ਘਰ ਬੈਠੇ ਅਧਿਆਪਕਾਂ ’ਤੇ ਕੀਤਾ ਹਮਲਾ, ਕਾਰਵਾਈ ਲਈ ਵਫ਼ਦ ਡੀਐੱਸਪੀ ਕੋਲ ਪੁੱਜਾ

Crime
ਸਮੂਹ ਅਧਿਆਪਕ ਜੱਥੇਬੰਦੀਆਂ ਦੇ ਨੁਮਾਇੰਦੇ ਮੀਟਿੰਗ ਕਰਨ ਮੌਕੇ।

ਗੁਰੂਹਰਸਹਾਏ (ਸਤਪਾਲ ਥਿੰਦ)। ਇਲਾਕਾ ਗੁਰੂਹਰਸਹਾਏ ਦੇ ਹਾਲਾਤ ਦਿਨੋਂ ਦਿਨ ਵਿਗੜਦੇ (Crime) ਹੀ ਜਾ ਰਹੇ ਹਨ। ਇੱਥੋਂ ਤੱਕ ਕਿ ਹੁਣ ਗੁਰੂ ਦਾ ਦਰਜਾ ਪ੍ਰਾਪਤ ਘਰ ਬੈਠੇ ਅਧਿਆਪਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗ ਪਿਆ ਹੈ। ਅਜਿਹੀ ਘਟਨਾ ਪਿੰਡ ਝੰਡੂ ਵਾਲਾ ਵਿਖੇ ਵਾਪਰੀ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੋਹਨ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਝੰਡੂ ਵਾਲਾ ਜੋ ਕਿ ਵਾਸਲ ਮੋਹਨ ਕੇ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ, ਬੀਤੇ ਦਿਨ ਜਦੋਂ ਸਕੂਲ ਤੋਂ ਵਾਪਸ ਆਪਣੇ ਪਿੰਡ ਝੰਡੂ ਵਾਲਾ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਪਿੰਡ ਝੰਡੂ ਵਾਲਾ ਦੇ ਹੀ ਕੁੱਝ ਵਿਅਕਤੀਆਂ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਸ ਵਿਰੁੱਧ ਸੋਹਨ ਸਿੰਘ ਪੁੱਤਰ ਮੱਖਣ ਸਿੰਘ ਨੇ ਥਾਣਾ ਗੁਰੂਹਰਸਹਾਏ ਵਿੱਚ ਧਮਕੀਆਂ ਦੇਣ ਵਾਲੇ ਵਿਅਕਤੀਆਂ ਖਿਲਾਫ ਆਪਣੀ ਦਰਖਾਸਤ ਦੇ ਦਿੱਤੀ।

ਇਹ ਵੀ ਪੜ੍ਹੋ : CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ

ਥਾਣੇ ਦਰਖਾਸਤ ਦੇਣ ਵਾਲੀ ਗੱਲ ਦਾ ਪਤਾ ਜਦੋਂ ਧਮਕੀਆਂ ਦੇਣ ਵਾਲੇ ਵਿਅਕਤੀਆਂ ਨੂੰ ਲੱਗਿਆ ਤਾਂ ਉਹਨਾਂ ਨੇ ਰਾਤ ਨੂੰ ਮਾਸਟਰ ਸੋਹਨ ਸਿੰਘ ਦੇ ਘਰ ਪਹੁੰਚ ਕੇ ਮਾਸਟਰ ਸੋਹਨ ਸਿੰਘ ਦੇ ਪਰਿਵਾਰ ਉੱਤੇ ਹਮਲਾ (Crime) ਕਰ ਦਿੱਤਾ। ਜਿਸ ਵਿੱਚ ਸੋਹਨ ਸਿੰਘ ਦਾ ਭਰਾ ਮਾਸਟਰ ਜਗਸੀਰ ਸਿੰਘ ਬੁਰੀ ਤਰ੍ਹਾਂ ਜਖਮੀ ਹੋ ਗਿਆ ਅਤੇ ਸੋਹਨ ਸਿੰਘ ਅਤੇ ਉਸਦੇ ਹੋਰ ਪਰਿਵਾਰਿਕ ਮੈਂਬਰਾਂ ਦੇ ਵੀ ਸੱਟਾਂ ਲੱਗੀਆਂ । ਜਿਸ ਉਪਰੰਤ ਜਖਮੀਆਂ ਨੂੰ ਸਿਵਲ ਹਸਪਤਾਲ ਫਿਰੋਜਪੁਰ ਲਿਜਾਇਆ ਗਿਆ ਹੈ।

ਉਧਰ ਇਸ ਘਟਨਾ ਦੇ ਰੋਸ ਵਿੱਚ ਬਲਾਕ ਗੁਰੂਹਰਸਹਾਏ ਦੇ ਸਮੂਹ ਅਧਿਆਪਕ ਜਥੇਬੰਦੀਆਂ ਨੇ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਆਪਣੀ ਅਗਲੀ ਰਣਨੀਤੀ ਬਨਾਉਣ ਲਈ ਮੀਟਿੰਗ ਕੀਤੀ ਅਤੇ ਮੀਟਿੰਗ ਉਪਰੰਤ ਅਧਿਆਪਕ ਜਥੇਬੰਦੀਆਂ ਦਾ ਸਾਂਝਾ ਵਫ਼ਦ ਡੀਐੱਸਪੀ ਗੁਰੂਹਰਸਹਾਏ ਯਾਦਵਿੰਦਰ ਸਿੰਘ ਨੂੰ ਮਿਲਿਆ। ਡੀਐੱਸਪੀ ਯਾਦਵਿੰਦਰ ਸਿੰਘ ਨੇ ਅਧਿਆਪਕ ਜਥੇਬੰਦੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ।