Maha Paropkar Month : ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੇ ਪਵਿੱਤਰ ਮਹਾਂ ਪਰਉਪਕਾਰ ਦਿਵਸ ਧੂਮ ਧਾਮ ਨਾਲ ਮਨਾਇਆ

ਪਟਿਆਲਾ : ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਹੱਥ ਖੜੇ ਕਰਕੇ ਮਾਨਵਤਾ ਭਲਾਈ ਕਾਰਜਾਂ ਨੂੰ ਵੱਧ ਚੜ੍ਹ ਕੇ ਕਰਨ ਦਾ ਪ੍ਰਣ ਕਰਦੀ ਹੋਈ।

ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਕੇਂਦਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ

  • ਡੇਰਾ ਸੱਚਾ ਸੌਦਾ ਤੋਂ 85 ਮੈਂਬਰਾਂ ਦੀ ਟੀਮ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ, ਸਾਧ ਸੰਗਤ ਨਾਲ ਕੀਤੀਆਂ ਮਾਨਵਤਾ ਭਲਾਈ ਕਾਰਜਾਂ ਸਬੰਧੀ ਵਿਚਾਰਾਂ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਵਿੱਤਰ ਮਹਾਂ ਪਰਉਪਕਾਰ ਦਿਵਸ (ਗੁਰਗੱਦੀ ਮਹੀਨੇ) ਨੂੰ ਸਮਰਪਿਤ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਧੂਮ-ਧਾਮ ਨਾਲ ਹੋਈ। ਇਸ ਮੌਕੇ ਸਾਧ-ਸੰਗਤ ਵੱਲੋਂ ਐਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਠੋਈ ਕਲਾਂ ਨੂੰ ਰੰਗ ਬਿਰੰਗੀਆਂ ਲੜੀਆਂ ਅਤੇ ਗੁਬਾਰਿਆਂ ਨਾਲ ਬਹੁਤ ਹੀ (Maha Paropkar Month) ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਜਗਰੂਪ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸੁਰੂਆਤ ਕੀਤੀ ਅਤੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸਬਦ ਬਾਣੀ ਕੀਤੀ ਅਤੇ ਪਵਿੱਤਰ ਗ੍ਰੰਥ ਵਿੱਚੋਂ ਵਿਆਖਿਆ ਪੜ੍ਹ ਕੇ ਸੁਣਾਈ ਗਈ।

ਇਸ ਮੌਕੇ ਡੇਰਾ ਸੱਚਾ ਸੌਦਾ ਤੋਂ ਵਿਸ਼ੇਸ਼ ਤੌਰ ’ਤੇ 85 ਮੈਂਬਰ ਭੈਣ ਸੋਨਾ ਇੰਸਾਂ, 85 ਮੈਂਬਰ ਭੈਣ ਪ੍ਰੇਮ ਲਤਾ ਇੰਸਾਂ, 85 ਮੈਂਬਰ ਜਸਪ੍ਰੀਤ ਇੰਸਾਂ, ਕੈਪਟਨ ਜਰਨੈਲ ਇੰਸਾਂ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆ 85 ਮੈਂਬਰ ਭੈਣ ਸੋਨਾ ਇੰਸਾਂ ਨੇ ਸਾਧ-ਸੰਗਤ ਨਾਲ ਮਾਨਵਤਾ ਭਲਾਈ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ ਅਤੇ ਸਾਧ-ਸੰਗਤ ਨੂੰ ਆਪਣਾ ਏਕਾ ਇਸੇ ਤਰ੍ਹਾਂ ਹੀ ਮਜ਼ਬੂਤ ਰੱਖਣ ਲਈ ਪ੍ਰੇਰਿਤ ਕੀਤਾ, ਕਿਉਂਕਿ ਏਕਤਾ ਵਿੱਚ ਜੋ ਤਾਕਤ ਹੈ, ਉਸ ਵਰਗੀ ਕੋਈ ਰੀਸ ਨਹੀਂ। ਉਨ੍ਹਾਂ ਕਿਹਾ ਕਿ ਸਾਧ-ਸੰਗਤ ’ਚ ਪਵਿੱਤਰ ਗੁਰਗੱਦੀ ਮਹੀਨੇ ਦੀ ਖੁਸ਼ੀ ਸਾਫ ਝਲਕ ਰਹੀ ਹੈ ਅਤੇ ਡੇਰਾ ਸਰਧਾਲੂ ਦੇ ਚਿਹਰੇ ਖੁਸ਼ੀ ਵਿੱਚ ਗਦਗਦ ਹੋਏ ਹਨ।

ਮਾਨਵਤਾ ਕਾਰਜਾਂ ਨੂੰ ਹੋਰ ਦਿਆਂਗਾ ਰਫਤਾਰ (Maha Paropkar Month)

ਉਨ੍ਹਾਂ ਕਿਹਾ ਕਿ ਸਾਧ ਸੰਗਤ ਜੋ ਮਾਨਵਤਾ ਕਾਰਜਾਂ ’ਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ, ਉਹ ਇਸੇ ਤਰ੍ਹਾਂ ਜਾਰੀ ਰੱਖਦੇ ਹੋਏ, ਉਨ੍ਹਾਂ ਦੀ ਗਤੀ ਨੂੰ ਹੋਰ ਵੀ ਤੇਜ਼ ਕੀਤੀ ਜਾਵੇ ਤਾਂ ਜੋ ਜਿੰਨੀ ਹੋ ਸਕੇ ਦੀਨ ਦੁੱਖੀਆ ਦੀ ਮਦਦ ਹੋ ਸਕੇ। ਇਸ ਮੌਕੇ ਆਈ ਹੋਈ ਸਮੂਹ ਸਾਧ-ਸੰਗਤ ਨੇ ਹੱਥ ਖੜੇ ਕਰਕੇ ਏਕਤਾ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਵਿਸਵਾਸ ਦਿਵਾਇਆ। ਇਸ ਮੌਕੇ ਸਾਧ-ਸੰਗਤ ਦੀ ਸਹੂਲਤ ਲਈ ਕੰਟੀਨਾਂ ਅਤੇ ਚਾਹ, ਪਾਣੀ ਅਤੇ ਠੰਢਿਆਂ ਦਾ ਇਤਜਾਮ ਕੀਤਾ ਹੋਇਆ ਸੀ। ਹਰ ਕੋਈ ਇੱਕ ਦੂਜੇ ਨੂੰ ਨਾਅਰੇ ਲਗਾ ਕੇ ਪਵਿੱਤਰ ਗੁਰਗੱਦੀ ਮਹੀਨੇ ਦੀਆਂ ਵਧਾਈਆਂ ਦੇ ਰਿਹਾ ਸੀ।

ਇਸ ਮੌਕੇ ਸਮੂਹ ਪਿੰਡਾਂ ਪ੍ਰੇਮੀ ਸੇਵਕ, ਸਮੂਹ 15 ਮੈਂਬਰ ਭਾਈ ਤੇ ਭੈਣਾਂ, ਆਈ ਟੀ ਵਿੰਗ ਦੇ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਤੋਂ ਇਲਾਵਾ ਨਛੱਤਰ ਇੰਸਾਂ, ਹਰਜਿੰਦਰ ਇੰਸਾਂ, ਪਿਆਰਾ ਇੰਸਾਂ, ਡਾ ਮਨਜੀਤ ਇੰਸਾਂ, ਰਾਮ ਕੁਮਾਰ ਇੰਸਾਂ, ਕੁਲਦੀਪ ਇੰਸਾਂ ਗੁਰਜੀਤ ਇੰਸਾਂ, ਅਮਰੀਕ ਇੰਸਾਂ, ਸੁਖਵਿੰਦਰ ਇੰਸਾਂ, ਮੇਜਰ ਇੰਸਾਂ, ਜਰਨੈਲ ਸਿੰਘ, ਰਣਧੀਰ ਇੰਸਾਂ, ਵਿਲਿਅਮ ਇੰਸਾਂ, ਲਖਵੀਰ ਇੰਸਾਂ, ਇੰਸਰ ਇੰਸਾਂ, ਗੁਰਧਿਆਨ ਇੰਸਾਂ, ਜੰਟੀ ਇੰਸਾਂ, ਵਿਜੈ ਇੰਸਾਂ ਸੂਲਰ, ਤਾਰਾ ਇੰਸਾਂ, ਬਾਬ ਰਾਮ ਇੰਸਾਂ, ਹਰਭਜਨ ਇੰਸਾਂ, ਪ੍ਰਗਟ ਇੰਸਾਂ, ਬਲਜਿੰਦਰ ਇੰਸਾਂ, ਖੁਸੀ ਇੰਸਾਂ, ਰਲਾ ਰਾਮ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।