ਵੱਖ-ਵੱਖ ਸਕੀਮਾਂ ਦੇ ਭਰੇ ਸੀ ਫਾਰਮ, ਅੱਜ ਘਰ ਬੁਲਾ ਕਾਰਡ ਵੰਡੇ

Sunam News
ਸੁਨਾਮ: ਵੱਖ-ਵੱਖ ਸਕੀਮਾਂ ਦੇ ਕਾਰਡ ਦੇਣ ਮੌਕੇ ਲੋਕਾਂ ਦਾ ਇਕੱਠ ਅਤੇ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ।

ਵੱਖ-ਵੱਖ ਸਕੀਮਾਂ ਨਾਲ ਸਬੰਧਿਤ 695 ਲਾਭਪਾਤਰੀਆਂ ਨੂੰ ਕਾਰਡ ਵੰਡੇ | Sunam News

  • ਦਾਮਨ ਬਾਜਵਾ ਨੇ ਲਾਭਪਾਤਰੀਆਂ ਦੇ ਕਾਰਡ ਬਣਾਉਣ ‘ਚ ਪੰਜਾਬ ‘ਚੋਂ ਮਾਰੀ ਬਾਜ਼ੀ | Sunam News
  • ਬਾਕੀ ਰਹਿੰਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਕੇਂਦਰ ਦੀ ਸਹੂਲਤਾਂ ਦਾ ਲਾਭ ਦਿੱਤਾ ਜਾਵੇਗਾ : ਮੈਡਮ ਬਾਜਵਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਕੇਂਦਰ ਦੀ ਮੋਦੀ ਸਰਕਾਰ ਦੀ ਇਸ ਵਿਕਸਤ ਭਾਰਤ ਸੰਕਲਪ ਯਾਤਰਾ ਸਬੰਧੀ ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਦੀ ਟੀਮ ਵੱਲੋਂ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਹਜ਼ਾਰਾ ਲੋੜਵੰਦ ਲੋਕਾਂ ਦੇ ਫਾਰਮ ਭਰੇ ਸਨ, ਜਿੰਨਾਂ ਨੂੰ ਅੱਜ ਮੈਡਮ ਦਾਮਨ ਥਿੰਦ ਬਾਜਵਾ ਦੀ ਰਿਹਾਇਸ਼ ਵਿਖੇ ਬੁਲਾ ਕੇ ਵੱਡੀ ਗਿਣਤੀ ਵਿੱਚ ਇੱਕ ਵਿਸ਼ਾਲ ਪ੍ਰੋਗਰਾਮ ਕਰਕੇ ਵੱਖ ਵੱਖ ਸਕੀਮਾਂ ਨਾਲ ਸਬੰਧਿਤ ਲਾਭਪਾਤਰੀਆਂ ਨੂੰ ਕਾਰਡ ਵੰਡੇ ਗਏ। ਮੈਡਮ ਦਾਮਨ ਥਿੰਦ ਬਾਜਵਾ ਦੁਆਰਾ ਰੱਖੇ ਗਏ ਇਸ ਪ੍ਰੋਗਰਾਮ ਵਿੱਚ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸੇਖਾਵਤ ਵੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। (Sunam News)

ਸਿੱਦਤ ਨਾਲ ਮੈਡਮ ਬਾਜਵਾ ਨੇ ਸਰਕਾਰ ਦੀਆਂ ਸਕੀਮਾਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਦਾ ਕੀਤਾ, ਉਹ ਕਾਬਿਲੇ ਤਾਰੀਫ : ਕੇਂਦਰੀ ਮੰਤਰੀ ਗਜੇਂਦਰ ਸੇਖਾਵਤ

ਗਜੇਂਦਰ ਸੇਖਾਵਤ ਨੇ ਮੈਡਮ ਦਾਮਨ ਥਿੰਦ ਬਾਜਵਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੂਰੇ ਭਾਰਤ ਵਿੱਚ ਹੀ ਮੋਦੀ ਜੀ ਦੁਆਰਾ ਚਲਾਈਆਂ ਜਾ ਰਹੀਆਂ ਲੋਕਪੱਖੀ ਸਕੀਮਾਂ ਲੋਕਾਂ ਤੱਕ ਪਹੁੰਚਦਾ ਕੀਤਾ ਜਾ ਰਿਹਾ ਹੈ, ਮੈਂ ਜਿਸ ਸਿੱਦਤ ਨਾਲ ਮੈਡਮ ਬਾਜਵਾ ਨੂੰ ਮੇਹਨਤ ਕਰਦੇ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਮੋਦੀ ਸਰਕਾਰ ਦੀਆਂ ਸਕੀਮਾਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਦਾ ਕਰਦਿਆਂ ਵੇਖਿਆ ਹੈ ਉਹ ਕਾਬਿਲੇ ਤਾਰੀਫ ਹੈ।

Also Read : ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕਿੰਨੇ ਵੱਜੇ ਲੱਗਣਗੇ

ਮੈਡਮ ਬਾਜਵਾ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਗਜੇਂਦਰ ਸੇਖਾਵਤ ਦਾ ਧੰਨਵਾਦ ਕੀਤਾ ਅਤੇ ਲਾਭਪਾਤਰੀਆਂ ਨੂੰ ਸਕੀਮਾਂ ਦਾ ਲਾਭ ਲੈਣ ਲਈ ਕਿਹਾ। ਇਸ ਮੌਕੇ ਮੈਡਮ ਦਾਮਨ ਬਾਜਵਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ 28 ਪਿੰਡਾਂ ਦੇ ਵਿੱਚ ਵਿਕਸਤ ਭਾਰਤ ਸੰਕਲਪ ਯਾਤਰਾ ਦੇ ਅਧੀਨ ਕੈੰਪ ਲੱਗੇ ਹਨ ਇਹਨਾਂ ਕੈਂਪਾਂ ਵਿੱਚ ਮੈਂ ਪ੍ਰਸ਼ਾਸਨ ਦੇ ਨਾਲ ਆਪਣੇ ਦਫਤਰ ਦੀ ਟੀਮ ਵੀ ਬਿਠਾਈ ਸੀ ਇਸ ਕੈਂਪ ਵਿੱਚ:- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (2000 ਰੂਪੇ ਵਾਲੀ ਕਿਸਤ), ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (5 ਲੱਖ ਫਰੀ ਇਲਾਜ ਵਾਲਾ ਕਾਰਡ), ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਗੈਸ ਸਿਲੰਡਰ ਯੋਜਨਾ), ਵਿਸ਼ਵਕਰਮਾ ਯੋਜਨਾ (ਕਿਰਤੀ ਕਾਮਿਆਂ ਲਈ ਲੋਨ ਯੋਜਨਾ), ਮੈਡੀਕਲ ਕਾਰਡ (ABHA Card), ਕਿਸਾਨ ਕ੍ਰੈਡਿਟ ਕਾਰਡ (1.50 ਲੱਖ ਦਾ ਲੋਨ), ਅਧਾਰ ਕਾਰਡ ਵਿੱਚ ਦਰੁਸਤੀ ਸਬੰਧੀ ਫਾਰਮ, ਵੋਟ ਕਾਰਡ ਨਵਾਂ ਅਤੇ ਦਰੁੱਸਤੀ ਆਦਿ ਸਕੀਮਾਂ ਦੇ ਫਾਰਮ ਭਰੇ ਸਨ।

Sunam News

ਅੱਜ ਵੱਖ-ਵੱਖ ਸਕੀਮਾਂ ਨਾਲ ਸਬੰਧਿਤ 695 ਲਾਭਪਾਤਰੀਆਂ ਨੂੰ ਕਾਰਡ ਵੰਡੇ ਗਏ ਅਤੇ ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਸਾਰੇ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਕੇਂਦਰ ਦੀ ਸਹੂਲਤਾਂ ਦਾ ਲਾਭ ਦਿੱਤਾ ਜਾਵੇਗਾ। ਇਸ ਮੌਕੇ ਭਾਜਪਾ ਪਾਰਟੀ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਸੰਗਰੂਰ, ਦਿਨੇਸ਼ ਸਰਪਾਲ, ਜਗਦੀਪ ਨਕਾਈ, ਹਿੰਮਤ ਬਾਜਵਾ, ਰਿਸ਼ੀਪਾਲ ਖੇਰਾ, ਰਵੀ ਡਸਕਾ, ਰਾਜੀਵ ਮੱਖਣ, ਪਰਮਜੀਤ ਸਰਪੰਚ ਦੁੱਲਟ ਵਾਲਾ, ਹੈਪੀ ਸਰਪੰਚ ਮੰਡੇਰਾ, ਨਵਦੀਪ ਤੋਗਾਵਾਲ, ਗੋਬਿੰਦਰ ਖੰਗੂੜਾ, ਹਰਜੋਤ ਸਰਪੰਚ ਮਾਡਲ ਟਾਊਨ, ਵਿੱਕੀ ਕੋਸਲਰ ਲੌਂਗੋਵਾਲ, ਬੰਟੀ ਮਾਨ ਲੌਂਗੋਵਾਲ, ਮੇਵਾ ਚੇਅਰਮੈਨ, ਹਰਪ੍ਰੀਤ ਕੌਰ ਸਰਪੰਚ ਖੁਰਾਣਾ, ਦਰਸਨ ਸਰਪੰਚ ਨਮੋਲ, ਸ਼ਿਵਜੀ ਸਰਪੰਚ ਬਿਗੜਵਾਲ, ਗੁਰਜੰਟ ਸਰਪੰਚ ਬਖਤੋਰ ਨਗਰ, ਰਾਜਾ ਖੇੜੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here