(ਮਨੋਜ ਗੋਇਲ) ਬਾਦਸ਼ਾਹਪੁਰ/ਘੱਗਾ। ਹਲਕਾ ਸ਼ੁਤਰਾਣਾ ਅੰਦਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਲਗਾਤਾਰ ਰਾਹਤ ਪਹੁੰਚਾ ਰਹੇ ਹਨ। (Flood Punjab) ਅੱਜ ਪੰਜਵੇਂ ਦਿਨ ਵੀ ਸੇਵਾਦਾਰਾਂ ਵੱਲੋਂ ਰਾਹਤ ਕਾਰਜ ਜਾਰੀ ਹਨ। ਜਾਣਕਾਰੀ ਦਿੰਦਿਆ ਬਲਾਕ ਬਾਦਸ਼ਾਹਪੁਰ ਦੇ 15 ਮੈਂਬਰ ਡਾਕਟਰ ਹਰਮੇਸ਼ ਇੰਸਾ,ਮੱਖਣ ਇੰਸਾਂ, ਗੁਰਬਖਸ਼ ਇੰਸਾਂ ਦੱਸਿਆ ਕਿ ਕਿ ਹਲਕਾ ਪਾਣੀ ਨਾਲ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ : …..ਤੇ ਹੁਣ ਸੇਵਾਦਾਰਾਂ ਨੇ ਸੜਕਾਂ ’ਚ ਵੱਡੇ ਪਾੜਾਂ ਨੂੰ ਪੂਰਨ ਦਾ ਬੀੜਾ ਚੁੱਕਿਆ
ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਚਾਰ-ਪੰਜ ਦਿਨਾਂ ਤੋਂ ਇਸ ਸੇਵਾ ਵਿੱਚ ਜੁਟੇ ਹੋਏ ਹਨ। ਪਰ ਅੱਜ ਉਹ ਘੱਗਰ ਦੇ ਦੂਜੇ ਪਾਸੇ ਰਾਹਤ ਸਮੱਗਰੀ ਪਹੁੰਚਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਦੇ ਦੂਜੇ ਪਾਸੇ ਪਾਣੀ ਜਿਆਦਾ ਹੋਣ ਕਾਰਣ ਪਿੰਡ ਵਾਸੀਆਂ ਨੂੰ ਕਾਫ਼ੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (Flood Punjab) ਇਸ ਲਈ ਅੱਜ ਉਹ ਦੂਜੇ ਪਾਸੇ ਰਾਹਤ ਸਮੱਗਰੀ ਲੈ ਕੇ ਜਾ ਰਹੇ ਹਨ।
ਜਦੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਇਹਨਾਂ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਸ ਮੁਸ਼ਕਲ ਘੜੀ ਵਿੱਚ ਸਾਡਾ ਸਾਥ ਦੇ ਰਹੇ ਹਨ। ਇਹ ਸੇਵਾਦਾਰ ਧੰਨ ਕਹਿਣ ਦੇ ਕਾਬਲ ਹਨ। ਪਿਛਲੇ ਪੰਜ ਦਿਨਾਂ ਤੋਂ ਹੜ੍ਹ ਪੀੜਤਾਂ ਦੀ ਲਗਾਤਾਰ ਮੱਦਦ ਕਰ ਰਹੇ ਸੇਵਾਦਾਰ ਜੋਗਿੰਦਰ 85 ਮੈਂਬਰ, ਹਰਮੇਲ 85 ਮੈਂਬਰ, ਜਰਨੈਲ ਸਿੰਘ ਇੰਸਾਂ, ਟਿੰਕੂ ਇੰਸਾਂ, ਲਾਡੀ ਇੰਸਾਂ, ਜੈਲਦਾਰ, ਰਾਮ ਇੰਸਾਂ, ਹਾਕਮ ਇੰਸਾਂ, ਕ੍ਰਿਸ਼ਨ ਇੰਸਾਂ ਆਦਿ ਅਤੇ ਸਮੂਹ ਸਾਧ-ਸੰਗਤ।