ਹਰਿਆਣਾ ਰੋਡਵੇਜ ਦਾ ਚੱਕਾ ਜਾਮ ਸਬੰਧੀ ਤਾਜ਼ੀ ਅਪਡੇਟ

Sirsa News
ਸਰਸਾ ਵਾਸੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ

ਤਿੰਨ ਦੌਰ ਦੀਆਂ ਮੀਟਿੰਗਾਂ ਬਾਅਦ ਹੜਤਾਲ ਖਤਮ, ਸਰਕਾਰ ਤੇ ਯੂਨੀਅਨ ਵਿਚਕਾਰ ਹੋਇਆ ਸਮਝੌਤਾ | Haryana Roadways

ਅੰਬਾਲਾ/ਹਿਸਾਰ/ਕਰੂਕਸੇਤਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਬੱਸ ਡਰਾਈਵਰ ਦੇ ਕਤਲ ’ਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜਾ ਦੇਣ ਦੀ ਮੰਗ ਨੂੰ ਲੈ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਹੜਤਾਲ ’ਤੇ ਚਲੇ ਗਏ ਹਨ। ਹਰਿਆਣਾ ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਅੱਧੀ ਰਾਤ ਤੋਂ ਮੁਲਾਜ਼ਮ ਹੜਤਾਲ ’ਤੇ ਹਨ। ਹੜਤਾਲ ਕਾਰਨ ਸੂਬੇ ਦੇ ਵੱਖ-ਵੱਖ ਬੱਸ ਅੱਡਿਆਂ ’ਤੇ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। (Haryana Roadways)

ਯਾਤਰੀ ਰੋਡਵੇਜ਼ ਦੀਆਂ ਬੱਸਾਂ ਦਾ ਇੰਤਜਾਰ ਕਰਦੇ ਰਹੇ। ਰੋਡਵੇਜ ਕਰਮਚਾਰੀਆਂ ਨੇ ਯਮੁਨਾਨਗਰ, ਚਰਖੀ ਦਾਦਰੀ, ਕਰਨਾਲ, ਸੋਨੀਪਤ, ਸਰਸਾ, ਹਿਸਾਰ ਅਤੇ ਨਾਰਨੌਲ ਸਮੇਤ ਕਈ ਬੱਸ ਸਟੈਂਡਾਂ ’ਤੇ ਪ੍ਰਦਰਸ਼ਨ ਕੀਤਾ। ਹਰਿਆਣਾ ਰੋਡਵੇਜ਼ ਦੇ ਬੱਸ ਡਰਾਈਵਰ ਰਾਜਵੀਰ (51) ਦੀ ਅੰਬਾਲਾ ’ਚ 12 ਅਤੇ 13 ਨਵੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਲੋਕਾਂ ਵੱਲੋਂ ਕੀਤੇ ਹਮਲੇ ’ਚ ਮੌਤ ਹੋ ਗਈ ਸੀ।

ਯਾਤਰੀਆਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ | Haryana Roadways

ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਸੜਕਾਂ ’ਤੇ ਨਾ ਚੱਲਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਥਾਵਾਂ ’ਤੇ ਬੱਸਾਂ ਦੀ ਉਡੀਕ ਕਰਦੇ ਦੇਖੇ ਗਏ। ਚੰਡੀਗੜ੍ਹ ’ਚ ਕੰਮ ਕਰਨ ਵਾਲੇ ਅੰਬਾਲਾ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਡਵੇਜ਼ ਦੀ ਬੱਸ ਦਾ ਇੰਤਜਾਰ ਕਰਦਾ ਰਿਹਾ ਪਰ ਉਸ ਨੂੰ ਕੋਈ ਬੱਸ ਨਹੀਂ ਮਿਲੀ। ਹਰਿਆਣਾ ਰੋਡਵੇਜ਼ ਯੂਨੀਅਨ ਦੇ ਸੀਨੀਅਰ ਪ੍ਰਧਾਨ ਰਮਨ ਸੈਣੀ ਨੇ ਦਾਅਵਾ ਕੀਤਾ ਕਿ ਸੂਬੇ ਦੇ ਸਾਰੇ ਰੋਡਵੇਜ ਬੱਸਾਂ ਠਹਿਰੀਆਂ ਰਹੀਆਂ। ਭਾਈ ਦੂਜ ਦੇ ਤਿਊਹਾਰ ’ਤੇ ਹੜਤਾਨ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ। (Haryana Roadways)

15 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇਗੀ ਸਰਕਾਰ

ਖਬਰਾਂ ਮੁਤਾਬਕ ਹਰਿਆਣਾ ਦੇ ਅੰਬਾਲਾ ’ਚ ਰੋਡਵੇਜ ਡਰਾਈਵਰ ਦੇ ਕਤਲ ਦੇ ਵਿਰੋਧ ’ਚ ਚੱਲ ਰਹੀ ਇੱਕ ਦਿਨ ਦੀ ਹੜਤਾਲ ਖਤਮ ਹੋ ਗਈ ਹੈ। ਹੜਤਾਲੀ ਰੋਡਵੇਜ਼ ਯੂਨੀਅਨ ਆਪਣੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹਟ ਗਈ। ਦੇਰ ਸ਼ਾਮ ਤੱਕ ਰੋਡਵੇਜ਼ ਯੂਨੀਅਨ ਦੇ ਅਧਿਕਾਰੀਆਂ ਨੇ ਟਰਾਂਸਪੋਰਟ ਮੰਤਰੀ ਮੂਲਚੰਦ ਸਰਮਾ ਨਾਲ ਤਿੰਨ ਦੌਰ ਦੀ ਮੀਟਿੰਗ ਕੀਤੀ, ਜਿਸ ਤੋਂ ਬਾਅਦ ਸਹਿਮਤੀ ਬਣ ਗਈ।

ਇਹ ਵੀ ਪੜ੍ਹੋ : ਤੂਫਾਨਾਂ ਦੇ ਸ਼ਾਹ ਅਸਵਾਰ ਸ੍ਰ. ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ

ਰੋਡਵੇਜ ਯੂਨੀਅਨ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਜਦਕਿ ਸਰਕਾਰ 15 ਲੱਖ ਰੁਪਏ ਦੇਣ ਦੀ ਗੱਲ ਕਰ ਰਹੀ ਸੀ। ਹੁਣ ਤੀਜੇ ਦੌਰ ਦੀ ਮੀਟਿੰਗ ’ਚ ਸਹਿਮਤੀ ਬਣ ਗਈ ਹੈ। ਜੇਕਰ ਮੀਟਿੰਗ ਤੋਂ ਬਾਅਦ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੋਡਵੇਜ਼ ਯੂਨੀਅਨ ਵੱਲੋਂ ਹੋਰ ਦਿਨ ਹੜਤਾਲ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਹਰਿਆਣਾ ਰੋਡਵੇਜ ਮੁਲਾਜ਼ਮ ਸਾਂਝ ਮੋਰਚਾ ਦੇ ਸੱਦੇ ’ਤੇ ਇੱਕ ਰੋਜਾ ਹੜਤਾਲ ਦਾ ਐਲਾਨ ਕੀਤਾ ਗਿਆ। (Haryana Roadways)

ਬੱਸ ਨਹੀਂ ਮਿਲੀ ਤਾਂ ਲੈਣੀ ਪਈ ਛੁੱਟੀ | Haryana Roadways

ਸਰਕਾਰੀ ਮੁਲਾਜ਼ਮ ਅਤੇ ਪੰਚਕੂਲਾ ’ਚ ਰੋਜਾਨਾ ਸਫਰ ਕਰਨ ਵਾਲੀ ਪ੍ਰਤਿਭਾ ਰਾਣੀ ਨੇ ਦੱਸਿਆ ਕਿ ਪੰਚਕੂਲਾ ਲਈ ਬੱਸ ਨਾ ਮਿਲਣ ਕਾਰਨ ਉਸ ਨੂੰ ਛੁੱਟੀ ਲੈਣੀ ਪਈ। ਕਰਨਾਲ ਦੇ ਬੱਸ ਸਟੈਂਡ ’ਤੇ ਇਕ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਯਮੁਨਾਨਗਰ ਜਾਣ ਲਈ ਰੋਡਵੇਜ ਦੀ ਕੋਈ ਬੱਸ ਨਹੀਂ ਮਿਲ ਰਹੀ, ਜਦੋਂਕਿ ਇੱਕ ਬਜੁਰਗ ਯਾਤਰੀ ਨੇ ਦੱਸਿਆ ਕਿ ਹੜਤਾਲ ਕਾਰਨ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕੁਰੂਕਸ਼ੇਤਰ ’ਚ ਧਰਨਾ ਦਿੱਤਾ ਅਤੇ ਬੱਸ ਡਰਾਈਵਰ ਦੇ ਕਤਲ ’ਚ ਸ਼ਾਮਲ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਹਿਸਾਰ ’ਚ ਹਰਿਆਣਾ ਰੋਡਵੇਜ ਕਰਮਚਾਰੀ ਯੂਨੀਅਨ ਦੇ ਆਗੂ ਸੁਭਾਸ ਢਿੱਲੋਂ ਨੇ ਦਾਅਵਾ ਕੀਤਾ ਕਿ ਹੜਤਾਲ ਕਾਰਨ ਹਿਸਾਰ ਬੱਸ ਡਿਪੂ ’ਚੋਂ ਕੋਈ ਵੀ ਬੱਸ ਨਹੀਂ ਚੱਲੀ। (Haryana Roadways)