ਅਬੂਜਾ (ਏਜੰਸੀ)। ਨਾਈਜੀਰੀਅਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਦੇ ਕੇਂਦਰੀ ਖੇਤਰ ਵਿੱਚ ਪਠਾਰ ਰਾਜ ਵਿੱਚ ਦੋ ਪਿੰਡਾਂ ਉੱਤੇ ਹਾਲ ਹੀ ਵਿੱਚ ਹੋਏ ਮਾਰੂ ਹਮਲਿਆਂ ਵਿੱਚ 30 ਸਥਾਨਕ ਲੋਕ ਮਾਰੇ ਗਏ ਹਨ। ਪਠਾਰ ਵਿੱਚ ਪੁਲਿਸ ਦੇ ਬੁਲਾਰੇ ਅਲਫ੍ਰੇਡ ਅਲਾਬੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਮਲਿਆਂ ਦੇ ਸਬੰਧ ਵਿੱਚ ਹੁਣ ਤੱਕ ਘੱਟੋ-ਘੱਟ ਪੰਜ ਸੱਕੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਗੂ ਸਥਾਨਕ ਸਰਕਾਰੀ ਖੇਤਰ ਦੇ ਫੰਗਜਈ ਅਤੇ ਕੁਬਤ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜਮ ਤਾਇਨਾਤ ਕੀਤੇ ਗਏ ਹਨ। ਬੰਦੂਕਧਾਰੀਆਂ ਨੇ ਸੋਮਵਾਰ ਦੇਰ ਰਾਤ ਇਨ੍ਹਾਂ ਲੋਕਾਂ ‘ਤੇ ਹਮਲਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਕੀ ਹੈ ਮਾਮਲਾ | Bloody Attack
ਉਨ੍ਹਾਂ ਕਿਹਾ ਕਿ ਪੁਲਿਸ ਬਾਕੀ ਬੰਦੂਕਧਾਰੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਨੇੜਲੇ ਪਿੰਡ ਦੇ ਕਿਸੇ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਫਾਂਗਜਈ ਅਤੇ ਕੁਬਤ ਵਿੱਚ ਹਮਲਿਆਂ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸੁਰੱਖਿਆ ਮੁਲਾਜਮ ਮੌਕੇ ’ਤੇ ਪਹੁੰਚ ਗਏ ਤਾਂ ਹਮਲਾਵਰ ਚਾਰ ਮੋਟਰਸਾਈਕਲ, ਇੱਕ ਮਿੰਨੀ ਵੈਨ ਅਤੇ ਆਪਣੀਆਂ ਨਾਪਾਕ ਹਰਕਤਾਂ ਲਈ ਵਰਤੇ ਜਾਂਦੇ ਕੁਝ ਹੋਰ ਸਮਾਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।