(ਅਨਿਲ ਲੁਟਾਵਾ) ਅਮਲੋਹ। ਮੁੱਦੇ ਮੂੰਹ ਡਿੱਗੇ ਆਲੂਆਂ ਦੇ ਭਾਅ ਦੇ ਸਤਾਏ ਕਿਸਾਨਾਂ ਵੱਲੋਂ ਅੱਜ ਸਥਾਨਿਕ ਅਨਾਜ ਮੰਡੀ ਵਿੱਚ ਆਲੂਆਂ ਦੀ ਪੁਟਾਈ ਬੰਦ ਕਰਨ ਲਈ ਇਕਜੁਟਤਾ ਦਾ ਇਜ਼ਹਾਰ ਕਰਦੇ ਹੋਏ ਉਦੋਂ ਤੱਕ ਪੁਟਾਈ ਨਾ ਕਰਨ ਦਾ ਫੈਸਲਾ ਲਿਆ ਜਦੋਂ ਤੱਕ ਉਨ੍ਹਾਂ ਨੂੰ ਆਲੂਆਂ ਦਾ ਮੁਨਾਫੇਯੋਗ ਭਾਅ ਨਹੀਂ ਮਿਲਦਾ। ( Potatoes Price) ਸੈਂਕੜਿਆਂ ਦੀ ਗਿਣਤੀ ਵਾਲੇ ਇਸ ਕਿਸਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਕਿ ਭਾਵੇਂ ਆਲੂ ਦੀ ਖੇਤੀ ਲਈ ਖਰਚਿਆਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਪਰ ਪ੍ਰੋਸੈਸਿੰਗ ਵਾਲੇ ਆਲੂ ਦੀ ਖਰੀਦ ਉਪਰ ਬਹੁ ਕੌਮੀ ਕੰਪਨੀਆਂ ਵੱਲੋਂ ਏਕਾ ਅਧਿਕਾਰ ਬਣਾਉਦੇ ਹੋਏ ਕਿਸਾਨਾਂ ਤੋਂ ਬਹੁਤ ਮੰਦੇ ਭਾਅ ਤੇ ਆਲੂ ਖਰੀਦਿਆ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਮੁਨਾਫ਼ੇ ਦੀ ਥਾਂ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦਾ ਹੈ ਕਿ ਇਸ ਸਮੇਂ ਇਕ ਕਿੱਲੋ ਆਲੂ ਪੈਦਾ ਕਰਨ ਉਪਰ 14 ਰੁਪਏ ਦਾ ਖਰਚਾ ਆ ਰਿਹਾ ਹੈ ਜਦੋਂ ਕਿ ਇਹ 7 ਰੁਪਏ ਕਿੱਲੋ ਵਿਕ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਪੰਜ ਰੁਪਏ ਪ੍ਰਤੀ ਕਿਲੋ ਦੇ ਹਿਸਾਬ 30 -35 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਸਿੱਧਾ ਘਾਟਾ ਪੈ ਰਿਹਾ ਹੈ ਜਦੋਂਕਿ ਮੁਨਾਫ਼ੇ ਦੀ ਗੱਲ ਤਾਂ ਦੂਰ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਬਣੇ ਇਨ੍ਹਾਂ ਹਾਲਾਤਾਂ ਲਈ ਬਹੁ ਕੌਮੀ ਕੰਪਨੀਆਂ ਦੀਆਂ ਕੂਟ ਨੀਤਕ ਚਾਲਾ ਜਿਮੇਵਾਰ ਹਨ ਜਿਹਨਾਂ ਦੇ ਜ਼ਰੀਏ ਉਹਨਾਂ ਵੱਲੋਂ ਵਪਾਰੀਆਂ ਵਿੱਚ ਅਜਿਹੀ ਮੁਕਾਬਲੇ ਬਾਜੀ ਕਰਵਾ ਦਿੱਤੀ ਹੈ ਜਿਸ ਕਾਰਨ ਭਾਅ ਐਨੇ ਨੀਵੇਂ ਆ ਗਏ ਹਨ। Potatoes Price
ਇਹ ਵੀ ਪਡ਼੍ਹੋ: ਪੰਜਾਬੀ ਯੂਨੀਵਰਸਿਟੀ ਵਿਖੇ 10 ਦਿਨਾ ਗਣਿਤ ਵਰਕਸ਼ਾਪ ਸ਼ੁਰੂ
ਉਹਨਾਂ ਇਹ ਵੀ ਦੱਸਿਆ ਕਿ ਆਲੂਆਂ ਦੇ ਭਾਅ ਗ੍ਰਾਫ ਦੇ ਤੇਜ਼ੀ ਨਾਲ ਲੂੜਕਣ ਕਾਰਨ ਕਿਸਾਨਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਜਿਸ ਕਾਰਨ ਉਹਨਾਂ ਵੱਲੋਂ ਸਮੇਂ ਤੋਂ ਪਹਿਲਾਂ ਹੀ ਧੜਾ-ਧੜ ਆਲੂਆਂ ਦੀ ਪੁਟਾਈ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਰੋਕਣ ਲਈ ਇਹ ਇਕੱਠ ਕੀਤਾ ਗਿਆ ਹੈ। ਇਕੱਠ ਵਿੱਚ ਆਏ ਕਿਸਾਨਾਂ ਨੇ ਹੱਥ ਖੜ੍ਹੇ ਕਰਕੇ ਲਏ ਇਸ ਫੈਸਲੇ ਦੀ ਸਪੋਟ ਕੀਤੀ। Potatoes Price
ਇਸ ਮੌਕੇ ਸਨਦੀਪ ਸਿੰਘ ਖਾਲਸਾ, ਹਰਪ੍ਰੀਤ ਸਿੰਘ ਸਲੌਦੀ, ਜਗਜੀਤ ਸਿੰਘ, ਗੁਰਜੋਤ ਸਿੰਘ ਧਰਮਗੜ੍ਹ, ਜਗਦੀਪ ਸਿੰਘ ਸਲਾਣੀ, ਸੁਖਚੈਨ ਸਿੰਘ ਲੁਬਾਣਾ, ਹੈਪੀ ਗਿੱਲ ਮਾਛੀਵਾੜਾ, ਸੋਨੂੰ ਸੂਦ, ਸ਼ਰਧਾ ਛੰਨਾ, ਬਲਤੇਜ ਸਿੰਘ ਮਹਿਮੂਦਪੁਰ, ਹਰਿੰਦਰ ਸਿੰਘ ਦੀਵਾ, ਅਮਨਦੀਪ ਸਿੰਘ ਧਰਮਗੜ੍ਹ, ਜਿੰਮੀ ਲਾਡਪੁਰ, ਅਮਰੀਕ ਸਿੰਘ ਮੇਜੀ, ਹਰਜਿੰਦਰ ਸਿੰਘ ਗਿੱਲ, ਦਰਸ਼ਨ ਬਡਾਲੀ, ਕਮਲ ਅਕਾਲਗੜ੍ਹ ਅਤੇ ਵੱਡੀ ਗਿਣਤੀ ਕਿਸਾਨ ਮੌਜ਼ੂਦ ਸਨ।