ਬਲਾਕ ਘੱਗਾ ਅਤੇ ਬਾਦਸ਼ਾਹਪੁਰ ਦੇ ਸੇਵਾਦਾਰਾਂ ਨੇ ਹਰਾ ਚਾਰਾ ਅਤੇ ਹੋਰ ਰਾਹਤ ਸਮੱਗਰੀਆਂ ਪਿੰਡਾਂ ’ਚ ਭੇਜੀਆਂ
ਮਨੋਜ ਗੋਇਲ, ਬਾਦਸ਼ਾਹਪੁਰ/ਘੱਗਾ। ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ (Dera Sacha Sauda ) ਵੱਲੋਂ ਲਗਾਤਾਰ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਜਾ ਕੇ ਲੋਕਾਂ ਦੀ ਵੱਖ-ਵੱਖ ਤਰੀਕਿਆਂ ਦੇ ਨਾਲ ਮੱਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਅੱਜ 85 ਮੈਂਬਰ ਜੋਗਿੰਦਰ ਸਿੰਘ ਨੰਬਰਦਾਰ ਕਲਵਾਨੂੰ 85 ਮੈਂਬਰ ਹਰਮੇਲ ਸਿੰਘ ਘੱਗਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਹਲਕਾ ਸ਼ੁਤਰਾਣਾ ਦੇ ਕਸਬਾ ਬਾਦਸ਼ਾਹਪੁਰ ਅਧੀਨ ਪੈਂਦੇ ਪਿੰਡ ਹਰਚੰਦਪੁਰਾ ਘੱਗਰ ਘਾਟ ਤੇ ਸ੍ਰੀ ਗੁਰਦੁਆਰਾ ਰਾਮ ਦਾਸ ਸਾਹਿਬ ਵਿਖੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਸ਼ੂਆਂ ਲਈ ਹਰਾ ਚਾਰਾ ਅਤੇ ਰਾਸ਼ਨ ਲੈ ਕੇ ਪਹੁੰਚੇ।
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਦੇ ਜ਼ਖਮਾਂ ’ਤੇ ਮੱਲ੍ਹਮ ਲਾ ਰਹੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਸ੍ਰੀ ਗੁਰਦੁਆਰਾ ਸਾਹਿਬ ਦੇ ਬਾਬਾ ਅਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰਦੁਆਰਾ ਸਾਹਿਬ ਬਿਲਕੁਲ ਘੱਗਰ ਦਰਿਆ ਦੇ ਕੰਡੇ ’ਤੇ ਹੈ। (Dera Sacha Sauda ) ਹੜ੍ਹ ਆਉਣ ਕਾਰਨ ਚਾਰੋਂ ਪਾਸੇ ਰਾਸਤੇ ਪਾਣੀ ਨਾਲ ਬੰਦ ਹੋਣ ਕਾਰਨ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਸੇਵਾਦਾਰਾਂ ਦਾ ਵੀ ਬਹੁਤ ਧੰਨਵਾਦ ਕੀਤਾ ਜੋ ਮੁਸੀਬਤ ਸਮੇਂ ਵਿੱਚ ਪਸ਼ੂਆਂ ਲਈ ਹਰਾ ਚਾਰਾ ਅਤੇ ਦਵਾਈਆਂ ਅਤੇ ਹੋਰ ਖਾਣ ਪੀਣ ਦਾ ਰਾਸ਼ਨ ਲੈ ਕੇ ਪਹੁੰਚੇ। 85 ਮੈਂਬਰ ਹਰਮੇਲ ਸਿੰਘ ਘੱਗਾਅਤੇ 85 ਮੈਂਬਰ ਜੋਗਿੰਦਰ ਸਿੰਘ ਨੰਬਰਦਾਰ ਕਲਵਾਨੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਅੱਜ ਵੱਖ-ਵੱਖ ਪਿੰਡਾਂ ਅੰਦਰ 6 ਟਰਾਲੀਆਂ ਹਰਾ ਚਾਰਾ , ਦਵਾਈਆਂ ਅਤੇ ਰਾਸ਼ਨ ਭੇਜਿਆ ।