ਭਾਰਤ-ਬੰਗਲਾਦੇਸ਼ ਮੈਚ: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
- ਤਿਲਕ ਵਰਮਾ ਨੇ ਕੀਤਾ ਡੈਬਿਊ
ਕੋਲੰਬੋ। ਏਸ਼ੀਆ ਕੱਪ-2023 ਦੇ ਸੁਪਰ-4 ਪੜਾਅ ਦਾ ਆਖਰੀ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾ ਰਿਹਾ ਹੈ। (India Vs Bangladesh Match ) ਭਾਰਤੀ ਟੀਮ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਜੋ ਸਹੀ ਸਾਬਿਤ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 7 ਓਵਰਾਂ ‘ਚ ਤਿੰਨ ਵਿਕਟਾਂ ‘ਤੇ 29 ਦੌੜਾਂ ਬਣਾ ਲਈਆਂ ਹਨ। ਤੌਹੀਦ ਹਿਰਦੈ ਅਤੇ ਸ਼ਾਕਿਬ ਅਲ ਹਸਨ ਕਰੀਜ਼ ‘ਤੇ ਹਨ।
ਇਹ ਵੀ ਪੜ੍ਹੋ : ਪੌਲੀਨੈੱਟ ਹਾਊਸ ਵਿੱਚ ਹਾਈਬਿ੍ਰਡ ਖੀਰੇ ਦੀ ਕਾਸ਼ਤ
ਤਨਜੀਦ ਹਸਨ ਤਮੀਮ 13 ਦੌੜਾਂ ਅਤੇ ਅਨਾਮੁਲ ਹੱਕ 4 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ ਮੁਹੰਮਦ ਸ਼ਮੀ ਨੇ ਵਿਕਟਕੀਪਰ ਲਿਟਨ ਦਾਸ (0 ਦੌੜਾਂ) ਨੂੰ ਬੋਲਡ ਕੀਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੀਮ ’ਚ 5 ਬਦਲਾਅ ਕੀਤੇ ਹਨ। ਵਿਰਾਟ, ਹਾਰਦਿਕ ਪਾਂਡਿਆ, ਜਸਪ੍ਰੀਤ ਬੁਮਰਹਾ, ਸਿਰਾਜ ਅਤੇ ਕੁਲਦੀਪ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਤਿਲਕ ਵਰਮਾ, ਪ੍ਰਸੀਦ ਕ੍ਰਿਸ਼ਨ, ਸੂਰਿਆਕੁਮਾਰ ਯਾਦਵ, ਮੁਹੰਮਦ ਸ਼ਮੀ ਅਤੇ ਸ਼ਾਰਦੁਲ ਨੂੰ ਮੌਕਾ ਦਿੱਤਾ ਗਿਆ ਹੈ।