ਰੋਹਿਤ-ਯਸ਼ਸਵੀ ਅਰਧਸੈਂਕੜੇ ਬਣਾ ਕੇ ਆਉਟ | IND Vs WI 2nd Test
- ਕੋਹਲੀ ਸਭ ਤੋਂ ਜ਼ਿਆਦਾ ਕੌਮਾਂਤਰੀ ਕ੍ਰਿਕੇਟ ’ਚ ਦੌੜਾਂ ਬਣਾਉਣ ਦੇ ਮਾਮਲੇ ’ਚ 5 ਨੰਬਰ ’ਤੇ ਪਹੁੰਚੇ
- ਰਹਾਣੇ-ਗਿੱਲ ਫੇਰ ਤੋਂ ਫਲਾਪ
ਪੋਰਟ ਆਫ ਸਪੇਨ (ਏਜੰਸੀ)। ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਲੜੀ ਦਾ ਦੂਜਾ ਟੈਸਟ ਮੈਚ ਪੋਰਟ ਆਫ ਸਪੇਨ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਗੁਆ ਕੇ 288 ਦੌੜਾਂ ਬਣਾ ਲਈਆਂ ਹਨ। ਖੇਡ ਖਤਮ ਹੋਣ ਤੱਕ ਵਿਰਾਟ ਕੋਹਲੀ ਆਪਣੇ ਸੈਂਕੜੇ ਦੇ ਕਰੀਬ ਪਹੁੰਚਣ ਵਾਲੇ ਸਨ। ਉਹ ਇਸ ਸਮੇਂ 87 ਦੌੜਾਂ ਬਣਾ ਕੇ ਕ੍ਰੀਜ ’ਤੇ ਹਨ, ਉਨ੍ਹਾਂ ਨਾਲ ਉਨ੍ਹਾਂ ਦਾ ਸਾਥ ਰਵਿੰਦਰ ਜਡੇਜਾ 36 ਦੌੜਾਂ ਬਣਾ ਕੇ ਸਾਥ ਦੇ ਰਹੇ ਹਨ। ਦੂਜੇ ਦਿਨ ਦੀ ਖੇਡ ਅੱਜ ਸ਼ਾਮ 7: 30 ਵਜੇ ਤੋਂ ਸ਼ੁਰੂ ਹੋਵੇਗੀ। ਦੋਵੇਂ ਬੱਲੇਬਾਜ ਦੂਜੇ ਦਿਨ ਟੀਮ ਇੰਡੀਆ ਦੀ ਪਾਰੀ ਨੂੰ ਅੱਗੇ ਵਧਾਉਣਗੇ। (IND Vs WI 2nd Test)
ਭਾਰਤ ਦੀ ਚੰਗੀ ਸ਼ੁਰੂਆਤ | IND Vs WI 2nd Test
ਦੂਜੇ ਟੈਸਟ ’ਚ ਟੀਮ ਇੰਡੀਆ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਤੇ ਯਸ਼ਸਵੀ ਜਾਇਸਵਾਲ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਵਿਚਕਾਰ ਪਹਿਲੇ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਇਹ ਸਾਂਝੇਦਾਰੀ ਉਨ੍ਹਾਂ ਨੇ 20ਵੇਂ ਓਵਰ ਤੱਕ ਹੀ ਕਰ ਲਈ ਸੀ। ਉਸ ਤੋਂ ਬਾਅਦ ਯਸ਼ਸਵੀ 57 ਦੌੜਾਂ ’ਤੇ ਅਤੇ ਕਪਤਾਨ ਰੋਹਿਤ ਸ਼ਰਮਾ 80 ਦੌੜਾਂ ਬਣਾ ਕੇ ਆਉਟ ਹੋ ਗਏ। ਉਸ ਤੋਂ ਬਾਅਦ ਆਏ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਉਨ੍ਹਾਂ ਨੇ ਪਾਰੀ ਨੂੰ ਸੰਭਾਲਿਆ। ਪਰ ਦੂਜੇ ਪਾਸੇ ਸ਼ੁਭਮਨ ਗਿੱਲ 10 ਅਤੇ ਅਜਿੰਕਿਆ ਰਹਾਣੇ 8 ਦੌੜਾਂ ਬਣਾ ਕੇ ਵਾਪਸ ਪਵੇਲਿਅਨ ਪਰਤ ਗਏ। ਉਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਵਿਰਾਟ ਕੋਹਲੀ ਦਾ ਚੰਗਾ ਸਾਥ ਦਿੱਤਾ ਅਤੇ ਵਧੀਆ ਪਾਰੀ ਖੇਡੀ। ਵੈਸਟਇੰਡੀਜ਼ ਵੱਲੋਂ ਕੈਮਾਰ ਰੋਚ, ਅਲਜਾਰੀ ਜੋਸੇਫ, ਸ਼ੈਨਨ ਗ੍ਰੇਬਿਯਲ ਅਤੇ ਜੋਮੇਲ ਵਾਰਿਕਨ ਨੇ 1-1 ਵਿਕਟ ਹਾਸਲ ਕੀਤੀਆਂ।
ਕੋਹਲੀ-ਜਡੇਜਾ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ | IND Vs WI 2nd Test
ਨੰਬਰ 6 ’ਤੇ ਬੱਲੇਬਾਜੀ ਕਰਨ ਆਏ ਰਵਿੰਦਰ ਜਡੇਜਾ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਉਨ੍ਹਾਂ ਕੋਹਲੀ ਨਾਲ ਮਿਲ ਕੇ 106 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਤੀਜੇ ਸ਼ੈਸ਼ਨ ’ਚ ਭਾਰਤ ਨੂੰ ਕੋਈ ਝਟਕਾ ਨਹੀਂ ਲੱਗਣ ਦਿੱਤ। ਕੋਹਲੀ 87 ਦੌੜਾਂ ’ਤੇ ਅਤੇ ਜਡੇਜਾ 36 ਦੌੜਾਂ ਬਣਾ ਕੇ ਨਾਬਾਦ ਪਵੇਲਿਅਨ ਵਾਪਸ ਪਰਤੇ।