ਅਰਨੀ ਵਾਲਾ (ਰਜਿੰਦਰ)। ਕੈਬਨਿਟ ਮੰਤਰੀ, ਸਕੂਲ ਸਿੱਖਿਆ ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਦੇ ਵਿਸ਼ੇਸ਼ ਉਦਮਾਂ ਸਦਕਾ ਅਰਨੀ ਵਾਲਾ ਸ਼ੇਖ ਸ਼ੁਭਾਨ ਵਿੱਚ ਬਣਾਏ ਗਏ ਸਕੂਲ ਆਫ ਐਮੀਨਸ ਦਾ ਅੱਜ ਰਸਮੀ ਉਦਘਾਟਨ ਹਲਕਾ ਜਲਾਲਾਬਾਦ ਦੇ ਐੱਮਐੱਲਏ ਜਗਦੀਪ ਗੋਲਡੀ ਕੰਬੋਜ ਵੱਲੋਂ ਕੀਤਾ ਗਿਆ। ਜਿਸ ਵਿੱਚ ਜਿਸ ਵਿੱਚ ਐਮਐਲਏ ਜਗਦੀਪ ਗੋਲਡੀ ਕੰਬੋਜ ਦੇ ਆਉਣ ’ਤੇ ਸਮੂਹ ਟੀਚਰ ਸਾਹਿਬਾਨਾਂ ਨੇ ਐੱਮਐੱਲਏ ਸਾਹਿਬ ਨੂੰ ਬੁੱਕਾ ਭੇਂਟ ਕਰਕੇ ਜੀ ਆਇਆ ਕਿਹਾ। (School of Eminence)
ਜਿਸ ਤਰ੍ਹਾਂ ਐਮਐਲਏ ਵੱਲੋਂ ਆਏ ਪਤਵੰਤੇ ਸੱਜਣਾਂ ਅਤੇ ਸਮੂਹ ਟੀਚਰ ਸਟਾਫ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਬੱਚਿਆਂ ਪ੍ਰਤੀ ਉਚੇਰੀ ਸਿੱਖਿਆ ਸੁਚੱਜੇ ਢੰਗ ਨਾਲ ਦੇਣ ਲਈ ਪ੍ਰੇਰਿਤ ਕੀਤਾ। ਜਿਸ ਵਿੱਚ ਉਹਨਾਂ ਕਿਹਾ ਕਿ ਇਹ ਸਕੂਲ ਹਨ। ਜਿਵੇਂ ਦੁੱਧ ਤੋਂ ਮਲਾਈ ਅਲੱਗ ਉਸੇ ਤਰ੍ਹਾਂ ਮਲਾਈ ਵਰਗੇ ਬੱਚੇ ਹੀ ਇਨ੍ਹਾਂ ਸਕੂਲਾਂ ਵਿੱਚ ਪੜ੍ਹਨਗੇ। ਜਿਸ ਵਿੱਚ ਉਨ੍ਹਾਂ ਕਿਹਾ ਕਿ ਮੰਡੀ ਆਰਮੀ ਵਾਲਾ ਦੇ ਨੇੜਲੇ ਪਿੰਡਾਂ ਦੇ ਚੰਗੇ ਬੱਚਿਆਂ ਨੂੰ ਇਸ ਸਕੂਲ ਵਿੱਚ ਪੜ੍ਹਨ ਦੀ ਸਹੂਲਤ ਮਿਲ ਸਕੇਗੀ। ਜਿਸ ਵਿੱਚ ਉਹਨਾਂ ਕਿਹਾ ਕੇ ਸਕੂਲ ਸਟਾਫ਼ ਉਹੀ ਪਹਿਲਾਂ ਵਾਲਾ ਰਹੇਗਾ ਜੋ ਕਿ ਸਬਜੈਕਟ ਵਾਈਸ ਕਿਸੇ ਟੀਚਰ ਦੀ ਕਮੀ ਹੋਵੇਗੀ ਨਵੇਂ ਟੀਚਰ ਭੇਜੇ ਜਾਣਗੇ। ਜਿਸ ਵਿੱਚ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਹੋਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ।
ਫਰਨੀਚਰ ਬਹੁਤ ਵਧੀਆ ਆਉਣਾ ਹੈ
ਜਿਸ ਦੌਰਾਨ ਉਨ੍ਹਾਂ ਵੱਲੋਂ ਮੰਡੀ ਵਾਸੀਆਂ ਨੂੰ ਨਵੇਂ ਸਕੂਲ ਦੀ ਵਧਾਈ ਦਿੱਤੀ ਗਈ ਅਤੇ ਕਿਹਾ ਕੇ ਇਹ ਸਕੂਲ ਪੂਰੇ ਪੰਜਾਬ ਵਿੱਚ ਪਹਿਲੇ ਨੰਬਰ ’ਤੇ ਆਉਂਦਾ ਹੈ ਜਿਸ ਹਿਸਾਬ ਨਾਲ ਸਕੂਲ ਕੋਲ ਜਗ੍ਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਟੀਚਰਾਂ ਨੂੰ ਡਰ ਨਹੀਂ ਰਹੂਗਾ ਹਾਲੇ ਤਾਂ ਰੰਗ ਰੋਗਨ ਹੀ ਹੋ ਰਿਹਾ ਹੈ ਫਰਨੀਚਰ ਬਹੁਤ ਵਧੀਆ ਆਉਣਾ ਹੈ। ਜਿਸ ਵਿੱਚ ਉਨ੍ਹਾਂ ਕਿ ਅਰਨੀਵਾਲਾ ਵਿਚ ਸੀਵਰੇਜ ਦੇ ਕੰਮ ਲਈ 38 ਕਰੋੜ ਰੁਪਏ ਮਨਜ਼ੂਰ ਹੋ ਚੁੱਕਿਆ ਹੈ ਤੇ ਹੋਰ ਬੜੇ ਕੰਮ ਕੀਤੇ ਜਾਣਗੇ ਹਾਲੇ ਤਾਂ ਸ਼ੁਰੂਆਤ ਹੋਈ ਹੈ।
ਇਹ ਵੀ ਪੜ੍ਹੋ : ਗੈਂਗਸਟਰ ਸੋਨੂੰ ਖੱਤਰੀ ਦੇ ਤਿੰਨ ਸ਼ੂਟਰ ਹਥਿਆਰਾਂ ਸਮੇਤ ਗ੍ਰ੍ਰਿਫ਼ਤਾਰ
ਇਸ ਮੌਕੇ ਸਾਜਨ ਖੈੜਾ, ਕੁਲਦੀਪ ਸਿੰਘ ਚੈਅਰਮੈਨ ਮਾਰਕੀਟ ਕਮੇਟੀ, ਬੱਬੀ ਵਾਂਦਰ, ਰਜਿੰਦਰ ਕੁਮਾਰ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਕੰਧ ਵਾਲਾ ਹਾਜਰ ਖਾਂ, ਛਿੰਦਰਪਾਲ ਗੋਸ਼ਾ, ਗੁਰਦੀਪ ਸਿੰਘ ਕਾਕਾ ਮਾਨ ਬੰਨਾ ਵਾਲਾ, ਸੁਖਜੀਤ ਸਿੰਘ ਸਿੰਘਪੁਰਾ, ਗੋਗੀ ਡਾਕਟਰ, ਬਲਜਿੰਦਰ ਸਿੰਘ ਮੂਲਿਆਂਵਾਲੀ ਮੈਂਬਰ ਜ਼ਿਲ੍ਹਾ ਕਮੇਟੀ, ਹਰਕਿ੍ਰਸ਼ਨ ਲਾਲ ਟੀਟੀ, ਟਹਿਲ ਸਿੰਘ, ਨਵਦੀਪ ਸਿੰਘ ਕੰਧ ਵਾਲਾ ਹਾਜ਼ਰ ਖਾਂ, ਨਿਰਪਜੀਤ ਚਹਿਲ ਜ਼ਿਲ੍ਹਾ ਕਿਸਾਨ ਆਗੂ, ਰਮੇਸ਼ ਕੁਮਾਰ ਕੰਬੋਜ ਡੱਬ ਵਾਲਾ ਕਲਾਂ, ਛਿੰਦਾ ਨੂਰਪੁਰ ਭੈਣੀ ਅਤੇ ਟੀਚਰਜ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ।