੀ ਪਾਸ ਹੋਈਆਂ ਹਨ, ਜਦਕਿ ਮੁੰਡੇ 100 ਫੀਸਦੀ ’ਚੋਂ 99.81 ਫੀਸਦੀ ਪਾਸ ਹੋਏ ਹਨ। ਚੇਅਰਮੈਨ ਨੇ ਹੋਰ ਦੱਸਿਆ ਕਿ 587 ਬੱਚਿਆਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ। ਬੋਰਡ ਨੇ ਚੇਅਰਮੈਨ ਨੇ ਪ੍ਰੀਖਿਆ ਤੋਂ ਬਾਅਦ ਇਨ੍ਹੀਂ ਜਲਦੀ ਨਤੀਜੇ ਐਲਾਨਣ ਲਈ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਤੇ ਮੁਲਾਂਕਣ ਕਰਨ ਵਾਲਿਆਂ ਲਈ ਸ਼ਲਾਘਾ ਕੀਤੀ ਹੈ। ਕਿਉਂਕਿ ਪ੍ਰੀਖਿਆਵਾਂ ਦੀ ਆਖਿਰੀ ਮਿਤੀ 15 ਮਾਰਚ ਸੀ ਅਤੇ ਨਤੀਜਿਆਂ ਦਾ ਐਲਾਨ 15 ਦਿਨਾਂ ਦੇ ਅੰਦਰ ਹੀ ਕਰਨਾ ਸੀ। (PSEB Result)

Pension Update : ਪੈਨਸ਼ਨਰਾਂ ਦੀ ਹੋ ਗਈ ਬੱਲੇ-ਬੱਲੇ, ਪੈਨਸ਼ਨ ਸਬੰਧੀ ਵੱਡੀ ਖੁਸ਼ਖਬਰੀ

ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਇਸ ਸਾਲ ਪੰਜਵੀਂ ਦੀ ਪ੍ਰੀਖਿਆ 306431 ਵਿਦਿਆਰਥੀਆਂ ਨੇ ਦਿੱਤੀ ਸੀ, ਤੇ ਜਿਸ ਵਿੱਚੋਂ 305937 ਵਿਦਿਆਰਥੀ ਪਾਸ ਹੋਏ ਹਨ। ਜਿਸ ਕਰਕੇ ਨਤੀਜਿਆਂ ਦੀ ਪਾਸ ਫੀਸਦੀ 99.84 ਹੈ। ਚੇਅਰਮੈਨ ਨੇ ਇਸ ਵੀ ਦੱਸਿਆ ਕਿ ਜਿਹੜੇ ਵਿਦਿਆਰਥੀ ਇਹ ਪ੍ਰੀਖਿਆ ’ਚੋਂ ਪਾਸ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ ਅਗਲੇ 2 ਮਹੀਨਿਆਂ ਦੇ ਅੰਦਰ ਹੋ ਜਾਵੇਗੀ। ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ’ਚ ਪਾਸ ਹੋ ਜਾਣਗੇ। ਉਨ੍ਹਾਂ ਪ੍ਰੀਖਿਆਰਥੀਆਂ ਦਾ ਨਤੀਜਾ Promoted ਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ’ਚ ਪਾਸ ਹੋਣਗੇ ਉਨ੍ਹਾਂ ਪ੍ਰੀਖਿਆ ਦਾ ਨਤੀਜਾ Not Promoted ਐਲਾਨਿਆ ਜਾਵੇਗਾ, ਭਾਵ ਉਹ ਦੁਬਾਰਾ ਪੰਜਵੀਂ ਸ਼੍ਰੇਣੀ ’ਚ ਹੀ ਦਾਖਲੇ ਦੇ ਯੋਗ ਹੋਣਗੇ।

ਵਿਦਿਆਰਥੀ ਇਸ ਤਰ੍ਹਾਂ ਕਰਨ ਆਪਣਾ ਨਤੀਜਾ ਚੈੱਕ

ਪੰਜਾਬ ਸਿੱਖਿਆ ਬੋਰਡ ਵੱਲੋਂ ਪੰਜਵੇਂ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਭਲਕੇ ਭਾਵ (2 ਅਪਰੈਲ) ਨੂੰ ਸਵੇਰੇ 10 ਵਜੇ ਅਪਲੋਡ ਕਰ ਦਿੱਤਾ ਜਾਵੇਗਾ। ਜਿਸ ਲਈ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ਤੇ ਉਪਲਬਧ ਹੋਣਗੇ।