ਲੁਧਿਆਣਾ ’ਚ ‘ਨਸ਼ਿਆਂ ਵਿਰੁੱਧ ਸਾਇਕਲ ਰੈਲੀ’ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿਖਾਈ ਹਰੀ ਝੰਡੀ | Kartar Singh Sarabha
- ਗੁਆਂਢੀ ਸੂਬਿਆਂ ਦੇ ਨਾਪਾਕ ਇਰਾਦਿਆਂ ਨੂੰ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਣ ਦਿਆਂਗੇ : ਮੁੱਖ ਮੰਤਰੀ ਮਾਨ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਦੇ ਮੌਕੇ ’ਤੇ ਪੰਜਾਬ ਪੁਲਿਸ ਦੀ ਅਗਵਾਈ ’ਚ ਸਾਇਕਲ ਰੈਲੀ ਕੱਢ ਨਸ਼ਿਆਂ ਦੇ ਖਾਤਮੇ ਦਾ ਸੱਦਾ ਦਿੱਤਾ ਗਿਆ। ਇਸ ਰੈਲੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀਏਯੂ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਿਸ ’ਚ ਹਜ਼ਾਰਾਂ ਦੀ ਤਾਦਾਦ ’ਚ ਲੋਕਾਂ ਨੇ ਸ਼ਿਰਕਤ ਕਰਕੇ ਸਮਾਜ ’ਚੋਂ ਨਸ਼ਿਆਂ ਦੇ ਖਾਤਮੇ ਲਈ ਇਕਜੁੱਟ ਹੋਣ ਲਈ ਜਾਗਰੂਕ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਰੈਲੀ ਕੋਈ ਸ਼ਕਤੀ ਪ੍ਰਦਰਸ਼ਨ ਨਹੀ ਬਲਕਿ ਇੱਕ ਸੋਚ ਹੈ, ਜਿਸ ਦੇ ਤਹਿਤ ਪੰਜਾਬ ’ਚੋਂ ਨਸ਼ਿਆਂ, ਸਮਾਜਿਕ ਅਲਾਮਤਾਂ ਤੇ ਸਮਾਜ ਵਿਰੋਧੀ ਤਾਕਤਾਂ ਨੂੰ ਜੜ ਤੋਂ ਖਤਮ ਕਰਨ ਦੀ ਅਤੇ ਭੁੰਲੇ-ਭਟਕਿਆਂ ਨੂੰ ਵਾਪਸ ਲਿਆ ਕੇ ਪੰਜਾਬ ਨੂੰ ਸਾਂਝੇ ਯਤਨਾਂ ਨਾਲ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਦੀ। (Kartar Singh Sarabha)
ਉਨਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਅਨੇਕਾਂ ਵੱਖ ਵੱਖ ਹਮਲੇ ਝੱਲੇ ਹਨ, ਹੁਣ ਇੱਕ ਵਾਰ ਫਿਰ ਪੰਜਾਬ ’ਤੇ ਹਮਲਾ ਹੋਇਆ ਹੈ ਜੋ ਕਿਸੇ ਤੀਰ-ਤਲਵਾਰ ਜਾਂ ਬੰਦੂਕ ਨਾਲ ਨਹੀਂ ਬਲਕਿ ਨਸ਼ਿਆਂ ਨਾਲ ਕੀਤਾ ਗਿਆ ਹੈ, ਜਿਸ ਨੂੰ ਹਰ ਵਾਰ ਦੀ ਤਰਾਂ ਹੀ ਪੰਜਾਬੀ ਮੂੰਹ ਤੋੜਵਾਂ ਜਵਾਬ ਦੇਣਗੇ। ਕਿਉਂਕਿ ਪੰਜਾਬੀਆਂ ’ਚ ਜਨੂੰਨ ਹੈ। ਉਨਾਂ ਕਿਹਾ ਕਿ ਸਰਕਾਰ ਪੰਜਾਬ ਦੇ ਭਲੇ ਲਈ ਅਰਦਾਸ ਕਰਕੇ ਚੱਲੀ ਹੈ, ਜੋ ਜਲਦੀ ਹੀ ਨਸ਼ਿਆਂ ਤੇ ਹੋਰ ਅਲਾਮਤਾਂ ਨੂੰ ਜੜ ਤੋਂ ਖ਼ਤਮ ਕਰਕੇ ਮਹਾਨ ਸ਼ਹੀਦਾਂ ਦੀ ਸੋਚ ਦਾ ਨਵਾਂ ਤੇ ਨਰੋਆ ਸਮਾਜ ਸਿਰਜੇਗੀ। ਉਨ੍ਹਾਂ ਕਿਹਾ ਕਿ ਗੁਆਂਢੀਆਂ ਦੇ ਨਾਪਾਕ ਇਰਾਦਿਆਂ ਨੂੰ ਸਾਂਝੇ ਯਤਨਾ ਨਾਲ ਮਿਲਕੇ ਨਾਕਾਮਯਾਬ ਕਰਨ ਲਈ ਪੰਜਾਬੀ ਇਕੱਠੇ ਹੋ ਗਏ ਹਨ। ਜਲਦ ਹੀ ਇਸ ਦੇ ਸਾਰਥਿੱਕ ਸਿੱਟੇ ਸਭ ਦੇ ਸਾਹਮਣੇ ਹੋਣਗੇ ਤੇ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣ ਕੇ ਉੱਭਰੇਗਾ। (Kartar Singh Sarabha)
ਇਹ ਵੀ ਪੜ੍ਹੋ : ਹਰਿਆਣਾ ਰੋਡਵੇਜ ਦਾ ਚੱਕਾ ਜਾਮ ਸਬੰਧੀ ਤਾਜ਼ੀ ਅਪਡੇਟ
ਮੁੱਖ ਮੰਤਰੀ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਨੀ ਉਮਰੇ ਆਪਣੀ ਜਿੰਦ ਦੇਸ਼ ਦੇ ਲੇਖੇ ਲਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲਿਖਿਆ ਸੀ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿੰਨਾ ਦੇਸ਼ ਸੇਵਾ ’ਚ ਪੈਰ ਪਾਇਆ ਉਨ੍ਹਾਂ ਲੱਖ ਮੁਸ਼ੀਬਤਾਂ ਝੱਲੀਆਂ ਨੇ। ਜਿਸ ਨੂੰ ਭਗਤ ਸਿੰਘ ਸਰਾਭੇ ਦੀ ਫੋਟੋ ਦੇ ਪਿੱਛੇ ਲਿਖ ਕੇ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਸਰਾਭੇ ਦੇ ਨਾਲ ਅੱਠ ਹੋਰ ਨੂੰ ਵੀ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ, ਜਿੰਨ੍ਹਾਂ ਨੂੰ ਇਸ ਤੋਂ ਪਹਿਲਾਂ ਕਦੇ ਵੀ ਯਾਦ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਸਮੂਹ ਹਾਜ਼ਰੀਨ ਨੂੰ ਸ਼ਹੀਦਾਂ ਦਾ ਵਾਸਤਾ ਦਿੰਦਿਆਂ ਆਖਿਆ ਕਿ ਪੰਜਾਬ ਸਾਡਾ ਘਰ ਹੈ ਤੇ ਇਸ ਨੂੰ ਦੁਸਮਣਾਂ ਤੇ ਵੱਖ ਵੱਖ ਤਰਾਂ ਦੀ ਗੰਦਗੀ ਤੋਂ ਬਚਾ ਕੇ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ। (Kartar Singh Sarabha)
ਇਸ ਲਈ ਸੁਚੇਤ ਰਹਿ ਕੇ ਨਸ਼ਿਆਂ ਸਮੇਤ ਹੋਰ ਅਲਾਮਤਾਂ ਨੂੰ ਜੜੋਂ ਖ਼ਤਮ ਕਰਨ ਲਈ ਇੱਕ ਮੰਚ ’ਤੇ ਇਕੱਠੇ ਹੋਈਏ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਖਿਆ ਕਿ ਪੰਜਾਬ ਪੁਲਿਸ ਨਸ਼ਿਆਂ ਸਮੇਤ ਕਰਾਇਮ ਨੂੰ ਸਮਾਜ ’ਚੋਂ ਖਤਮ ਕਰਨ ਲਈ ਵਚਨਵੱਧ ਹੈ। ਜਿਸ ਦੀ ਉਦਾਹਰਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜ਼ਕਾਲ ਦੌਰਾਨ ਨਸ਼ੇਂ ਤੇ ਹੋਰ ਵੱਖ ਵੱਖ ਮਾਮਲਿਆਂ ’ਚ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਹੱਲ ਕਰਕੇ ਜਿੰਮੇਵਾਰ ਦੋਸ਼ੀਆਂ ਨੂੰ ਜ਼ੇਲ੍ਹਾਂ ’ਚ ਡੱਕਣ ਤੋਂ ਸਪੱਸ਼ਟ ਮਿਲਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਉਪਰਾਲੇ ਨੂੰ ਸਫ਼ਲ ਬਨਾਉਣ ਲਈ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਅੱਗੇ ਵਧਿਆ ਜਾਵੇ। (Kartar Singh Sarabha)
ਇਹ ਵੀ ਪੜ੍ਹੋ : ਤੂਫਾਨਾਂ ਦੇ ਸ਼ਾਹ ਅਸਵਾਰ ਸ੍ਰ. ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹਾਜਰੀਨਾਂ ਦਾ ਧੰਨਵਾਦ ਕਰਦਿਆਂ ਕਮਿਸ਼ਨਰ ਪੁਲਿਸ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ’ਚ ਕੋਈ ਵੀ ਨਸ਼ਾ ਪੈਦਾ ਨਹੀਂ ਹੁੰਦਾਸ਼ਹੀਦ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਹਜ਼ਾਰਾਂ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਡਟਣ ਦਾ ਅਹਿਦ ਇਹ ਸਭ ਗੁਆਂਢੀ ਦੇਸ਼ਾਂ ਦੀ ਚਾਲ ਹੈ ਜੋ ਪੰਜਾਬ ਨੂੰ ਖੁਸ਼ ਤੇ ਖੁਸ਼ਹਾਲ ਨਹੀਂ ਵੇਖਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ਾਂ ਦੇ ਮਨਸੂਬੇ ਹੁਣ ਕਾਮਯਾਬ ਨਹੀ ਹੋ ਸਕਣਗੇ ਕਿਉਂਕਿ ਪੰਜਾਬ ਦੇ ਅਣਖੀ ਲੋਕ ਨਸ਼ਿਆਂ ਵਿਰੁੱਧ ਉੱਠ ਖੜੇ ਹਨ ਤੇ ਇਹ ਸਾਇਕਲ ਰੈਲੀ ਕੱਢਕੇ ਸ਼ਹੀਦਾਂ ਦੀ ਸੋਚ ਦਾ ਬੂਟਾ ਲਾਉਣਗੇਸ਼ਹੀਦ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਹਜ਼ਾਰਾਂ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਡਟਣ ਦਾ ਅਹਿਦ
ਜਿਸ ਨੂੰ ਸਮੇਂ-ਸਮੇਂ ’ਤੇ ਚੰਗੀ ਸੋਚ ਵਾਲੇ ਲੋਕ ਪਾਣੀ ਪਾਉਂਦੇ ਹੋਏ ਨਵੇਂ ਤੇ ਨਰੋਏ ਸਮਾਜ ਦੀ ਸਿਰਜਣਾ ਕਰਨਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹੋਰਨਾਂ ਨੇ ਵੱਖ-ਵੱਖ ਸ਼ਹੀਦਾਂ ਦੇ ਪਿੰਡਾਂ ਤੋਂ ਲਿਆਂਦੀ ਗਈ ਮਿੱਟੀ ਨੂੰ ਨਮਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਾਲ ਹੀ ਸ਼ਹੀਦਾਂ ਦੇ ਪਿੰਡਾਂ ਤੋਂ ਮਿੱਟੀ ਲਿਆਉਣ ਤੇ ਸਾਇਕਲ ਰੈਲੀ ਨੂੰ ਸਪਾਂਸਰ ਕਰਨ ਵਾਲਿਆਂ ਇੰਡਸਟਰਲਿਸਟਾਂ ਨੂੰ ਸਨਮਾਨਿਤ ਕੀਤਾ ਗਿਆ। (Kartar Singh Sarabha)
ਪੁਲਿਸ ਮਹਿਕਮੇ ‘ਚ ਹਰ ਸਾਲ ਨੌਜਵਾਨਾਂ ਦੀ ਹੋਇਆ ਕਰੇਗੀ ਭਰਤੀ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਹਰ ਸਾਲ ਪੁਲਿਸ ਮਹਿਕਮੇ ’ਚ ਹਜ਼ਾਰਾਂ ਨੌਜਵਾਨਾਂ ਦੀ ਭਰਤੀ ਹੋਇਆ ਕਰੇਗੀ। ਜਿਸ ਦਾ ਨੋਟੀਫਿਕੇਸ਼ਨ ਅਗਲੇ ਚਾਰ ਸਾਲਾਂ ਲਈ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖਿਡਾਰੀਆਂ ਨੂੰ ਜਿੱਤਾਂ ਹਾਸਲ ਕਰਨ ਦੇ ਕਾਬਿਲ ਬਣਾਉਣ ਲਈ ਖੇਡ ਢਾਂਚੇ ਵਾਸਤੇ ਪਹਿਲਾਂ ਹੀ 8-8 ਲੱਖ ਰੁਪਏ ਦੇ ਦਿੱਤੇ ਹਨ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਕਿ ਏਸ਼ੀਆ ਖੇਡਾਂ ’ਚ ਪੰਜਾਬੀਆਂ ਨੇ ਇਕੱਲੇ ਨੇ 20 ਮੈਡਲ ਜਿੱਤੇ ਹਨ। (Kartar Singh Sarabha)