ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਹਨ 157 ਮਾਨਵਤਾ ਭਲਾਈ ਕਾਰਜ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਜ਼ੋਰਾਂ-ਸ਼ੋਰਾਂ ਨਾਲ ਕਰਦੇ ਆ ਰਹੇ ਹਨ। Blood Donation ਉਹ ਆਪਣਾ ਹਰ ਦਿਨ ਮਾਨਵਤਾ ਭਲਾਈ ਦੇ ਕੰਮ ਕਰ ਕੇ ਮਨਾਉਂਦੇ ਹਨ। ਇਸੇ ਤਹਿਤ ਚੰਡੀਗੜ੍ਹ ਦੇ ਡੇਰਾ ਸ਼ਰਧਾਲੂ ਸਾਗਰ ਇੰਸਾਂ ਅਤੇ ਉਨ੍ਹਾਂ ਦੀ ਪੁੱਤਰੀ ਚਾਹਤ ਇੰਸਾਂ ਨੇ ਸੈਕਟਰ 16 ਜੀਐਮਐਸਐਚ ਹਸਪਤਾਲ ਵਿਖੇ ਥੈਲਾਸੀਮੀਆ ਨਾਲ ਪੀੜਿਤ ਬੱਚਿਆਂ ਲਈ ਖੂਨ ਦਾਨ ਕੀਤਾ।
ਇਹ ਵੀ ਪੜ੍ਹੋ : ਨੈੱਟਵਰਕ ਨਾ ਰਹੇ ਤਾਂ ਵੀ ਕਰੋ ਕਾਲ, ਇਸ ਫੀਚਰ ਦੀ ਮੱਦਦ ਨਾਲ ਹੋਵੇਗਾ ਇਹ ਕੰਮ ਅਸਾਨ
ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਚਾਹਤ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਮਾਜ ਭਲਾਈ ਦੀ ਸਿੱਖਿਆ ਪੂਜਨੀਕ ਗੁਰੂ ਜੀ ਤੋਂ ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਭਲਾਈ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਮਰ ਰਹੀ ਇਨਸਾਨੀਅਤ ਬਚਾਈ ਜਾ ਸਕੇ।
ਡੇਰਾ ਸ਼ਰਧਾਲੂਆਂ ਦਾ ਧੰਨਵਾਦ (Blood Donation)
ਇਸ ਉਪਰੰਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਹੁੰਦੇ ਹੋਏ ਪੂਜਨੀਕ ਗੁਰੂ ਜੀ (MSG) ਅਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਖੂਨਦਾਨੀਆਂ ਨੇ ਕਿਹਾ ਕਿ ਸਾਨੂੰ ਅਜਿਹਾ ਲੱਗਾ ਜਿਵੇਂ ਅਸੀਂ ਖੂਨਦਾਨ (Blood Donation) ਕਰਕੇ ਸਾਡੇ ਪੂਜਨੀਕ ਗੁਰੂ ਜੀ ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਤੋਂ ਬਾਅਦ ਮਈ ਮਹੀਨੇ ਵਿਚ ਪਹਿਲੀ ਵਾਰ ਸਤਿਸੰਗ ਕਰਨ ਦਾ ਸ਼ੁਕਰਾਨੇ ਵਜੋਂ ਤੋਹਫਾ ਦਿੱਤਾ ਹੈ।