ਹਰਿਆਣਾ ਪੰਜਾਬ ਦੇ 15 ਥਾਵਾਂ ’ਤੇ ਛਾਪੇਮਾਰੀ | NIA
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੂਰੇ ਹਰਿਆਣਾ ਪੰਜਾਬ ’ਚ ਨੈਸ਼ਨਲ ਇਨਵੈਸਟੀਗੇਸ਼ਨ ਏਜ਼ਸੀ (ਐੱਨਆਈਏ) ਨੇ ਛਾਪਾ ਮਾਰਿਆ ਹੈ। ਹਰਿਆਣਾ ਪੰਜਾਬ ’ਚ ਖਾਲਿਸਤਾਨੀਆਂ ਦੀ ਭਾਲ ’ਚ ਐੱਨਆਈਏ ਲਗਾਤਾਰ ਕਾਰਵਾਈ ਕਰ ਰਹੀ ਹੈ। ਬੁੱਧਵਾਰ ਸਵੇਰੇ ਵੀ ਐੱਨਆਈਏ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਹਰਿਆਣਾ ’ਚ ਕਰੀਬ 15 ਥਾਵਾਂ ’ਤੇ ਐੱਨਆਈਏ ਨੇ ਛਾਪੇਮਾਰੀ ਕੀਤੀ ਹੈ। ਦਰਅਸਲ ਇਹ ਕਾਰਵਾਈ ਖਾਲਿਸਤਾਨੀ ਨੈੱਟਵਰਕ ਦੀ ਜਾਂਚ ਲਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਐੱਨਆਈਏ ਵੱਲੋਂ ਕਈ ਸੂਬਿਆਂ ’ਚ ਇਸ ਸਬੰਧੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਐੱਨਆਈਏ ਨੇ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਝੰਡਾਵਾਲਾ ’ਚ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਐੱਨਆਈਏ ਨੇ ਬਟਾਲਾ ਦੇ ਪਿੰਡ ਬੋਲੇਵਾਲ ’ਚ ਵੀ ਛਾਪੇ ਮਾਰੇ। (NIA)
ਇਹ ਵੀ ਪੜ੍ਹੋ : ਹੇਅਰ ਤੋਂ ਨਰਾਜ਼ ਸਨ ਭਗਵੰਤ ਮਾਨ! ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ’ਚ ਰਹੇ ਨਾਕਾਮਯਾਬ
ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਯਮੁਨਾਨਗਰ ’ਚ ਵੀ ਐੱਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸਵੇਰੇ 6 ਵਜੇ ਤੋਂ ਕੀਤੀ ਜਾ ਰਹੀ ਹੈ।ਐੱਨਆਈਏ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਪੰਨੂ ਵੱਲੋਂ ਧਮਕੀ ਦਿੱਤੇ ਜਾਣ ਸਬੰਧੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ’ਚ ਵੀ ਐੱਨਆਈਏ ਨੇ ਕਰੀਬ 6 ਸੂਬਿਆਂ ਦੇ 51 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਜ਼ਿਕਰਯੋਗ ਹੈ ਕਿ ਦਿੱਲੀ ’ਚ ਦੋ ਮਹੀਨੇ ਪਹਿਲਾਂ ਇੱਕ ਫਲਾਈਓਵਰ ’ਤੇ ਖਾਲਿਸਤਾਨ ਪੱਖੀ ਪੋਸਟਰ ਮਿਲਣ ਦੇ ਮਾਮਲੇ ’ਚ ਪੁਲਿਸ ਨੇ ਹਰਿਆਣਾ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਪੁਲਿਸ ਦਾ ਸ਼ੱਕ ਹੈ ਕਿ ਉਸ ਨੇ ਇਹ ਪੋਸਟਰ ਗੁਰਪਤਵੰਤ ਸਿੰਘ ਪੰਨੂ ਦੇ ਕਹਿਣ ’ਤੇ ਲਾਏ ਸਨ। (NIA)