MI Vs GT Match ਮੁੰਬਈ ਇੰਡੀਅੰਸ ਨੂੰ ਮਿਲੇਗੀ ਗੁਜਰਾਤ ਟਾਈਟੰਸ ਤੋਂ ਸਖ਼ਤ ਚੁਣੌਤੀ
(ਏਜੰਸੀ) ਅਹਿਮਦਾਬਾਦ (ਗੁਜਰਾਤ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਦੂਜੇ ਕੁਆਲੀਫਾਇਰ ’ਚ ਅੱਜ ਗੁਜਰਾਤ ਦਾ ਮੁਕਾਬਲਾ ਮੁੰਬਈ ਨਾਲ ਹੋਵੇਗਾ। ਮੁੰਬਈ ਨੂੰ ਪਿਛਲੀ ਚੈਂਪੀਅਨ ਗੁਜਰਾਤ ਟਾਈਟੰਸ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। (MI Vs GT Match) ਜਸਪ੍ਰੀਤ ਬੁਮਰਾਹ ਅਤੇ ਜੋਫਰਾ ਆਰਚਰ ਵਰਗੇ ਖਿਡਾਰੀਆਂ ਦੀ ਮੌਜ਼ੂਦਗੀ ਨਾ ਹੋਣ ਦੇ ਬਾਵਜੂਦ ਮੁੰਬਈ ਦੀ ਇਹ ਵੱਡੀ ਜਿੱਤ ਦੂਜੀਆਂ ਟੀਮਾਂ ਲਈ ਖਤਰੇ ਦੀ ਘੰਟੀ ਹੈ ਮੁੰਬਈ ਦਾ ਇਸ ਸ਼ੈਸ਼ਨ ’ਚ ਪ੍ਰਦਰਸ਼ਨ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ ਪਰ ਹੁਣ ਲੱਗਦਾ ਹੈ ਕਿ ਉਸਦੀ ਟੀਮ ਸਹੀ ਸਮੇਂ ’ਤੇ ਆਪਣੇ ਸਰਵਸ੍ਰੇਸਠ ਫਾਰਮ ’ਚ ਵਾਪਸ ਆਈ ਹੈ ।
ਇਹ ਵੀ ਪੜ੍ਹੋ : ਦਸਵੀਂ ਦਾ ਨਤੀਜਾ : ਪੇਂਡੂ ਸਕੂਲਾਂ ਨੇ ਸ਼ਹਿਰਾਂ ਵਾਲੇ ਪਛਾੜੇ
ਕੈਮਰਨ ਗ੍ਰੀਨ, ਸੂਰਿਆ ਕੁਮਾਰ ਯਾਦਵ ਅਤੇ ਟਿਮ ਡੇਵਿਡ ਨੇ ਹੁਣ ਤੱਕ ਚੁਣੌਤੀਆਂ ਦਾ ਚੰਗੀ ਤਰ੍ਹਾਂ ਨਾਲ ਸਾਹਮਣਾ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਨੌਜਵਾਨ ਬੱਲੇਬਾਜ ਨੇਹਲ ਬਢੇਰਾ ਵੀ ਆਪਣਾ ਪ੍ਰਭਾਵ ਛੱਡ ਰਹੇ ਹਨ ਜਦੋੋਂਕਿ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੀ ਸਲਾਮੀ ਜੋੜੀ ਵੀ ਆਪਣੀ ਭੂਮਿਕਾ ਨਿਭਾ ਰਹੀ ਹੈ। ਇਸ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਆਪਣੇ ਛੇਵੇਂ ਖਿਤਾਬ ਵੱਲ ਮਜ਼ਬੂਤੀ ਨਾਲ ਕਦਮ ਵਧਾ ਰਹੀ ਹੈ। ਇਨ੍ਹਾਂ ਬੱਲੇਬਾਜਾਂ ਸਾਹਮਣੇ ਗੁਜਰਾਤ ਦੇ ਗੇਂਦਬਾਜ਼ਾਂ ਦੀ ਸਖ਼ਤ ਪ੍ਰੀਖਿਆ ਹੋਵੇਗੀ ਜਿਸਦੀ ਅਗਵਾਈ ਅਨੁਭਵੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕਰ ਰਹੇ ਹਨ।
ਲਗਾਤਾਰ ਦੂਜੀ ਵਾਰ ਆਈਪੀਐੱਲ ਫਾਈਨਲ ’ਚ ਜਗ੍ਹਾ ਬਣਾਉਣ ਲਈ ਗੁਜਰਾਤ ਨੂੰ ਕਰਨਾ ਪਵੇਗਾ ਚੰਗ ਪ੍ਰਦਰਸ਼ਨ (MI Vs GT Match)
ਗੁਜਰਾਤ ਟਾਈਟੰਸ ਪਹਿਲੇ ਕੁਆਲੀਫਾਇਰ ’ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੱਈ ਸੁਪਰ ਕਿੰਗਸ ਦੀ ਟੀਮ ਤੋਂ ਹਾਰ ਝੱਲਣ ਤੋਂ ਬਾਅਦ ਇਸ ਮੈਚ ’ਚ ਉਤਰੇਗੀ ਉਸਨੂੰ ਲਗਾਤਾਰ ਦੂਜੀ ਵਾਰ ਆਈਪੀਐੱਲ ਫਾਈਨਲ ’ਚ ਜਗ੍ਹਾ ਬਣਾਉਣ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਗੁਜਰਾਤ ਦੇ ਸਾਰੇ ਖਿਡਾਰੀਆਂ ਨੇ ਹੁਣ ਤੱਕ ਅਹਿਮ ਯੋਗਦਾਨ ਦਿੱਤਾ ਹੈ। ਬੱਲੇਬਾਜੀ ’ਚ ਸ਼ੁੱਭਮਨ ਗਿੱਲ ਅਤੇ ਵਿਜੈ ਸ਼ੰਕਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗਿੱਲ ਚੇਨੱਈ ਖਿਲਾਫ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਦੇ ਸਨ ਪਰ ਲੀਗ ਸ਼ੈਸ਼ਨ ਦੇ ਅਖੀਰਲੇ ਦੋ ਮੈਚਾਂ ’ਚ ਸੈਂਕੜਾ ਜੜ੍ਹਨ ਵਾਲਾ ਇਹ ਸਲਾਮੀ ਬੱਲੇਬਾਜ ਮੁੰਬਈ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗਾ।
ਗਿੱਲ ਨੇ ਗੁਜਰਾਤ ਟਾਈਟੰਸ ਦੀ ਬੱਲੇਬਾਜ਼ੀ ਦੀ ਜਿੰਮੇਵਾਰੀ ਬਖੂਬੀ ਸੰਭਾਲ ਰੱਖੀ ਹੈ ਇਸਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾ ਨੇ ਹੁਣ ਤੱਕ 15 ਮੈਚਾਂ ’ਚ 772 ਦੌੜਾਂ ਬਣਾਈਆ ਹਨ ਗੁਜਰਾਤ ਵੱਲੋਂ ਉਨ੍ਹਾਂ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਵਿਜੈ ਸ਼ੰਕਰ ਨੇ ਬਣਾਈਆ ਹਨ ਪਰ ਉਹ ਗਿੱਲ ਤੋਂ 421 ਦੌੜਾਂ ਪਿੱਛੇ ਹਨ ਸ਼ੰਕਰ ਦੇ ਨਾਂਅ ’ਤੇ ਹੁਣ 12 ਮੈਚਾਂ ’ਚ 301 ਦੌੜਾਂ ਦਰਜ ਹਨ ਗਿੱਲ ਨੂੰ ਇਸ ਸ਼ੈਸ਼ਨ ’ਚ ਸਭ ਤੋਂ ਵੱਧ ਦੌੜਾ ਬਣਾ ਕੇ ਆਰਸੀਬੀ ਦੇ ਫਾਫ ਡੁਪਲੇਸੀ ਤੋਂ ਆਰੈਂਜ ਕੈਪ ਹਾਸਲ ਕਰਨ ਲਈ ਸਿਰਫ ਅੱਠ ਦੌੜਾਂ ਦੀ ਜ਼ਰੂਰਤ ਹੈ।