ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News ਜਦੋਂ ਪੂਜਨੀਕ ਪ...

    ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ਖੜ੍ਹ’ਜੋ ਭਾਈ! ਖੜ੍ਹ’ਜੋ, ਸਾਡੀ ਇੱਕ ਗੱਲ ਸੁਣ ਕੇ ਜਾਣਾ, ਡੇਰਾ ਸੱਚਾ ਸੌਦਾ ਵਾਲੇ ਸੰਤ ਤੁਹਾਡੇ ਪਿੰਡ ਵਿੱਚ ਆਏ…

    Dera Sacha Sauda
    Dera Sacha Sauda: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ਖੜ੍ਹ’ਜੋ ਭਾਈ!

    2 ਫਰਵਰੀ 1969 : ਪਿੰਡ ਘੁੰਮਣ ਕਲਾਂ ’ਚ ਸਤਿਸੰਗ ਦਾ ਪ੍ਰੋਗਰਾਮ ਸੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਰਾਤ ਦੇ ਕਰੀਬ 11:00 ਵਜੇ ਸਤਿਸੰਗ ਫ਼ਰਮਾਉਣ ਲਈ ਸਟੇਜ ’ਤੇ ਬਿਰਾਜਮਾਨ ਹੋਏ। ਸਤਿਗੁਰੂ ਜੀ ਨੇ ਸਾਰੀ ਸਾਧ-ਸੰਗਤ ਨੂੰ ਆਪਣਾ ਪਵਿੱਤਰ ਅਸ਼ੀਰਵਾਦ ਦੇਣ ਤੋਂ ਬਾਅਦ ਜਿਉਂ ਹੀ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਉਸੇ ਸਮੇਂ 8-10 ਬਜ਼ੁਰਗ ਖੜ੍ਹੇ ਹੋ ਕੇ ਆਪਣੇ-ਆਪਣੇ ਘਰਾਂ ਨੂੰ ਜਾਣ ਲੱਗੇ। Dera Sacha Sauda

    ਪਰਮ ਦਿਆਲੂ ਦਾਤਾਰ ਜੀ ਨੇ ਉਨ੍ਹਾਂ ’ਤੇ ਦਇਆ ਕਰਦਿਆਂ ਉੱਚੀ ਆਵਾਜ਼ ’ਚ ਫ਼ਰਮਾਇਆ ‘‘ਖੜ੍ਹ’ਜੋ ਭਾਈ! ਖੜ੍ਹ’ਜੋ, ਸਾਡੀ ਇੱਕ ਗੱਲ ਸੁਣ ਕੇ ਜਾਣਾ।’’ ਇੰਨਾ ਕਹਿਣ ’ਤੇ ਉਹ ਸਾਰੇ ਰੁਕ ਗਏ। ਪਿਆਰੇ ਗੁਰੂ ਜੀ ਨੇ ਫ਼ਰਮਾਇਆ, ‘‘ਜਿਸ ਸਮੇਂ ਕਾਲ ਆਵੇਗਾ, ਇਹ ਸਤਿਸੰਗ ਦਾ ਸਾਰਾ ਪ੍ਰੋਗਰਾਮ ਇੱਕ ਫ਼ਿਲਮ ਵਾਂਗ ਤੁਹਾਡੇ ਸਾਹਮਣੇ ਆ ਜਾਵੇਗਾ। ਇੱਕ ਫਿਲਮ ਵਾਂਗ ਧਰਮਰਾਜ ਦੇ ਦਰਬਾਰ ’ਚ ਤੁਹਾਨੂੰ ਵਿਖਾਇਆ ਜਾਵੇਗਾ ਕਿ ਸੱਚੇ ਸੌਦੇ ਵਾਲੇ ਸੰਤ ਤੁਹਾਡੇ ਪਿੰਡ ’ਚ ਆਏ, ਢੋਲ ਵਜਾ-ਵਜਾ ਕੇ ਪਿੰਡ ’ਚ ਐਲਾਨ ਕਰਵਾਇਆ ਤੇ ਸੰਤਾਂ ਨੇ ਸਤਿਸੰਗ ਸੁਣਾ ਕੇ ਬੜਾ ਹੀ ਸਮਝਾਇਆ।

    Read Also : ਸਾਧ-ਸੰਗਤ ਨੇ ਲੋੜਵੰਦ ਦਾ ਮਕਾਨ ਬਣਾ ਕੇ ਕੀਤੀ ਨਵੇਂ ਸਾਲ ਦੇ ਸ਼ੁਰੂਆਤ

    ਉਦੋਂ ਸੋਚੋਗੇ ਕਿ ਅਸੀਂ ਨਾ ਤਾਂ ਸਤਿਸੰਗ ਸੁਣਿਆ ਤੇ ਨਾ ਹੀ ਸਮਝਿਆ, ਸਗੋਂ ਉੱਠ ਕੇ ਘਰ ਨੂੰ ਆ ਗਏ। ਜਿਸ ਕੰਮ ਲਈ ਮਾਨਸ ਜਨਮ ਮਿਲਿਆ ਸੀ ਉਹ ਕੰਮ (ਨਾਮ ਸ਼ਬਦ ਦੀ ਦਾਤ ਪ੍ਰਾਪਤ ਕਰਨਾ) ਨਹੀਂ ਕੀਤਾ। ਹੁਣ ਤੁਹਾਨੂੰ ਰੋਕਦੇ ਨਹੀਂ, ਬੇਸ਼ੱਕ ਚਲੇ ਜਾਓ।’’ ਪੂਜਨੀਕ ਪਰਮ ਪਿਤਾ ਜੀ ਦੇ ਉਕਤ ਬਚਨ ਸੁਣ ਕੇ ਸਾਰੇ ਬਜ਼ੁਰਗ ਉੱਥੇ ਬੈਠ ਗਏ। ਇਸ ਤੋਂ ਬਾਅਦ ਉਨ੍ਹਾਂ ਪੂਜਨੀਕ ਪਰਮ ਪਿਤਾ ਜੀ ਦਾ ਪੂਰਾ ਸਤਿਸੰਗ ਸੁਣਿਆ ਤੇ ਸਤਿਸੰਗ ਦੀ ਸਮਾਪਤੀ ਤੋਂ ਬਾਅਦ ‘ਨਾਮ ਸ਼ਬਦ’ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਬਣਾਇਆ।