ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਬੁੱਧਵਾਰ ਸ਼ਾਮ ਨੂੰ ਸੁਨਾਰੀਆ ਪਹੁੰਚੇ। ਪੂਜਨੀਕ ਗੁਰੂ ਜੀ 21 ਦਿਨ ਦੀ ਫਰਲੋ ’ਤੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਵਿਖੇ ਪਧਾਰੇ ਸਨ।
ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਮੌਲ਼ਾ, ਜ਼ਰੇ੍ਹ-ਜ਼ਰ੍ਹੇ, ਕਣ-ਕਣ ’ਚ ਮੌਜ਼ੂਦ ਹੈ ਇਸ ਸੰਸਾਰ ’ਚ ਅਜਿਹੀ ਕੋਈ ਵੀ ਜਗ੍ਹਾ ਨਹੀਂ, ਜਿੱਥੇ ਉਹ ਮਾਲਕ ਮੌਜ਼ੂਦ ਨਾ ਹੋਵੇ ਪਰ ਉਸ ਨੂੰ ਪਾਉਣ ਲਈ ਸਤਿਸੰਗ ’ਚ ਆਉਣਾ ਬਹੁਤ ਜ਼ਰੂਰੀ ਹੈ ਜੀਵ ਜਦੋਂ ਤੱਕ ਸਤਿਸੰਗ ’ਚ ਨਹੀਂ ਆਉਂਦਾ ਉਸ ਨੂੰ ਉਦੋਂ ਤੱਕ ਉਸ ਪਰਮ ਪਿਤਾ ਪਰਮਾਤਮਾ ਬਾਰੇ ਕੁਝ ਪਤਾ ਨਹੀਂ ਲੱਗਦਾ ਜਦੋਂ ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰੇਗਾ ਉਦੋਂ ਤੋਂ ਉਹ ਉਸ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਚਲਿਆ ਜਾਵੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਤੱਕ ਇਨਸਾਨ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਦੀ ਮੰਜ਼ਿਲ ਕਿਹੜੀ ਹੈ? ਉਦੋਂ ਤੱਕ ਉਹ ਰਾਹ ਕਿਵੇਂ ਤੈਅ ਕਰ ਸਕੇਗਾ? ਉਹ ਸਿਰਫ਼ ਆਪਣੀ ਮੰਜ਼ਿਲ ਨੂੰ ਤੈਅ ਕਰਕੇ ਹੀ ਰਾਹ ਲੱਭ ਸਕਦਾ ਹੈ ਉਸੇ ਤਰ੍ਹਾਂ ਜਦੋਂ ਇਨਸਾਨ ਸਤਿਸੰਗ ’ਚ ਆਉਂਦਾ ਹੈ ਉਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮੰਜ਼ਿਲ ਕਿਹੜੀ ਹੈ?
ਜ਼ਿੰਦਗੀ ਦਾ ਕੀ ਮਕਸਦ ਹੈ ਤੇ ਉਸ ਨੂੰ ਮਨੁੱਖ ਜਨਮ ਕਿਉਂ ਮਿਲਿਆ ਹੈ? ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ’ਚ ਆਉਣ ਨਾਲ ਹੀ ਇਸ ਦਾ ਰਾਹ ਮਿਲਦਾ ਹੈ ਤੇ ਉਸ ਰਾਹ ’ਤੇ ਚੱਲਦੇ ਹੋਏ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਉਹ ਮੰਜ਼ਿਲ ਅੱਲ੍ਹਾ, ਵਾਹਿਗੁਰੂ, ਮਾਲਕ ਹੈ ਤੇ ਉਸ ਤੱਕ ਪਹੁੰਚਣ ਵਾਲਾ ਰਾਹ ਗੁਰੂਮੰਤਰ ਹੈ ਜੇਕਰ ਇਨਸਾਨ ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰੇ ਤਾਂ ਉਸ ਦਾ ਬੇੜਾ ਪਾਰ ਹੋ ਜਾਵੇਗਾ।