ਰਾਜਸਥਾਨ ‘ਚ ਬਿਪਰਜੋਏ ਕਾਰਨ ਭਾਰੀ ਮੀਂਹ. ਨੀਵੇਂ ਇਲਾਕਿਆਂ ‘ਚ ਭਰਿਆ ਪਾਣੀ
(ਸੱਚ ਕਹੂੰ ਨਿਊਜ਼) ਜੈਸਲਮੇਰ। ਚੱਕਰਵਾਤ ਬਿਪਰਜੋਏ (Cyclone Biparjoy Updates) ਨੇ ਆਪਣਾ ਭਿਆਨਕ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬਿਪਰਜੋਏ ਜਿੱਥੇ ਵੀ ਲੰਘ ਰਿਹਾ ਹੈ ਭਾਰੀ ਤਬਾਹੀ ਮਚਾ ਰਿਹਾ ਹੈ। ਚੱਕਰਵਾਤ ਬਿਪਰਜੋਏ ਪੰਜਾਬ-ਹਰਿਆਣਾ ਵੱਲ ਵੀ ਕਦੇ ਵੀ ਤਬਾਹੀ ਮਚਾ ਸਕਦਾ ਹੈ। ਗੁਜਰਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਜਸਥਾਨ ਪਹੁੰਚ ਗਿਆ ਹੈ। ਇਸ ਦੇ ਪ੍ਰਭਾਵ ਕਾਰਨ ਅੱਜ ਸ਼ਾਮ ਬਾੜਮੇਰ ਵਿੱਚ ਭਾਰੀ ਮੀਂਹ ਪਿਆ। ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਜਲੌਰ ਵੀ ਰੈੱਡ ਅਲਰਟ ‘ਤੇ ਹੈ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਜਲੌਰ ‘ਚ ਸ਼ੁੱਕਰਵਾਰ ਸਵੇਰ ਤੱਕ 69mm ਬਾਰਿਸ਼ ਦਰਜ ਕੀਤੀ ਗਈ ਹੈ। ਉੱਥੇ ਹੀ ਜੈਸਲਮੇਰ ‘ਚ ਵੀ ਤੂਫਾਨ ਜਾਰੀ ਹੈ। ਬਾੜਮੇਰ ਅਤੇ ਸਿਰੋਹੀ ਵਿੱਚ ਤੇਜ਼ ਹਵਾਵਾਂ ਕਾਰਨ ਦਰੱਖਤ ਅਤੇ ਖੰਭੇ ਡਿੱਗ ਗਏ ਹਨ।
ਇਹ ਵੀ ਪੜ੍ਹੋ : ਸੰਗਰੁੂਰ ਬਾਈਪਾਸ ’ਤੇ ਪੀਆਰਟੀਸੀ ਦੀਆਂ ਲੋਕਲ ਬੱਸਾਂ ਵਾਲੇ ਕਰ ਰਹੇ ਨੇ ਮਨਮਾਨੀਆਂ
ਬਾੜਮੇਰ ਦੇ ਕੁਲੈਕਟਰ ਅਰੁਣ ਪੁਰੋਹਿਤ ਨੇ ਕਿਹਾ ਕਿ ਅਗਲੇ 36 ਘੰਟੇ ਜ਼ਿਲ੍ਹੇ ਲਈ ਅਹਿਮ ਹਨ। ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਬਖਾਸਰ, ਸੇਦਵਾ ਚੌਹਾਤਾਨ, ਰਾਮਸਰ, ਧੂਰੀਮਾਣਾ ਦੇ ਪੰਜ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਇੱਥੇ ਜੈਸਲਮੇਰ ਦੇ ਡਬਲਾ ਪਿੰਡ ਤੋਂ 100 ਪਰਿਵਾਰਾਂ ਦੇ 450 ਲੋਕਾਂ ਨੂੰ ਸ਼ਿਫਟ ਕੀਤਾ ਗਿਆ ਹੈ। Cyclone Biparjoy Updates
5 ਜ਼ਿਲਿਆਂ ‘ਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ
ਤੂਫਾਨ ਕਾਰਨ ਸ਼ੁੱਕਰਵਾਰ ਅਤੇ ਸ਼ਨੀਵਾਰ ਸਮੇਤ ਰਾਜਸਥਾਨ ਦੇ 5 ਜ਼ਿਲਿਆਂ ‘ਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 13 ਜ਼ਿਲਿਆਂ ‘ਚ ਭਾਰੀ ਬਾਰਿਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਰਾਜਸਥਾਨ ਵਿੱਚ 24 ਘੰਟਿਆਂ ਦੌਰਾਨ 200 ਐਮਐਮ ਯਾਨੀ 8 ਇੰਚ ਜਾਂ ਇਸ ਤੋਂ ਵੱਧ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਿਕ ਇਹ ਤੂਫਾਨ 16, 17 ਅਤੇ 18 ਜੂਨ ਨੂੰ ਰਾਜਸਥਾਨ ‘ਚ ਸਰਗਰਮ ਰਹੇਗਾ। Cyclone Biporjoy