(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਦਾ ਭਜਨ ‘ਈਦ ਹੋ ਗਈ’ ਸ਼ੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਦੱਸ ਦੇਈਏ ਕਿ ਅੱਜ ਆਪਸੀ ਪਿਆਰ-ਮੁਹੱਬਤ ਦਾ ਪ੍ਰਤੀਕ ਈਦ-ਉਲ-ਫਿਤਰ ਹੈ। ਪੂਜਨੀਕ ਗੁਰੂ ਜੀ ਦਾ ਇਹ ਭਜਨ ਸੁਣ ਲਈ ਇਸ ਲਿੰਕ ’ਤੇ ਕਲਿਕ ਕਰੋ।
ਆਪਸੀ ਪਿਆਰ-ਮੁਹੱਬਤ ਦਾ ਪ੍ਰਤੀਕ ਈਦ-ਉਲ-ਫਿਤਰ
ਈਦ-ਉਲ-ਫਿਤਰ, ਜਿਸ ਨੂੰ ਸੇਵੀਆਂ ਵਾਲੀ ਮਿੱਠੀ ਈਦ ਵੀ ਕਿਹਾ ਜਾਂਦਾ ਹੈ, ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ‘ਈਦ’ ਤੋਂ ਭਾਵ ਖੁਸ਼ੀ ਦਾ ਉਹ ਦਿਨ ਹੈ, ਜੋ ਯਾਦਗ਼ਾਰ ਦੇ ਤੌਰ ’ਤੇ ਮਨਾਇਆ ਜਾਵੇ। ‘ਫਿਤਰ’ ਤੋਂ ਅਰਥ ਰੋਜ਼ੇ ਖੋਲ੍ਹਣੇ ਜਾਂ ਮੁਕੰਮਲ ਹੋਣਾ ਹੈ। ਈਦ ਦਾ ਦਿਨ ਖੁਸ਼ੀ ਤੇ ਰੱਬ ਦੇ ਧੰਨਵਾਦ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਰਮਜ਼ਾਨ ਦੇ ਰੋਜ਼ਿਆਂ ਵਿੱਚ ਇੱਕ ਸੱਚਾ ਮੁਸਲਮਾਨ ਸਵੇਰ ਤੋਂ ਸ਼ਾਮ ਤੱਕ ਅੱਲ੍ਹਾ ਦੀ ਮਰਜ਼ੀ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਹੰੁਦੇ ਹੋਏ ਵੀ ਉਨ੍ਹਾਂ ਤੋਂ ਮੂੰਹ ਮੋੜਦਾ ਹੈ, ਸਰੀਰਕ ਇੱਛਾਵਾਂ ਤੋਂ ਦੂਰ ਰਹਿੰਦਾ ਹੈ ਤੇ ਆਪਣੇ ਮਨ (ਨਫਸ) ’ਤੇ ਕੰਟਰੋਲ ਕਰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ