ਸ਼ਹੀਦੀ ਸਭਾ ਸਬੰਧੀ ‘ਫ਼ੋਟੋ ਕਾਂਟੈੱਸਟ’ ਮੁਕਾਬਲੇ ਲਈ ਕਰੋ ਅਪਲਾਈ, 80 ਹਜ਼ਾਰ ਤੋਂ ਵੱਧ ਦੇ ਇਨਾਮ ਜਿੱਤੋ

Shaheedi Sabha
ਫ਼ਤਹਿਗੜ੍ਹ ਸਾਹਿਬ : ਵਿਧਾਇਕ ਲਖਵੀਰ ਸਿੰਘ ਰਾਏ ਅਤੇ ਡਵੀਜਨ ਕਮਿਸਨਰ ‘ਫੋਟੋ ਕਾਂਟੈਸਟ’ ਦਾ ਪੋਸਟਰ ਜਾਰੀ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਵਿਧਾਇਕ ਰਾਏ ਅਤੇ ਡਵੀਜ਼ਨਲ ਕਮਿਸ਼ਨਰ ਮਾਂਗਟ ਵੱਲੋਂ ਸ਼ਹੀਦੀ ਸਭਾ ਸਬੰਧੀ ‘ਫ਼ੋਟੋ ਕਾਂਟੈੱਸਟ’ ਦਾ ਪੋਸਟਰ ਜਾਰੀ

  • ਜੇਤੂਆਂ ਨੂੰ 80 ਹਜ਼ਾਰ ਤੋਂ ਵੱਧ ਦੇ ਦਿੱਤੇ ਜਾਣਗੇ ਇਨਾਮ-ਰਜਿਸਟਰੇਸ਼ਨ ਦੀ ਆਖਰੀ ਮਿਤੀ 24 ਦਸੰਬਰ ਰੱਖੀ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸ਼ਹੀਦੀ ਸਭਾ-2023 ਦੀਆਂ ਯਾਦਾਂ ਨੂੰ ਸਾਂਭਣ ਤੇ ਪ੍ਰਚਾਰ ਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦੀ ਸਭਾ ਸਬੰਧੀ ‘ਫ਼ੋਟੋ ਕਾਂਟੈੱਸਟ’ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਰਜਿਸਟਰੇਸ਼ਨ ਦੀ ਆਖਰੀ 24 ਦਸੰਬਰ ਰੱਖੀ ਗਈ ਹੈ ਜਦੋਂਕਿ ਜੇਤੂਆਂ ਦਾ ਐਲਾਨ 2 ਜਨਵਰੀ ਨੂੰ ਕੀਤਾ ਜਾਵੇਗਾ। (Shaheedi Sabha)

ਜੇਤੂਆਂ ਨੂੰ 80 ਹਜ਼ਾਰ ਤੋਂ ਵੱਧ ਦੇ ਇਨਾਮ ਦਿੱਤੇ ਜਾਣਗੇ। ਇਸ ਮੁਕਾਬਲੇ ਸਬੰਧੀ ਵਿਧਾਇਕ ਐਡ. ਲਖਵੀਰ ਸਿੰਘ ਰਾਏ ਅਤੇ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਫ਼ੋਟੋ ਕਾਂਟੈੱਸਟ’ ਦਾ ਪੋਸਟਰ ਜਾਰੀ ਕੀਤਾ ਗਿਆ। ਸ਼੍ਰੀ ਰਾਏ ਨੇ ਦੱਸਿਆ ਕਿ ਇਸ ਮੁਕਾਬਲੇ ਤਹਿਤ ਮੁਕਾਬਲੇ ਦੀਆਂ ਸ਼੍ਰੇਣੀਆਂ ਵਿੱਚ ਜਜ਼ਬਾਤਾਂ ਦਾ ਸਮੁੰਦਰ, ਸਵੱਛਤਾ ਹੀ ਸੇਵਾ, ਸੇਵਾ ਦਾ ਸਤਿਕਾਰ ਅਤੇ ਪਾਲਕੀ ਸਾਹਿਬ ਦਾ ਸਫਰ ਸ਼ਾਮਲ ਕੀਤਾ ਗਿਆ ਹੈ। (Shaheedi Sabha)

Shaheedi Sabha
ਫ਼ਤਹਿਗੜ੍ਹ ਸਾਹਿਬ : ਵਿਧਾਇਕ ਲਖਵੀਰ ਸਿੰਘ ਰਾਏ ਅਤੇ ਡਵੀਜਨ ਕਮਿਸਨਰ ‘ਫੋਟੋ ਕਾਂਟੈਸਟ’ ਦਾ ਪੋਸਟਰ ਜਾਰੀ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਇਹ ਵੀ ਪ਼ਡ਼੍ਹੋ: ਪੰਜਾਬ ’ਚ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਕਦੋਂ ਖੁੱਲ੍ਹਣਗੇ ਹੁਣ ਸਕੂਲ

ਮੁਕਾਬਲੇ ਲਈ ਰਜਿਸਟਰੇਸ਼ਨ ਲਈ ਲਿੰਕ ਵੀ ਜਾਰੀ ਕੀਤਾ ਹੈ। ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਹ ਉਪਰਾਲਾ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੌਜਵਾਨਾਂ ਨੂੰ ਇਸ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਅਪੀਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ, ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਗਲ, ਸਹਾਇਕ ਕਮਿਸ਼ਨਰ ਪ੍ਰੋਮਿਲਾ ਸ਼ਰਮਾ ਅਤੇ ਸੀ.ਐਮ.ਐੱਫ.ਓ ਅਭਿਸ਼ੇਕ ਸ਼ਰਮਾ ਆਦਿ ਹਾਜ਼ਰ ਸਨ।