ਜੇਮਿਮਾ ਹੌਡਰਿਗਜ਼ ਅਤੇ ਰਿਚਾ ਘੋਸ਼ ਦੀਆਂ ਵੀ ਅਰਧਸੈਂਕੜੇ ਵਾਲੀਆਂ ਪਾਰੀਆਂ | IND Vs AUS
- ਦੂਜੇ ਦਿਨ ਭਾਰਤ ਦਾ ਸਕੋਰ 376/7 ਦੌੜਾਂ | IND Vs AUS
- ਪਹਿਲੇ ਦਿਨ ਪੂਜਾ ਵਸਤਾਰਕਾਰ ਨੇ ਕੀਤੀ ਸੀ ਘਾਤਕ ਗੇਂਦਬਾਜ਼ੀ | IND Vs AUS
ਮੁੰਬਈ (ਏਜੰਸੀ)। ਭਾਰਤੀ ਮਹਿਲਾ ਕ੍ਰਿਕੇਟ ਟੀਮ ਅਤੇ ਅਸਟਰੇਲੀਆ ਦੀ ਮਹਿਲਾ ਕ੍ਰਿਕੇਟ ਟੀਮ ਵਿਚਕਾਰ ਇੱਕੋ-ਇੱਕ ਟੈਸਟ ਮੈਚ ਵੀਰਵਾਰ ਤੋਂ ਮੁੰਬਈ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ ਜਿੱਥੇ ਪਹਿਲੇ ਦਿਨ ਅਸਟਰੇਲੀਆ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਬੱਲੇਬਾਜ਼ੀ ਕਰਦੀ ਹੋਈ ਅਸਟਰੇਲੀਆ ਦੀ ਪੂਰੀ ਟੀਮ ਪਹਿਲੇ ਦਿਨ ਹੀ 219 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਿਸ ਵਿੱਚ ਭਾਰਤੀ ਗੇਂਦਬਾਜ਼ ਪੂਜਾ ਵਸਤਰਾਕਾਰ ਦੀਆਂ 4 ਵਿਕਟਾਂ ਵੀ ਸ਼ਾਮਲ ਸਨ, ਉਨ੍ਹਾਂ ਤੋਂ ਇਲਾਵਾ ਸਨੇਹ ਰਾਣਾ ਨੇ 3 ਵਿਕਟਾਂ ਹਾਸਲ ਕੀਤੀਆਂ। ਅਸਟਰੇਲੀਆ ਲਈ ਸਿਰਫ ਇੱਕ ਬੱਲੇਬਾਜ਼ ਹੀ ਅਰਧਸੈਂਕੜਾ ਜੜ ਸਕੀ ਸੀ, ਉਹ ਤਾਹਿਲਾ ਮੈਗ੍ਰਾਥ ਨੇ 56 ਗੇਂਦਾਂ ਦਾ ਸਾਹਮਣਾ ਕੀਤਾ ਅਤੇ 50 ਦੌੜਾਂ ਬਣਾਇਆਂ ਜਿਸ ਵਿੱਚ ਉਨ੍ਹਾਂ 8 ਚੌਕੇ ਜੜੇ ਓਪਨਰ ਮੂਨੀ ਨੇ 94 ਗੇਂਦਾਂ ਦਾ ਸਾਹਮਣਾ ਕਰਕੇ 40 ਦੌੜਾਂ ਬਣਾਇਆਂ। (IND Vs AUS)
ਇਹ ਵੀ ਪੜ੍ਹੋ : ਪੱਥਰਾਂ ਨਾਲ ਭਰਿਆ ਟਿੱਪਰ ਕਾਰ ’ਤੇ ਪਲਟਿਆ, ਚਾਰ ਮੌਤਾਂ
ਉਸ ਤੋਂ ਬਾਅਦ ਟੀਚੇ ਦਾ ਪਿਛਾ ਕਰਦੇ ਹੋਏ ਭਾਰਤੀ ਟੀਮ ਨੂੰ ਚੰਗੀ ਸ਼ੁਰੂਆਤ ਮਿਲੀ, ਭਾਰਤੀ ਮਹਿਲਾ ਕ੍ਰਿਕੇਟ ਟੀਮ ਵੱਲੋਂ ਓਪਨਰ ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਨੇ ਚੰਗੀ ਸ਼ੁਰੂਆਤ ਦਿੱਤੀ ਸਮ੍ਰਿਤੀ ਮੰਧਾਨਾ ਨੇ 106 ਗੇਂਦਾਂ ਦਾ ਸਾਹਮਣਾ ਕਰਕੇ 74 ਦੌੜਾਂ ਦੀ ਪਾਰੀ ਖੇਡੀ ਅਤੇ ਸ਼ੇਫਾਲੀ ਵਰਮਾ ਨੇ 40 ਦੌੜਾਂ ਬਣਾਇਆਂ ਸਨੇਹ ਰਾਣਾ 9 ਦੌੜਾਂ ਬਣਾ ਕੇ ਆਊਟ ਹੋ ਗਈ ਉਨ੍ਹਾਂ ਤੋਂ ਇਲਾਵਾ ਦੀਪਤੀ ਸ਼ਰਮਾ ਅਤੇ ਰਿਚਾ ਘੋਸ਼ ਦੀਆਂ ਵੀ ਅਰਧਸੈਂਕੜੇ ਵਾਲੀਆਂ ਪਾਰੀਆਂ ਸ਼ਾਮਲ ਹਨ ਭਾਰਤੀ ਮਹਿਲਾ ਕ੍ਰਿਕੇਟ ਟੀਮ ਵੱਲੋਂ ਕੁਲ ਮਿਲਾ ਕੇ 4 ਬੱਲੇਬਾਜ਼ਾਂ ਨੇ ਅਰਧਸੈਂਕੜੇ ਜੜੇ ਹਨ ਹੁਣ ਭਾਰਤੀ ਟੀਮ ਨੇ ਦੂਜੇ ਦਿਨ ਆਪਣੀ ਇਸ ਮੈਚ ’ਤੇ ਸਥਿਤੀ ਮਜ਼ਬੂਤ ਕਰ ਲਈ ਹੈ। ਹੁਣ ਭਾਰਤੀ ਟੀਮ ਦੀ ਕੁਲ ਲੀੜ 157 ਦੌੜਾਂ ਦੀ ਹੋ ਗਈ ਹੈ ਅਤੇ ਉਸ ਦੀਆਂ ਤਿੰਨ ਵਿਕਟਾਂ ਬਾਕੀ ਹਨ। (IND Vs AUS)
ਇਸ ਤੋਂ ਪਹਿਲਾਂ ਅੱਜ ਕਪਤਾਨ ਹਰਮਨਪ੍ਰੀਤ ਕੌਰ ਕੁਝ ਖਾਸ ਨਹੀਂ ਕਰ ਸਕੀ। ਉਨ੍ਹਾਂ ਨੂੰ ਗਾਰਡਨਰ ਨੇ ਜੀਰੋ ’ਤੇ ਆਊਟ ਕੀਤਾ। ਵਿਕਟਕੀਪਰ ਬੱਲੇਬਾਜ ਯਸਤਿਕਾ ਭਾਟੀਆ ਵੀ ਸਸਤੇ ’ਚ ਆਊਟ ਹੋ ਗਈ। ਉਨ੍ਹਾਂ ਨੂੰ 1 ਰਨ ਦੇ ਨਿੱਜੀ ਸਕੋਰ ’ਤੇ ਗਾਰਡਨਰ ਨੇ ਆਊਟ ਕੀਤਾ। ਦੀਪਤੀ ਸ਼ਰਮਾ ਅੱਜ ਨਾਬਾਦ ਰਹੀ ਹਨ। ਉਨ੍ਹਾਂ ਨੇ ਹੁਣ ਤੱਕ 147 ਗੇਂਦਾਂ ਦਾ ਸਾਹਮਣਾ ਕੀਤਾ ਹੈ ਜਿਸ ਵਿੱਚ ਉਨ੍ਹਾਂ 9 ਚੌਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ ਹਨ ਅਤੇ ਨਾਬਾਦ ਹਨ। ਪੂਜਾ ਨੇ 115 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 33 ਦੌੜਾਂ ਬਣਾਈਆਂ। ਪੂਜਾ ਵਸਤਰਾਕਾਰ ਦੀ ਪਾਰੀ ’ਚ 4 ਚੌਕੇ ਸ਼ਾਮਲ ਸਨ। (IND Vs AUS)
ਇਹ ਵੀ ਪੜ੍ਹੋ : ਸ਼ਹੀਦੀ ਸਭਾ ਸਬੰਧੀ ‘ਫ਼ੋਟੋ ਕਾਂਟੈੱਸਟ’ ਮੁਕਾਬਲੇ ਲਈ ਕਰੋ ਅਪਲਾਈ, 80 ਹਜ਼ਾਰ ਤੋਂ ਵੱਧ ਦੇ ਇਨਾਮ ਜਿੱਤੋ
ਅਸਟਰੇਲੀਆਈ ਮਹਿਲਾ ਟੀਮ ਲਈ ਗਾਰਡਨਰ ਨੇ ਸ਼ਾਨਦਾਰ ਗੇਂਦਬਾਜੀ ਕੀਤੀ ਅਤੇ 4 ਵਿਕਟਾਂ ਲਈਆਂ। ਉਨ੍ਹਾਂ 41 ਓਵਰਾਂ ’ਚ 100 ਦੌੜਾਂ ਦਿੱਤੀਆਂ ਅਤੇ 7 ਮੇਡਨ ਓਵਰ ਸੁੱਟੇ। ਕਿਮ ਗਰਥ ਨੇ 10 ਓਵਰਾਂ ’ਚ 49 ਦੌੜਾਂ ਦੇ ਕੇ ਇੱਕ ਵਿਕਟ ਲਈ। ਜੇਸ਼ ਜਾਨਸਨ ਨੇ 18 ਓਵਰਾਂ ’ਚ 42 ਦੌੜਾਂ ਦੇ ਕੇ 1 ਵਿਕਟ ਲਈ। ਐਲਿਸ ਪੇਰੀ ਨੂੰ ਇੱਕ ਵੀ ਸਫਲਤਾ ਨਹੀਂ ਮਿਲੀ। ਤਾਹਿਲਾ ਮਗਰਾਥ ਨੇ 10 ਓਵਰਾਂ ’ਚ 22 ਦੌੜਾਂ ਦਿੱਤੀਆਂ। ਉਨ੍ਹਾਂ ਦੋ ਓਵਰ ਮੇਡਨ ਸੁੱਟੇ। ਅਲਾਨਾ ਕਿੰਗ ਨੇ 19 ਓਵਰਾਂ ’ਚ 69 ਦੌੜਾਂ ਦਿੱਤੀਆਂ ਹਨ। ਉਨ੍ਹਾਂ ਨੂੰ ਵੀ ਕੋਈ ਸਫਲਤਾ ਨਹੀਂ ਮਿਲੀ। (IND Vs AUS)