ਕੁਲ 30 ਥਾਵਾਂ ’ਤੇ ਛਾਪਾ ਮਾਰਨ ਪਹੁੰਚੀਆਂ ਟੀਮਾਂ
ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਮੰਗਲਵਾਰ ਨੂੰ 4 ਸੂਬਿਆਂ ਦੇ ਕੁਲ 30 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਖਾਲਿਸਤਾਨੀ ਗੈਂਗਸਟਰ ਮਾਮਲੇ ’ਚ ਐੱਨਆਈਏ ਨੇ ਐਕਸ਼ਨ ਲਿਆ ਹੈ। ਨਿਊਜ਼ ਏਜੰਸੀ ਏਐੱਨਆਈ ਨੇ ਦੱਸਿਆ ਕਿ ਚੰਡੀਗੜ੍ਹ ’ਚ ਵੀ ਕੁਝ ਥਾਵਾਂ ’ਤੇ ਐੱਨਆਈਏ ਨੇ ਤਲਾਸ਼ੀ ਮੁਹਿੰਮ ਚਲਾਈ ਰੱਖੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੋਗਾ ’ਚ ਕਈ ਥਾਵਾਂ ’ਤੇ ਛਾਪੇਮਾਰੀ ਹੋ ਰਹੀ ਹੈ। ਮੋਗਾ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਮੱਧ-ਪ੍ਰਦੇਸ਼ ਦੇ ਨਾਲ-ਨਾਲ ਕੇਂਦਰ ਸ਼ਾਸਤ ਪ੍ਰਦੇਸ਼ ’ਚ ਵੀ ਛਾਪਾ ਪਿਆ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ’ਚ ਛਾਪਾ ਪਿਆ ਹੈ। (NIA)
Artificial Intelligence : ਕੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ, ਇਸ ਦੇ ਗੁਣ ਤੇ ਔਗੁਣ
ਪੰਜਾਬ ਦੇ ਮੋਗਾ ’ਚ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ’ਚ ਐੱਨਆਈਏ ਦੀ ਟੀਮ ਜਾਂਚ ਕਰ ਰਹੀ ਹੈ। ਫਰੀਦਕੋਟ ਦੇ ਕੋਟਕਪੁਰਾ ’ਚ ਵੀ ਐੱਨਆਈਏ ਦੀ ਟੀਮ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਫਿਰੋਜ਼ਪੁਰ ਛਾਵਨੀ ਦੀ ਕੁਮਹਾਰ ਮੰਡੀ ’ਚ ਵੀ ਐੱਨਆਈਏ ਦੀ ਟੀਮ ਨੇ ਜਾਂਚ ਕੀਤੀ। ਇਸ ਤੋਂ ਪਹਿਲਾਂ ਸਤੰਬਰ ’ਚ ਹੋਈ ਛਾਪੇਮਾਰੀ ’ਚ ਸਭ ਤੋਂ ਜ਼ਿਆਦਾ ਪੰਜਾਬ ਦੇ 30 ਥਾਵਾਂ ’ਤੇ ਐੱਨਆਈਏ ਦੀ ਟੀਮ ਪਹੁੰਚੀ ਸੀ, ਰਾਜਸਥਾਨ ’ਚ 13 ਥਾਵਾਂ ’ਤੇ, ਉੱਤਰਾਖੰਡ ’ਚ 2 ਜਦਕਿ ਦਿੱਲੀ ਤੇ ਯੂਪੀ ’ਚ 1-1 ਥਾਵਾਂ ’ਤੇ ਐੱਨਆਈਏ ਦੀ ਛਾਪੇਮਾਰੀ ਕੀਤੀ ਗਈ ਸੀ। (NIA)