ਦਿਨ-ਦਿਹਾੜੇ ਦਾਦੇ ਤੇ ਪੋਤੇ ਨੂੰ ਗੋਲੀਆਂ ਨਾਲ ਭੁੰਨਿਆ

Sonipat News
ਦਿਨ-ਦਿਹਾੜੇ ਦਾਦੇ ਤੇ ਪੋਤੇ ਨੂੰ ਗੋਲੀਆਂ ਨਾਲ ਭੁੰਨਿਆ

(ਸੱਚ ਕਹੂੰ ਨਿਊਜ਼) ਸੋਨੀਪਤ। ਹਰਿਆਣਾ ਦੇ ਸ਼ਹਿਰ ਸੋਨੀਪਤ ਵਿੱਚ ਦਿਨ-ਦਿਹਾਡ਼ੇ ਦਾਦੇ ਤੇ ਪੋਤੇ ਨਾਲ ਗੋਲੀਆਂ ਨਾਲ ਭੁੰਨ ਦਿੱਤਾ। ਬਾਈਕ ਅਤੇ ਵਾਹਨਾਂ ‘ਤੇ ਸਵਾਰ ਹੋ ਕੇ ਆਏ 10-12 ਬਦਮਾਸ਼ਾਂ ਨੇ ਦੋਵਾਂ ‘ਤੇ 25 ਤੋਂ 30 ਰਾਊਂਡ ਗੋਲੀਆਂ ਚਲਾਈਆਂ। ਗੋਲੀ ਲੱਗਣ ਕਾਰਨ ਦਾਦਾ ਅਤੇ ਪੋਤਾ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। (Sonipat News)

ਇਹ ਵੀ ਪੜ੍ਹੋ : ਮਾਮਲਾ ਵਿਦਿਆਰਥਣ ਦੀ ਮੌਤ ਦਾ : ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਦਾ ਧਰਨਾ ਜਾਰੀ

Sonipat News

ਜਾਣਕਾਰੀ ਮੁਤਾਬਕ ਗੋਹਾਨਾ ਇਲਾਕੇ ਦੇ ਪਿੰਡ ਲਠ ਦੇ ਰਹਿਣ ਵਾਲੇ ਰਾਜ ਅਤੇ ਪੋਤਾ ਰਮੇਸ਼ ਸ਼ੁੱਕਰਵਾਰ ਨੂੰ ਬਾਈਕ ‘ਤੇ ਸੋਨੀਪਤ ਲਈ ਰਵਾਨਾ ਹੋਏ ਸਨ। ਦੋਵੇਂ ਅਜੇ ਪਿੰਡ ਦੇ ਬਾਹਰ ਗੋਹਾਨਾ-ਸੋਨੀਪਤ ਰੋਡ ‘ਤੇ ਅੱਡੇ ‘ਤੇ ਪਹੁੰਚੇ ਹੀ ਸਨ ਕਿ ਮੋਟਰਸਾਈਕਲ ਅਤੇ ਵਾਹਨਾਂ ‘ਤੇ ਸਵਾਰ ਹੋ ਕੋ ਆਏ ਬਦਮਾਸ਼ਾਂ ਉਨ੍ਹਾਂ ਨੂੰ ਘੇਰ ਲਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕਾਂ ਨੇ ਆਪਣੇ ਆਪਣੇ ਘਰਾਂ ਤੇ ਦੁਕਾਨਾਂ ’ਚ ਲੁਕ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਕਤਲ ਤੋਂ ਬਾਅਦ ਫਰਾਰ ਹੋਏ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਛੇਤੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।