ਡਿਪੂ ਹੋਲਡਰ ਨਾਲ ਪੰਜਾਬ ਸਰਕਾਰ ਦੀ ਬਦਲਾਖੋਰੀ ਨੀਤੀ ਖ਼ਿਲਾਫ ਤਿੱਖਾ ਸੰਘਰਸ਼ ਵਿੱਢਾਗੇ : ਗੋਬਿੰਦ ਛਾਜਲੀ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਅਕਾਲੀ ਅਤੇ ਕਾਂਗਰਸੀਆਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਕਿ ਵੱਡਾ ਬਦਲਾਅ ਆਵੇਗਾ, ਪਰ ਬਦਕਿਸਮਤੀ ਲੋਕਾਂ ਦੀ ਬਦਲਾਅ ਤਾਂ ਨਹੀਂ ਆਇਆ, ਬਦਲਾਖੋਰੀ ਨੀਤੀ ਆਮ ਆਦਮੀ ਪਾਰਟੀ ‘ਚ ਜਰੂਰ ਝਲਕਦੀ ਦਿਸ ਰਹੀ ਜਿਸ ਕਾਰਨ ਮਜਦੂਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਹ ਸ਼ਬਦ ਅੱਜ ਮਜਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਹੇ ਗਏ। (Sunam News)
ਆਗੂਆਂ ਨੇ ਕਿਹਾ ਕਿ ਰਘਵੀਰ ਸਿੰਘ ਵਾਸੀ ਰਾਮਗੜ੍ਹ ਜਵੰਧਾ ਜੋ ਇਕ ਡਿਪੂ ਹੋਲਡਰ ਹੈ ਦੀ ਬੀਤੇ ਦਿਨੀਂ ਕੁਝ ਬੰਦਿਆ ਵੱਲੋਂ ਝੂਠੀਆਂ ਸ਼ਿਕਾਇਤਾਂ ਪਾ ਕੇ ਸਪਲਾਈ ਬੰਦ ਕਰਵਾ ਦਿੱਤੀ। ਜਿਸ ਨੂੰ ਬਹਾਲ ਕਰਵਾਉਣ ਲਈ ਅੱਜ ਜਥੇਬੰਦੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ।
ਕਾਨਫਰੰਸ ਦੌਰਾਨ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਘਵੀਰ ਸਿੰਘ ਰਾਮਗੜ੍ਹ ਜਵੰਧਾ ਡਿਪੂ ਹੋਲਡਰ ਹੈ, ਜੋ ਇਨਸਾਫ ਪਸੰਦ ਵਿਅਕਤੀ ਹੈ ਤੇ ਉਹ ਹਮੇਸ਼ਾਂ ਗਰੀਬ ਲੋਕਾਂ ਨੂੰ ਕਣਕ ਦੀ ਵੰਡ ਕਰਦਾ ਸੀ। ਕਣਕ ਦਾ ਕੱਟ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲਗਾਇਆ ਗਿਆ ਹੈ, ਜੋ ਰਘਵੀਰ ਕੋਲ ਫੂਡ ਸਪਲਾਈ ਵਿਭਾਗ ਵੱਲੋਂ ਪਰਚੀਆਂ ਕੱਢਣ ਵਾਲੀ ਮਸ਼ੀਨ ਭੇਜੀ ਜਾਂਦੀ ਹੈ, ਉਸ ਵਿੱਚ ਕਣਕ ਦਾ ਕੋਟਾ ਸਾਫ ਪਤਾ ਲੱਗਦਾ ਹੈ, ਜੋ ਕਣਕ ਦਾ ਕੋਟਾ ਰਘਵੀਰ ਕੋਲ ਕਿੰਨੇ ਕੁਇੰਟਲ ਹੈ ਤੇ ਕਿੰਨੀਆਂ ਪਰਚੀਆਂ ਕੱਢੀਆਂ ਗਈਆਂ ਹਨ।
ਇਹ ਵੀ ਪੜ੍ਹੋ : ਮਹਾਂਰਾਸ਼ਟਰ ਦੇ ਜਲਗਾਂਵ ’ਚ ਤਿੰਨ ਕਤਲ, ਦੋ ਜਖ਼ਮੀ
ਪਰ ਜੋ ਝੂਠੀਆਂ ਸ਼ਿਕਾਇਤਾਂ ਪਾ ਕੇ ਡਿਪੂ ਦੀ ਸਪਲਾਈ ਬੰਦ ਕਰਵਾਈ ਹੈ, ਉਸ ਨੂੰ ਬਹਾਲ ਕਰਵਾਉਣ ਲਈ ਫੂਡ ਸਪਲਾਈ ਵਿਭਾਗ ਦੀ ਧੱਕੇਸ਼ਾਹੀ ਅਤੇ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਤਾਂ ਜੋ ਰਘਵੀਰ ਸਿੰਘ ਜਵੰਧਾ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਬਾਬਾ ਘੁਮੰਡ ਸਿੰਘ ਉਗਰਾਹਾਂ, ਜਿਲ੍ਹਾ ਪ੍ਰੈਸ ਸਕੱਤਰ ਕੁਲਵੰਤ ਛਾਜਲੀ, ਬਲਾਕ ਆਗੂ ਧਰਮਪਾਲ ਸਿੰਘ ਸੁਨਾਮ, ਬਲਵਿੰਦਰ ਕੌਰ ਮਨੀ, ਰਾਣੀ ਕੌਰ, ਮੰਗਲ ਸਿੰਘ ਛਾਜਲੀ, ਸ਼ਿਵਜੀ ਸਿੰਘ ਛਾਜਲੀ ਤੋਂ ਆਦਿ ਹਾਜ਼ਰ ਸਨ।