ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਰਕਾਰ ਦਾ ਵੱਡਾ ਐਲਾਨ, ਹੋਵੇਗਾ ਇਹ ਕੰਮ

Government schools of Punjab

ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਦਾਅਵੇ ਕਰ ਰਹੀ ਹੈ। ਇਸ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਿੋੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੁਧਿਆਣਾ ਵਿਖੇ ਪੁੱਜ ਕੇ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕੁੱਲ 20 ਹਜ਼ਾਰ ਸਰਕਾਰੀ ਸਕੂਲ ਦਸੰਬਰ ਤੱਕ ਵਾਈ ਫਾਈ ਸਹੂਲਤ ਨਾਲ ਲੈਸ ਹੋਣਗੇ ਅਤੇ ਕਿਸੇ ਵੀ ਸਕੂਲ ਨੂੰ ਇੰਟਰਨੈੱਟ ਦੀ ਸਮੱਸਿਆ ਨਹੀਂ ਆਵੇਗੀ। (Government schools of Punjab)

ਸਿੱਖਿਆ ਮੰਤਰੀ ਅੱਜ ਇੱਥੇ ਸਰਕਾਰੀ ਸਕੂਲਾਂ ’ਚ ਤਾਇਨਾਤ ਕੀਤੇ ਗਏ ਸਿੱਖਿਆ ਗਾਰਡਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇੱਕ ਐਪ ਬਣਾਈ ਜਾ ਰਹੀ ਹੈ। ਜਿਸ ’ਚ ਸਕੂਲ ਪ੍ਰਬੰਧਕ ਜਾਂ ਬੱਚਿਆਂ ਦੇ ਮਾਪੇ ਸਕੂਲ ਦੇ ਬਾਥਰੂਮ ਦੀ ਖਸਤਾ ਹਾਲਤ ਦੀ ਤਸਵੀਰ ਪੋਸਟ ਕਰ ਸਕਦੇ ਹਨ।

ਇਹ ਵੀ ਪੜ੍ਹੋ : ਜਦੋਂ ਇੱਕ ਸਨਕੀ ਨੌਜਵਾਨ ਮਾਸਕ ਪਹਿਨ ਕੇ ਕਰਨ ਲੱਗਿਆ ਇਹ ਹਰਕਤਾਂ, ਪੜ੍ਹੋ ਫਿਰ ਕੀ ਹੋਇਆ…

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖਸਤਾ ਹਾਲਤ ਇਮਾਰਤ ਜਾਂ ਕਿਸੇ ਹਿੱਸੇ ਦੀ ਤਸਵੀਰ ਅਪਲੋਡ ਕੀਤੀ ਜਾਂਦੀ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ। ਸਕੂਲਾਂ ’ਚ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ 500 ਤੋਂ ਜ਼ਿਆਦਾ ਵਿਦਿਆਰਥੀਆਂ ਵਾਲੇ ਹਾਈ ਸਕੂਲ ’ਚ ਵੀ ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। (Government schools of Punjab)

LEAVE A REPLY

Please enter your comment!
Please enter your name here